ਨਾਭਾ, 17 ਜਨਵਰੀ (ਕਰਮਜੀਤ ਸੋਮਲ, ਸਿਕੰਦਰ)-ਬਾਰ ਐਸੋਸੀਏਸ਼ਨ ਨਾਭਾ ਵੱਲੋਂ ਕੋਰਟ ਕੰਪਲੈਕਸ ਵਿੱਚ ਵਕੀਲ ਭਾਈਚਾਰੇ, ਅਫਸਰ ਸਹਿਬਾਨ ਅਤੇ ਸਮੂਹ ਸਟਾਫ ਦੇ ਸਹਿਯੋਗ ਨਾਲ ਹਰੇਕ ਸਾਲ ਦੀ ਤਰ੍ਹਾਂ ਸ੍ਰੀ ਅਖੰਡ ਸਾਹਿਬ ਦੇ ਭੋਗ ਪਾਏ ਗਏ। ਇਸ ਮੌਕੇ ਜਾਣਕਾਰੀ ਦਿੰਦਿਆਂ ਬਾਰ ਐਸੋਸੀਏਸ਼ਨ ਨਾਭਾ ਦੇ ਪ੍ਰਧਾਨ ਗਿਆਨ ਸਿੰਘ ਮੂੰਗੋ ਨੇ ਦੱਸਿਆ ਕਿ ਨਵੇਂ ਸਾਲ ਦੀ ਆਮਦ ਨੂੰ ਲੈਕੇ ਹਰ ਸਾਲ ਸਾਰਿਆਂ ਦੇ ਸਹਿਯੋਗ ਨਾਲ ਸਰਬੱਤ ਦੇ ਭਲੇ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਸੀਰਵਾਦ ਲਿਆ ਜਾਂਦਾ ਰੁ। ਇਸ ਮੌਕੇ ਉਹਨਾਂ ਨੇ ਵਿਸੇਸ ਤੌਰ ਤੇ ਪਹੁੰਚੇ ਜੱਜ ਸਹਿਬਾਨ , ਅਫਸਰ ਸਹਿਬਾਨ, ਵਕੀਲ ਭਾਈਚਾਰੇ ਅਤੇ ਸਮੂਹ ਸਟਾਫ ਦਾ ਧੰਨਵਾਦ ਕੀਤਾ। ਸਮਗਮ ਦੌਰਾਨ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ। ਇਸ ਮੌਕੇ ਹੋਰਨਾਂ ਤੋਂ ਇਲਾਵਾ ਅਰੁਣ ਕੁਮਾਰ ਗੁਪਤਾ ਐਡੀਸਨਲ ਸ਼ੈਸਨ ਜੱਜ, ਅਸੀਸ ਕੁਮਾਰ ਬਾਂਸਲ ਐਡੀਸਨਲ ਸ਼ੈਸਨ ਜੱਜ, ਪੈਮਲਪ੍ਰੀਤ ਕੌਰ ਗਰੇਵਾਲ ਐਸ.ਡੀ.ਜੇ.ਐਮ., ਰਾਮ ਪਾਲ ਜੂਡੀਸੀਅਲ ਮੈਜਿਸਟ੍ਰੇਟ, ਐਸ.ਡੀ.ਐਮ. ਨਾਭਾ, ਮਨਜੀਤ ਸਿੰਘ ਬਰਾੜ, ਅਮਰਜੀਤ ਸਿੰਘ ਘੁੰਮਣ, ਕੇਸਰ ਸਿੰਘ, ਚੰਦ ਸਿੰਘ ਡੀ.ਐਸ.ਪੀ. ਨਾਭਾ, ਸੁਖਜਿੰਦਰ ਸਿੰਘ ਟਿਵਾਣਾ ਤਹਿਸੀਲਦਾਰ, ਕੁਲਭੂਸਨ ਖਰਬੰਦਾ ਨਾਇਬ ਤਹਿਸੀਲਦਾਰ, ਸਤਿੰਦਰ ਸਿੰਘ ਰਾਏ, ਹਰਜਿੰਦਰ ਸਿੰਘ, ਗੁਰਮੀਤ ਸਿੰਘ ਲਵਲੀ, ਲਖਵਿੰਦਰ ਸਿੰਘ ਇੱਛੇਵਾਲ, ਸਰਬਜੀਤ ਸਿੰਘ ਕਕਰਾਲਾ, ਜਗਦੀਪ ਸਿੰਘ ਸੁੰਕਲਾ, ਸੰਜੀਵ ਕੁਮਾਰ ਅੱਤਰੀ ਅਤੇ ਜਸਪਾਲ ਸਿੰਘ ਤੋਂ ਇਲਾਵਾ ਸਮੂਹ ਵਕੀਲ ਭਾਈਚਾਰਾ ਹਾਜਰ ਸੀ।
ਬਾਰ ਐਸੋਸੀਏਸ਼ਨ ਨਾਭਾ ਵੱਲੋਂ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ



