Skip to content
Independent perspectives. Global stories.
BREAKING

ਕਾਰ ਦੀ ਫੇਟ ਬੱਜਣ ਕਾਰਨ ਔਰਤ ਜ਼ਖਮੀ

Share this story

ਰਾਮਪੁਰਾ ਫੂਲ, 15 ਜਨਵਰੀ (ਮਨਦੀਪ ਢੀਗਰਾ)- ਨੇੜਲੇ ਪਿੰਡ ਭੁੰਦੜ ਵਿਖੇ ਕਾਰ ਦੀ ਫੇਟ ਬੱਜਣ ਕਾਰਨ ਔਰਤ ਦੇ ਜ਼ਖਮੀ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮਾਲਵਾ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਪ੍ਰਦੀਪ ਸਰਮਾਂ ਨੇ ਦੱਸਿਆ ਕਿ ਪਿੰਡ ਭੁੰਦੜ ਵਾਸੀ ਔਰਤ ਕਰਮਜੀਤ ਕੋਰ ਪਤਨੀ ਬਲਕਰਨ ਸਿੰਘ ਪਿੰਡ ਵਿੱਚ ਕੰਮ ਜਾ ਰਹੀ ਸੀ ਕਿ ਪਿਛੇ ਤੋਂ ਆ ਰਹੀ ਇੱਕ ਕਾਰ ਨੇ ਉਸਨੂੰ ਟੱਕਰ ਮਾਰ ਦਿੱਤੀ ਜਿਸ ਕਾਰਨ ਉਹ ਸੜਕ ਤੇ ਡਿੱਗ ਪਈ। ਸੂਚਨਾ ਮਿਲਣ ਤੇ ਸੰਸਥਾ ਦੇ ਮੈਂਬਰ ਬਲਵੀਰ ਸਿੰਘ ਵੀਰਾ ਤੇ ਗੁਰਮੇਲ ਸਿੰਘ ਨੇ ਉਸਨੂੰ ਐਬੂਲੈਂਸ ਰਾਹੀ ਸਿਵਲ ਹਸਪਤਾਲ ਰਾਮਪੁਰਾ ਪਹੁੰਚਾਇਆ।

WRITTEN BY