Skip to content
Independent perspectives. Global stories.
BREAKING

ਮੀਡੀਆ ਵੈਲਫੇਅਰ ਐਸੋਸੀਏਸ਼ਨ ਦੇ ਸਟਿੱਕਰ ਆਈ ਜੀ ਤੇ ਡੀਆਈਜੀ ਨੇ ਕੀਤੇ ਜਾਰੀ

Share this story

ਬਾਦਸ਼ਾਹਪੁਰ, 17 ਜਨਵਰੀ (ਗੁਰਪ੍ਰਕਾਸ਼ ਸਿੰਘ ਧੰਜੂ)- ਪਟਿਆਲਾ ਦੇ ਪਤਰਕਾਰਾਂ ਦੀ ਜਥੇਬੰਦੀ ਮੀਡੀਆ ਵੈਲਫੇਅਰ ਐਸੋਸੀਏਸ਼ਨ ਰਜਿ. ਨੇ ਅਜ ਆਪਣਾ ਸਟਿਕਰ ਅਤੇ ਸ਼ਨਾਖ਼ਤੀ ਕਾਰਡ ਪਟਿਆਲਾ ਰੇਂਜ ਦੇ ਆਈ ਜੀ ਸ੍ਰੀ ਏ ਐਸ ਰਾਏ ਆਈ ਪੀ ਐਸ ਅਤੇ ਡੀ ਆਈ ਜੀ ਸ੍ਰੀ ਸੁਖਚੈਨ ਸਿੰਘ ਗਿਲ ਆਈ ਪੀ ਐਸ ਨੇ ਸਾਂਝੇ ਤੌਰ ਤੇ ਰਿਲੀਜ਼ ਕੀਤੇ। ਸ੍ਰੀ ਰਾਏ ਦੇ ਦਫ਼ਤਰ ਵਿਚ ਹੋਏ ਸਧਾਰਨ ਜਿਹੇ ਸਮਾਗਮ ਵਿਚ ਇਹ ਸਟਿਕਰ ਰਿਲੀਜ਼ ਕਰਦਿਆਂ ਸ੍ਰੀ ਰਾਏ ਨੇ ਕਿਹਾ ਕਿ ਸਟਿਕਰ ਕਿਸੇ ਵੀ ਸੰਸਥਾ ਦੀ ਪਹਿਚਾਣ ਹੁੰਦਾ ਹੈ ਜੋ ਥਾਂ ਥਾਂ ਤੁਰਦਾ ਫਿਰਦਾ ਸੰਸਥਾ ਦਾ ਗੁਣਗਾਨ ਕਰਦਾ ਰਹਿੰਦਾ ਹੈ।ਪਟਿਆਲਾ ਦੇ ਪੱਤਰਕਾਰਾਂ ਵਲੋਂ ਬਣਾਈ ਜਥੇਬੰਦੀ ਮੀਡੀਆ ਵੈਲਫੇਅਰ ਐਸੋਸੀਏਸ਼ਨ ਰਜਿ. ਵਲੋਂ ਆਪਣੇ ਮੈਂਬਰਾਂ ਨੂੰ ਕਾਇਦੇ ਵਿਚ ਰਹਿਕੇ ਸਟਿਕਰ ਜਾਰੀ ਕਰਨ ਦਾ ਚੰਗਾ ਉਪਰਾਲਾ ਹੈ, ਜਿਸ ਨਾਲ ਸੰਸਥਾ ਨੂੰ ਕਾਫੀ ਚੰਗੇ ਪ੍ਰਭਾਵ ਵੀ ਮਿਲਣਗੇ।ਸ੍ਰੀ ਰਾਏ ਨੇ ਕਿਹਾ ਕਿ ਇਸ ਸਟਿਕਰ ਤੇ ਹੋਲੋਗ੍ਰਾਮ ਦਾ ਨਿਸ਼ਾਨ ਵੀ ਜੇਕਰ ਲਗਾ ਦਿਤਾ ਜਾਵੇ ਤਾਂ ਇਹ ਸਪਸ਼ਟ ਹੋ ਜਾਵੇਗਾ ਕਿ ਸੰਸਥਾ ਦੇ ਸਟਿਕਰ ਨੂੰ ਕੋਈ ਹੋਰ ਨਹੀਂ ਵਰਤ ਸਕੇਗਾ। ਇਸ ਵੇਲੇ ਸੰਸਥਾ ਦੇ ਪ੍ਰਧਾਨ ਗੁਰਨਾਮ ਸਿੰਘ ਅਕੀਦਾ ਨੇ ਪੁਲੀਸ ਅਧਿਕਾਰੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਸਟਿਕਰ ਤੇ ਹੋਲੋਗ੍ਰਾਮ ਵੀ ਚਿਪਕਾਇਆ ਜਾਵੇਗਾ, ਨਾਲ ਹੀ ਜਿਸ ਪਤਰਕਾਰ ਨੂੰ ਵੀ ਇਹ ਸਟਿਕਰ ਜਾਰੀ ਕੀਤਾ ਜਾਵੇਗਾ ਉਸ ਦੇ ਸਾਰੇ ਪਰੂਫ਼, ਗੱਡੀ ਜਾਂ ਮੋਟਰਸਾਈਕਲ ਨੰਬਰ ਵੀ ਇਸ ਸਟਿਕਰ ਦੇ ਦਰਜ ਹੋਵੇਗਾ, ਉਨ੍ਹਾਂ ਕਿਹਾ ਕਿ ਇਸ ਸਟਿਕਰ ਨਾਲ ਸਾਡੇ ਮੈਂਬਰਾਂ ਦੀ ਪਹਿਚਾਣ ਪਕੀ ਹੋਵੇਗੀ ਜੋ ਪ੍ਰਸ਼ਾਸਨ ਨੂੰ ਵੀ ਸੌਖ ਦੇਣ ਵਿਚ ਸਹਾਈ ਹੋਵੇਗਾ, ਉਨ੍ਹਾਂ ਕਿਹਾ ਕਿ ਜਿਸ ਵੀ ਪਤਰਕਾਰ ਕੋਲ ਸਾਡੀ ਸੰਸਥਾ ਦਾ ਸਟਿਕਰ ਹੋਵੇਗਾ ਉਹ ਹੀ ਅਸਲ ਮੈਂਬਰ ਹੋਵੇਗਾ।ਇਸ ਵੇਲੇ ਜਨਰਲ ਸਕਤਰ ਸ੍ਰੀ ਬਲਿੰਦਰ ਸਿੰਘ, ਖ਼ਜ਼ਾਨਚੀ ਭਗਵੰਤ ਸਿੰਘ, ਪ੍ਰੋਪੋਗੰਡਾ ਸਕਤਰ ਚਰਨਜੀਤ ਸਿੰਘ ਕੋਹਲੀ, ਗੁਰਚਰਨ ਸਿੰਘ ਚੰਨੀ, ਸੰਨੀ ਸਿੰਧੀ, ਦਰਸ਼ਨ ਆਹੁਜਾ, ਵਿਕਾਸ ਸਮਾਣਾ, ਬਲਜੀਤ ਬੇਦੀ, ਪਟਵਾਰੀ ਸਿਧੂ, ਸਰਬਜੀਤ ਹੈਪੀ, ਪੀਐਸ ਗਰੇਵਾਲ, ਹਰਵਿੰਦਰ ਸਿੰਘ ਸੇਠੀ, ਲਾਲੀ ਪਟਿਆਲਾ, ਮੋਹਨ ਲਾਲ ਕੂਕੀ ਆਦਿ ਹੋਰ ਕਈ ਸਾਰੇ ਮੈਂਬਰ ਹਾਜ਼ਰ ਸਨ।

WRITTEN BY