ਸੋਮਨਾਥ ਭਾਰਤੀ ਨੂੰ ਹਟਾਇਆ ਜਾਏ ਨਹੀਂ ਤਾਂ ਸਮਰਥਨ ਵਾਪਿਸ : ਕਾਂਗਰਸ
ਨਵੀਂ ਦਿੱਲੀ, 22 ਜਨਵਰੀ (ਪੰਜਾਬ ਟਾਇਮਜ਼ ਬਿਊਰੋ)-ਗ੍ਰਹਿ ਮੰਤਰੀ ਸੁਸ਼ੀਲ ਕੁਮਾਰ ਸ਼ਿੰਦੇ ਨੇ ਦਿੱਲੀ ਦੇ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ਨੂੰ ‘ਪਾਗਲ ਮੁੱਖ ਮੰਤਰੀ’ ਕਿਹਾ ਹੈ। ਮਹਾਰਾਸ਼ਟਰ ਦੇ ਹਿੰਗੋਲੀ ਵਿੱਚ ਇੱਕ ਸਮਾਗਮ ਦੌਰਾਨ ਉਨ੍ਹਾਂ ਨੇ ਆਪਣੇ ਪੁਰਾਣੇ ਦਿਨਾਂ ਨੂੰ ਯਾਦ ਕਰਦੇ ਹੋਏ ਕਿਹਾ, ‘ਜਦੋਂ ਉਹ ਪੁਲਿਸ ਵਿੱਚ ਸਨ ਉਸ ਵੇਲੇ ਮੇਰੇ ਵਿਆਹ ਦੇ ਤੁਰੰਤ ਬਾਅਦ ਮੇਰੀ ਛੁੱਟੀ ਰੱਦ ਕਰ ਦਿੱਤੀ ਗਈ ਅਤੇ ਇਨ੍ਹਾਂ ਦਿਨਾਂ ਵਿੱਚ ਇੱਕ ਪਾਗਲ (ਯੇੜਾ) ਮੁੱਖ ਮੰਤਰੀ ਦੀ ਵਜ਼੍ਹਾ ਕਾਰਨ ਮੈਨੂੰ ਪੁਲਿਸ ਮੁਲਾਜ਼ਮਾਂ ਦੀਆਂ ਛੁੱਟੀਆਂ ਰੱਦ ਕਰਨੀਆਂ ਪਈਆਂ। ਹਾਲਾਂਕਿ ਕਾਂਗਰਸ ਪਾਰਟੀ ਨੇ ਇਸ ਨੂੰ ਸ਼ਿੰਦੇ ਦਾ ਨਿੱਜੀ ਬਿਆਨ ਦੱਸਦੇ ਹੋਏ ਆਪਣੇ ਆਪ ਨੂੰ ਇਸ ਤੋਂ ਅਲੱਗ ਕਰ ਲਿਆ ਹੈ, ਪਰ ਇਸ ਬਿਆਨ ਦੇ ਨਾਲ ਆਮ ਆਦਮੀ ਪਾਰਟੀ ਅਤੇ ਹੋਰਨਾਂ ਆਮ
ਲੋਕਾਂ ਉ¤ਪਰ ਤਿੱਖਾ ਅਸਰ ਹੋਇਆ ਹੈ ਅਤੇ ਇਸ ਦਾ ਬੁਰਾ ਮਨਾਇਆ ਜਾ ਰਿਹਾ ਹੈ।
ਗ੍ਰਹਿ ਮੰਤਰੀ ਨੇ ਕਿਹਾ ਕਿ ਕੇਜਰੀਵਾਲ ਨੇ ਜੋ ਕਰਨਾ ਹੈ ਉਹ ਕਰੇ, ਸਰਕਾਰ ਦੇ ਰੁੱਖ ਵਿੱਚ ਕੋਈ ਬਦਲਾਅ ਨਹੀਂ ਹੋਵੇਗਾ। ਇਸੇ ਦੌਰਾਨ ਦਿੱਲੀ ਪੁਲਿਸ ਦੇ ਵਤੀਰੇ ਦਾ ਵਿਰੋਧ ਕਰ ਰਹੇ ਕਾਨੂੰਨ ਮੰਤਰੀ ਸੋਮਨਾਥ ਭਾਰਤੀ ਦੇ ਵਿਰੁੱਧ ਪਾਰਟੀ ਵਿੱਚ ਬਗਾਵਤ ਦੇ ਸੁਰ ਉ¤ਠਣ ਲੱਗੇ ਹਨ। ਪਾਰਟੀ ਵਿਧਾਇਕ ਵਿਨੋਦ ਕੁਮਾਰ ਬਿੰਨੀ ਨੇ ਸੋਮਨਾਥ ਭਾਰਤੀ ਦੇ ਅਸਤੀਫੇ ਦੀ ਮੰਗ ਕੀਤੀ ਹੈ। ਦੂਜੇ ਪਾਸੇ ਕਾਂਗਰਸ ਨੇ ਵੀ ਇਹ ਮੰਗ ਕੀਤੀ ਹੈ ਕਿ ਜੇਕਰ ਭਾਰਤੀ ਨੂੰ ਅਹੁਦੇ ਤੋਂ ਨਹੀਂ ਹਟਾਇਆ ਜਾਵੇਗਾ ਤਾਂ ਪਾਰਟੀ ਸਮਰਥਨ ਵਾਪਿਸ ਲੈ ਲਵੇਗੀ। ਜ਼ਿਕਰਯੋਗ ਹੈ ਕਿ ਦਿੱਲੀ ਪੁਲਿਸ ਦੇ ਦੋ ਅਧਿਕਾਰੀਆਂ ਨੂੰ ਛੁੱਟੀ ’ਤੇ ਭੇਜੇ ਜਾਣ ਦੇ ਨਾਲ ਹੀ ਕੇਜਰੀਵਾਲ ਨੇ ਮੰਗਲਵਾਰ ਦੇਰ ਸ਼ਾਮ ਆਪਣਾ ਧਰਨਾ ਸਮਾਪਤ ਕਰਨ ਦਾ ਐਲਾਨ ਕੀਤਾ ਸੀ।