ਨਵੀਂ ਦਿੱਲੀ- ਪੰਜਾਬ ਦੇ ਸਿੰਜਾਈ ‘ਤੇ ਬਿਜਲੀ ਮੰਤਰੀ ਰਾਣਾ ਗੁਰਜੀਤ ਸਿੰਘ ਦੀ ਕਿਸਮਤ ਦਾ ਫ਼ੈਸਲਾ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ 18 ਜਨਵਰੀ ਨੂੰ ਦਿਲੀ ਵਿਚ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨਾਲ ਹੋਣ ਵਾਲੀ ਮੀਟਿੰਗ ਵਿਚ ਹੋਵੇਗਾ।ਰਾਣਾ ਰੇਤ ਖੱਡਾਂ ਦੇ ਵਿਵਾਦ ਕਾਰਨ ਬੀਤੇ ਦਿਨ ਮੁਖ ਮੰਤਰੀ ਨੂੰ ਆਪਣਾ ਅਸਤੀਫ਼ਾ ਸੌਂਪ ਦਿੱਤਾ ਸੀ। ਸ੍ਰੀ ਰਾਹੁਲ ਗਾਂਧੀ ਨਾਲ ਮੀਟਿੰਗ ਦੌਰਾਨ ਮੰਤਰੀ ਮੰਡਲ ਦੇ ਵਿਸਥਾਰ ਅਤੇ ਹੋਰ ਮੁੱਦਿਆਂ ਉਪਰ ਵੀ ਚਰਚਾ ਹੋਣ ਦੀ ਸੰਭਾਵਨਾ ਹੈ। ਦੂਸਰੇ ਪਾਸੇ ‘ਆਪ’ ਅਤੇ ਅਕਾਲੀ ਦਲ ਵੱਲੋਂ ਰਾਣਾ ਦੇ ਅਸਤੀਫੇ ਨੂੰ ਲੈ ਕੇ ਜ਼ੋਰਦਾਰ ਸਰਗਰਮੀ ਜਾਰੀ ਹੈ। ਰਾਣਾ ਦੇ ਅਸਤੀਫੇ ਦੀ ਪ੍ਰਵਾਨਗੀ ਰਾਹੁਲ ਦੇ ਰੁਖ ਉਪਰ ਹੀ ਨਿਰਭਰ ਹੈ।
ਕੈਪਟਨ ਤੇ ਰਾਹੁਲ ਦੀ ਮੀਟਿੰਗ ਵਿੱਚ ਅੱਜ ਹੋਵੇਗਾ ਰਾਣਾ ਦੇ ਅਸਤੀਫੇ ਬਾਰੇ ਫੈਸਲਾ



