ਜਲੰਧਰ, 16 ਜਨਵਰੀ (ਪੰਜਾਬ ਟਾਇਮਜ਼ ਬਿਊਰੋ)-ਇਤਿਹਾਸਕ ਅਸਥਾਨ ਗੁਰਦੁਆਰਾ ਛੇਵੀਂ ਪਾਤਸ਼ਾਹੀ ਬਸਤੀ ਸ਼ੇਖ ਵਿਖੇ ਸ੍ਰੀ ਮੁਕਤਸਰ ਦੇ 40 ਮੁਕਤਿਆਂ ਦੀ ਸ਼ਹੀਦੀ ਯਾਦ ਵਿੱਚ ਮਾਘੀ ਦੇ ਅਵਸਰ ’ਤੇ ਵਿਸ਼ਾਲ ਪੱਧਰ ’ਤੇ ਗੁਰਮਤਿ ਸਮਾਗਮ ਕਰਵਾਏ ਗਏ। ਸੰਗਤਾਂ ਸਵੇਰ ਤੋਂ ਹੀ ਗੁਰਦੁਆਰਾ ਸਾਹਿਬ ਵਿਖੇ ਪੁੱਜਣੀਆਂ ਸ਼ੁਰੂ ਹੋ ਗਈਆਂ। ਕੀਰਤਨ ਕਥਾ ਦਾ ਪ੍ਰਵਾਹ ਸਵੇਰ ਤੋਂ ਹੀ ਜਾਰੀ ਸੀ। ਭਾਈ ਰਵਿੰਦਰ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮਿਤਸਰ ਵਾਲਿਆਂ ਨੇ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ। ਨਾਮਵਰ ਕਥਾ ਵਾਚਕ ਭਾਈ ਅਮਰੀਕ ਸਿੰਘ ਚੰਡੀਗੜ੍ਹ ਵਾਲਿਆਂ ਨੇ ਕਥਾ ਕੀਤੀ। ਪ੍ਰਧਾਨ ਸ. ਬੇਅੰਤ ਸਿੰਘ ਸਰਹੱਦੀ ਨੇ 40 ਮੁਕਤਿਆਂ ਦੀ ਸ਼ਹੀਦੀ ਇਤਿਹਾਸ ’ਤੇ ਵਿਸਥਾਰ ਸਹਿਤ ਚਾਨਣਾ ਪਾਇਆ। ਸਟੇਜ ਦੀ ਸੇਵਾ ਸ. ਇੰਦਰਦੀਪ ਸਿੰਘ ਸਹਿਗਲ ਦੇ ਪਰਿਵਾਰ ਵੱਲੋਂ ਕੀਤੀ ਗਈ। ਵਰਨਣਯੋਗ ਹੈ ਕਿ ਇਹ ਸਮਾਗਮ ਹਰ ਸਾਲ ਸ. ਇੰਦਰਦੀਪ ਸਿੰਘ ਮਨਾਇਆ ਕਰਦੇ ਸਨ ਜੋਕਿ ਕੁਝ ਸਮਾਂ ਪਹਿਲਾਂ ਅਕਾਲ ਚਲਾਣਾ ਕਰ ਗਏ ਹਨ। ਸ. ਭੁਪਿੰਦਰ ਸਿੰਘ ਤਲਵਾੜ ਨੇ ਸਾਰੇ ਸਮਾਗਮ ਦੇ ਸੁਚੱਜੇ ਪ੍ਰਬੰਧ ਦੀ ਸੇਵਾ ਨਿਭਾਈ। ਪੱਤਰਕਾਰ ਬਲਜੀਤ ਸਿੰਘ ਬਰਾੜ ਅਤੇ ਸ਼੍ਰੀ ਸੁਸ਼ੀਲ ਰਿੰਕੂ ਐਮ.ਐਲ.ਏ. ਨੇ ਵੀ ਹਾਜ਼ਰੀ ਭਰੀ ਅਤੇ ਗੁਰੂ ਘਰ ਵੱਲੋਂ ਸਿਰੋਪਾਓ ਬਖਸ਼ਿਸ਼ ਕੀਤੇ ਗਏ। ਇਸ ਅਵਸਰ ’ਤੇ ਸ. ਗੁਰਬਖਸ਼ ਸਿੰਘ ਜੁਨੇਜਾ, ਅਵਤਾਰ ਸਿੰਘ ਗੋਲਡੀ, ਮੋਹਣ ਸਿੰਘ ਸਹਿਗਲ, ਕਰਨੈਲ ਸਿੰਘ ਜੱਬਲ, ਦਵਿੰਦਰ ਸਿੰਘ ਰਹੇਜਾ, ਗੁਰਕ੍ਰਿਪਾਲ ਸਿੰਘ (ਚੇਐਰਮੈਨ), ਗੁਰਜੀਤ ਸਿੰਘ ਪੋਪਲੀ, ਇੰਦਰਪਾਲ ਸਿੰਘ ਅਰੋੜਾ, ਸਤਿੰਦਰਪਾਲ ਸਿੰਘ ਛਾਬੜਾ, ਅਮਰੀਕ ਸਿੰਘ, ਸੁਰਜੀਤ ਸਿੰਘ ਚੀਮਾ, ਜਸਪਾਲ ਸਿੰਘ ਐਸ.ਡੀ.ਓ., ਗੁਰਦੀਪ ਸਿੰਘ, ਜਗਤਾਰ ਸਿੰਘ (ਦੋਨੋਂ ਪੰਜਾਬ ਐਂਡ ਸਿੰਧ ਬੈਂਕ), ਜਗਮੋਹਨ ਸਿੰਘ ਛਾਬੜਾ, ਸ਼ਿਵ ਕੰਵਰ ਸਿੰਘ ਸੰਧੂ, ਚਰਨਜੀਤ ਸਿੰਘ ਲੁਬਾਣਾ, ਭੁਪਿੰਦਰ ਸਿੰਘ ਸਹਿਗਲ ਕਪੂਰਥਲਾ, ਪਰਮਜੀਤ ਸਿੰਘ ਨੈਣਾ, ਜਗਤ ਸਿੰਘ ਤਲਵਾੜ, ਅਕਾਲੀ ਰਛਪਾਲ ਸਿੰਘ, ਪ੍ਰਿਤਪਾਲ ਸਿੰਘ, ਡਾ. ਸਤਨਾਮ ਸਿੰਘ ਆਦਿ ਪਤਵੰਤੇ ਸੰਗਤਾਂ ਵਿੱਚ ਸੁਸ਼ੋਭਿਤ ਸਨ।
ਗੁਰਦੁਆਰਾ 6ਵੀਂ ਪਾਤਸ਼ਾਹੀ ਜਲੰਧਰ ਵ੍ਯਿਖੇ ਮਾਘੀ ਮੌਕੇ ਵਿਸ਼ਾਲ ਸਮਾਗਮ



