ਨਵੀਂ ਦਿੱਲੀ, 22 ਜਨਵਰੀ (ਪੰਜਾਬ ਟਾਇਮਜ਼ ਬਿਊਰੋ)-ਦਿੱਲੀ ਦੇ ਮੁ¤ਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਸਿਹਤ ਸੰਬੰਧੀ ਪ੍ਰੇਸ਼ਾਨੀਆਂ ਕਾਰਨ ਬੁੱਧਵਾਰ ਦੀ ਸਵੇਰ ਨੂੰ ਇੱਕ ਸਥਾਨਕ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਗਾਜ਼ੀਆਬਾਦ ਦੇ ਇੱਕ ਨਿੱਜੀ ਹਸਪਤਾਲ ਦੇ ਡਾ. ਆਲੋਕ ਗੁਪਤਾ ਨੇ ਦੱਸਿਆ ਕਿ ਸ਼੍ਰੀ ਕੇਜਰੀਵਾਲ ਨੂੰ ਛਾਤੀ ਵਿੱਚ ਕੁਝ ਪ੍ਰੇਸ਼ਾਨੀ ਤੋਂ ਬਾਅਦ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਮੁੱਖ ਮੰਤਰੀ ਦਾ ਸੀਟੀ ਸਕੈਨ ਅਤੇ ਹੋਰ ਜਾਂਚ ਕਰਵਾਈ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਸ਼੍ਰੀ ਕੇਜਰੀਵਾਲ ਦਿੱਲੀ ਦੇ ਵੱਖ-ਵੱਖ ਸਥਾਨਾਂ ਵਿੱਚ ਤਾਇਨਾਤ ਚਾਰ ਪੁਲਿਸ ਕਰਮਚਾਰੀਆਂ ਦੇ ਖਿਲਾਫ ਕਾਰਵਾਈ ਦੀ ਮੰਗ ਨੂੰ ਲੈ ਕੇ ਪਿਛਲੇ 2 ਦਿਨ ਰੇਲ ਭਵਨ ਨੇੜੇ ਧਰਨੇ ’ਤੇ ਬੈਠੇ ਸਨ। ਸ਼੍ਰੀ
ਕੇਜਰੀਵਾਲ ਨੂੰ 20 ਜਨਵਰੀ ਦੀ ਰਾਤ ਸੜਕ ’ਤੇ ਸੌਂ ਕੇ ਗੁਜ਼ਾਰਨੀ ਪਈ ਸੀ ਅਤੇ ਮੰਗਲਵਾਰ ਦਿਨ ਭਰ ਵੀ ਉਨ੍ਹਾਂ ਨੂੰ ਬਾਰਸ਼ ਅਤੇ ਕੜਾਕੇ ਦੀ ਸਰਦੀ ਦਾ ਸਾਹਮਣਾ ਕਰਨਾ ਪਿਆ ਸੀ।