April 30, 2026 3:29 am

ਨਹੀਂ ਤਾਂ ਮਲੇਸ਼ੀਆ ਦੀਆਂ ਜੇਲ੍ਹਾਂ ’ਚ ਰੁਲ ਜਾਣਗੇ ਪੰਜਾਬੀ

image ਬਰਨਾਲਾ, 22 ਜਨਵਰੀ (ਪੀ.ਟੀ.ਬਿਊਰੋ)-ਆਪਣੇ ਘਰ-ਬਾਰ ਅਤੇ ਜ਼ਮੀਨਾਂ  ਵੇਚ ਕੇ ਮਲੇਸ਼ੀਆ ਵਿਚ ਕੰਮਾਂ-ਕਾਰਾਂ ਲਈ ਗਏ ਪੰਜਾਬੀਆਂ ਅਤੇ ਹੋਰ ਵਿਦੇਸ਼ੀਆਂ  ਦੀਆਂ ਮੁਸ਼ਕਿਲਾਂ ਹੋਰ ਵਧ ਗਈਆਂ ਹਨ। ਮਲੇਸ਼ੀਆ ਦੇ ਇਮੀਗ੍ਰੇਸ਼ਨ ਵਿਭਾਗ ਨੇ ਦੇਸ਼ ਵਿਚ ਗੈਰ-ਕਾਨੂੰਨੀ ਢੰਗ ਨਾਲ ਰਹਿ ਰਹੇ ਵਿਦੇਸ਼ੀਆਂ ਨੂੰ ਗ੍ਰਿਫਤਾਰ ਕਰਨ ਲਈ 21 ਜਨਵਰੀ ਤੋਂ ਇਕ ਵਿਸ਼ੇਸ਼ ਮੁਹਿੰਮ ਸ਼ੁਰੂ ਕਰ ਦਿ¤ਤੀ ਹੈ, ਜਿਸ ਦੇ ਅਧੀਨ ਉਥੋਂ ਦੀ ਪੁਲਸ, ਇਮੀਗ੍ਰੇਸ਼ਨ ਵਿਭਾਗ ਅਤੇ ਫੌਜ ਦੇ ਕਰਮਚਾਰੀ ਇੰਟੈਲੀਜੈਂਸ ਬਿਊਰੋ ਅਤੇ ਲੋਕਾਂ ਤੋਂ ਪ੍ਰਾਪਤ ਜਾਣਕਾਰੀ ਦੇ ਆਧਾਰ ‘ਤੇ ਛਾਪੇਮਾਰੀ ਕਰਨਗੇ ਅਤੇ ਜਿਨ੍ਹਾਂ ਵਿਦੇਸ਼ੀਆਂ ਦੇ ਕਾਗਜ਼ ਪੂਰੇ ਨਾ ਹੋਏ ਉਨ੍ਹਾਂ  ਨੂੰ ਮਲੇਸ਼ੀਆ ਦੀ ਜੇਲਾਂ  ਵਿਚ ਡ¤ਕ ਦਿ¤ਤਾ ਜਾਵੇਗਾ। ਪਹਿਲੇ ਦਿਨ ਹੀ ਉਥੋਂ ਦੀ ਪੁਲਿਸ ਨੇ ਛਾਪੇਮਾਰੀ ਦੌਰਾਨ 100

ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ, ਜਿਨ੍ਹਾਂ  ਵਿਚ 10 ਪੰਜਾਬੀ ਵੀ ਸ਼ਾਮਲ ਹਨ। ਮਲੇਸ਼ੀਆ ਦੇ ਇਮੀਗ੍ਰੇਸ਼ਨ ਵਿਭਾਗ ਵਲੋਂ ਸ਼ੁਰੂ ਕੀਤੀ ਇਸ ਮੁਹਿੰਮ ਨਾਲ ਉਥੇ ਵਸਦੇ ਸੈਂਕੜੇ ਹੀ ਪੰਜਾਬੀ ਘਬਰਾਏ ਹੋਏ ਹਨ ਅਤੇ ਪੁਲਸ ਤੋਂ ਬਚਣ ਲਈ ਜੰਗਲਾਂ  ਵਿਚ ਜਾ ਲੁਕੇ ਹਨ।
ਇਨ੍ਹਾਂ ਖਬਰਾਂ ਤੋਂ ਇਨ੍ਹਾਂ  ਦੇ ਘਰ ਵਾਲਿਆਂ ਦੀ ਚਿੰਤਾ ਵੀ ਵਧ ਗਈ ਹੈ ਅਤੇ ਉਨ੍ਹਾਂ  ਨੂੰ ਆਪਣੇ ਬ¤ਚਿਆਂ  ਦੀ ਫਿਕਰ ਸਤਾ ਰਹੀ ਹੈ। ਮਲੇਸ਼ੀਆ ‘ਚ ਵ¤ਸਦੇ ਪੰਜਾਬੀਆਂ ਨੇ ਦੇਸ਼ ਦੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਅਤੇ ਵਿਦੇਸ਼ ਰਾਜ ਮੰਤਰੀ ਪ੍ਰਨੀਤ ਕੌਰ ਤੋਂ ਮੰਗ ਕੀਤੀ ਹੈ ਕਿ ਉਹ ਉਥੋਂ ਦੀ ਸਰਕਾਰ ਨਾਲ ਗ¤ਲਬਾਤ ਕਰਕੇ ਉਨ੍ਹਾਂ ਨੂੰ ਇਥੇ ਪ¤ਕੇ ਵਰਕ ਵੀਜ਼ੇ ਦਿਵਾਏ, ਨਹੀਂ ਤਾਂ ਉਨ੍ਹਾਂ ਦੀ ਬਾਕੀ ਦੀ ਜ਼ਿੰਦਗੀ ਮਲੇਸ਼ੀਆ ਦੀਆਂ ਜੇਲਾਂ ਵਿਚ ਹੀ ਰੁਲ ਜਾਵੇਗੀ।
ਪ੍ਰਾਪਤ ਜਾਣਕਾਰੀ ਅਨੁਸਾਰ ਮਲੇਸ਼ੀਆ ਦੇ ਇਮੀਗ੍ਰੇਸ਼ਨ ਵਿਭਾਗ ਦੇ ਡਾਇਰੈਕਟਰ ਜਨਰਲ ਦਾਤੁਕ ਇਲਿਆਸ ਅਹਿਮਦ ਵਲੋਂ ਜਾਰੀ ਬਿਆਨ ਅਨੁਸਾਰ 21 ਜਨਵਰੀ ਤੋਂ ਲੈ ਕੇ 31 ਜਨਵਰੀ ਤ¤ਕ ਮਲੇਸ਼ੀਆ ਵਿਚ ਸਾਰੀਆਂ ਥਾਵਾਂ ’ਤੇ ਫਿਰ ਛਾਪੇਮਾਰੀ ਕੀਤੀ ਜਾਵੇਗੀ। ਇਸ ਅਧੀਨ ਘਰਾਂ ਵਿਚ ਕੰਮ ਕਰ ਰਹੇ ਨੌਕਰਾਂ ਦੀ ਵੀ ਛਾਣਬੀਣ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਗੈਰ-ਕਾਨੂੰਨੀ ਢੰਗ ਨਾਲ ਦੇਸ਼ ‘ਚ ਰਹਿ ਰਹੇ ਵਿਅਕਤੀ ਰਾਸ਼ਟਰੀ ਸੁਰ¤ਖਿਆ ਲਈ ਬਹੁਤ ਵ¤ਡਾ ਖਤਰਾ ਹਨ ਅਤੇ ਜਦੋਂ ਅਜਿਹੇ ਵਿਅਕਤੀ ਕੋਈ ਜੁਰਮ ਜਾਂ ਗੈਰ-ਕਾਨੂੰਨੀ ਗਤੀਵਿਧੀ ਕਰਦੇ ਹਨ ਤਾਂ ਉਨ੍ਹਾਂ ਦੀ ਪਛਾਣ ਕਰਨੀ ਮੁਸ਼ਕਲ ਹੋ ਜਾਂਦੀ ਹੈ।

Send this to a friend