April 30, 2026 11:16 am

…ਕਿਤੇ ਚਾਇਨਾ ਡੋਰ ਕੱਟ ਨਾ ਦੇਵੇ ‘ਜ਼ਿੰਦਗੀ ਦੀ ਡੋਰ’

image ਬਠਿੰਡਾ, 21 ਜਨਵਰੀ (ਪੀ.ਟੀ.ਬਿਊਰੋ)-4 ਫਰਵਰੀ ਨੂੰ ਮਨਾਏ ਜਾ ਰਹੇ ਬਸੰਤ ਪੰਚਮੀ ਉਤਸਵ ਨੂੰ ਲੈ ਕੇ ਪਤੰਗਬਾਜ਼ੀ ਦੇ ਸ਼ੌਕੀਨਾਂ ਵਿਚ ਬੇਹ¤ਦ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਪਤੰਗਬਾਜ ਜਿਥੇ ਹੁਣੇ ਤੋਂ ਉਕਤ ਉਤਸਵ ਨੂੰ ਧੂਮ ਧਾਮ ਨਾਲ ਮਨਾਉਣ ਲਈ ਤਿਆਰੀਆਂ ਵਿਚ ਜੁਟੇ ਹਨ ਉਥੇ ਵਧੀਆ ਤੋਂ ਵਧੀਆ ਡੋਰ ਅਤੇ ਪਤੰਗ ਖਰੀਦਣ ਨੂੰ ਲੈ ਕੇ ਵੀ ਉਤਸ਼ਾਹ ਦਿਖਾ ਰਹੇ ਹਨ। ਪਤੰਗਬਾਜੀ ਵਿਚ ਦੂਜਿਆਂ ਨੂੰ ਮਾਤ ਦੇਣ ਲਈ ਚਾਇਨਾ ਡੋਰ ਦੀ ਖਰੀਦਦਾਰੀ ਜਾਰੀ ਹੈ, ਪਰ ਅਫਸੋਸ ਦੀ ਗ¤ਲ ਹੈ ਕਿ ਦੂਜਿਆਂ ਦੀ ਪਤੰਗ ਕ¤ਟਣ ਲਈ ਵਰਤੀ ਜਾਣ ਵਾਲੀ ਉਕਤ ਚਾਇਨਾ ਡੋਰ ਕਿਸੇ ਦੀ ‘ਜਿੰਦਗੀ ਦੀ ਡੋਰ‘ ਵੀ ਕ¤ਟ ਸਕਦੀ ਹੈ ਇਸ ਗੰਭੀਰ ਪਹਿਲੂ ‘ਤੇ ਧਿਆਨ ਦੇਣਾ ਜਰੂਰੀ ਨਹੀਂ ਸਮਝਿਆ ਜਾ ਰਿਹਾ। ਸਮਾਜ ਸੇਵੀ ਸੰਸਥਾਵਾਂ ਤੇ ਪੰਜਾਬ ਦੇ ਵਿਚ ਜ਼ਿਲਾ ਪ੍ਰਸ਼ਾਸਨ ਉਕਤ ਖਤਰਨਾਕ ਡੋਰ ‘ਤੇ ਪਾਬੰਦੀ ਲਗਾਉਣ ਲਈ ਪੂਰਨ ਯਤਨ ਕਰ ਰਿਹਾ ਹੈ ਅਤੇ ਇਸ ਯਤਨ ਨੂੰ ਪੂਰੀ ਤਰ੍ਹਾਂ ਕਾਮਯਾਬ ਬਣਾਉਣ ਲਈ ਹਰ ਨਾਗਰਿਕ ਨੂੰ ਡੋਰ ਦੇ ਬਾਈਕਾਟ ਵਿਚ ਸਹਿਯੋਗ ਦੇਣਾ ਚਾਹੀਦਾ ਹੈ ਤਾਂ ਕਿ ਉਕਤ ਡੋਰ ਕਿਸੇ ਵੀ ਤਰ੍ਹਾਂ ਦੇ ਹਾਦਸੇ ਦਾ ਸਬ¤ਬ ਨਾ ਬਣ ਸਕੇ।
ਨੌਜਵਾਨ ਸਮਝੇ ਨੈਤਿਕ ਜਿੰਮੇਵਾਰੀ-ਪਤੰਗਬਾਜੀ ਦੇ ਸ਼ੌਕੀਨਾਂ ਦੇ ਰੁਝਾਨ ਨੂੰ ਦੇਖਦਿਆਂ ਹੀ ਵ¤ਖ ਵ¤ਖ ਵਿਕਰੇਤਾ ਲਗਾਤਾਰ ਉਕਤ ਖਤਰਨਾਕ ਡੋਰ ਦੀ ਵਿ¤ਕਰੀ ਕਰ ਰਹੇ ਹਨ। ਬੇਸ਼¤ਕ ਕਈ ਮਾਮਲਿਆਂ ਵਿਚ ਵਿਕਰੇਤਾ ਪੁਲਸ ਦੇ ਹ¤ਥੇ ਵੀ ਚ¤ੜ ਰਹੇ ਹਨ ਪ੍ਰੰਤੂ ਇਸ ਦੇ ਬਾਵਜੂਦ ਡੋਰ ਦੀ ਵਿ¤ਕਰੀ ਪੂਰੀ ਤਰ੍ਹਾਂ ਬੰਦ ਨਹੀਂ ਹੋ ਸਕੀ ਹੈ, ਜੇਕਰ ਖਰੀਦਦਾਰ ਹੀ ਕਦਮ ਪਿ¤ਛੇ ਖਿ¤ਚ ਲੈਣ ਤਾਂ ਵਿਕਰੇਤਾ ਵੀ ਉਕਤ ਡੋਰ ਵੇਚਣ ਤੋਂ ਗੁਰੇਜ਼ ਕਰਨਗੇ। ਇਸੇ ਸਥਿਤੀ ਨੂੰ ਧਿਆਨ ਵਿਚ ਰ¤ਖਦਿਆਂ ਨੌਜਵਾਨਾਂ ਨੂੰ ਆਪਣੀ ਨੈਤਿਕ ਜਿੰਮੇਵਾਰੀ ਸਮਝਦਿਆਂ ਉਕਤ ਡੋਰ ਦਾ ਮੁਕੰਮਲ ਬਾਈਕਾਟ ਕਰਨਾ ਚਾਹੀਦਾ ਹੈ।
ਮਾਪੇ ਸਮਝਾਉਣ ਬ¤ਚਿਆਂ ਨੂੰ-ਦੂਜੇ ਪਾਸੇ ਮਾਪਿਆਂ ਨੂੰ ਵੀ ਆਪਣੇ ਬ¤ਚਿਆਂ ਨੂੰ ਇਸ ਖਤਰਨਾਕ ਡੋਰ ਦੇ ਬੁਰੇ ਪ੍ਰਭਾਵਾਂ ਤੋਂ ਜਾਣੂੰ ਕਰਵਾਉਣਾ ਚਾਹੀਦਾ ਹੈ। ਉਨ੍ਹਾਂ ਨੂੰ ਦ¤ਸਣਾ ਚਾਹੀਦਾ ਹੈ ਕਿ ਇਹ ਡੋਰ ਨਾ ਸਿਰਫ਼ ਉਨ੍ਹਾਂ ਨੂੰ ਨੁਕਸਾਨ ਪਹੁੰਚਾ ਸਕਦੀ ਹੈ ਸਗੋਂ ਦੂਜਿਆਂ ਲਈ ਵੀ ਮੁਸੀਬਤ ਬਣ ਸਕਦੀ ਹੈ। ਇਸ ਤੋਂ ਇਲਾਵਾ ਮਾਪੇ ਬ¤ਚਿਆਂ ਨੂੰ ਕ¤ਟੀ ਪਤੰਗ ਲੁ¤ਟਣ ਲਈ ਪਿ¤ਛੇ ਵੀ ਨਾ ਭ¤ਜਣ ਦੇਣ ਕਿਉਂਕਿ ਚਾਇਨਾ ਡੋਰ ਵਾਲੀ ਕ¤ਟੀ ਪਤੰਗ ਉਨ੍ਹਾਂ ਦੇ ਬ¤ਚਿਆਂ ਨੂੰ ਜ਼ਖ਼ਮੀ ਕਰ ਸਕਦੀ ਹੈ।
ਵੱਡੀ ਪੱਧਰ ਤੇ ਜਖਮੀ ਹੋ ਰਹੇ ਬੱਚੇ-ਪੰਜਾਬ ਦੇ ਵ¤ਖ-ਵ¤ਖ ਜ਼ਿਲਿਆਂ ਤੋਂ ਆਈਆਂ ਰਿਪੋਰਟਾਂ ਵਿਚ ਸਾਹਮਣੇ ਆਇਆ ਹੈ ਕਿ ਰੋਜ਼ਾਨਾਂ ਹੀ ਪੰਜਾਬ ਵਿਚ ਵ¤ਡੀ ਪ¤ਧਰ ਤੇ ਚਾਈਨਾ ਡੋਰ ਦੀ ਲਪੇਟ ਵਿਚ ਆ ਕੇ ਜਖਮੀ ਹੋ ਰਹੇ ਹਨ ਤੇ ਕਈ ਵਿਆਕਤੀਆਂ ਨੂੰ ਇਹ ਚਾਈਨਾ ਡੋਰ ਮੌਤ ਦੇ ਮੂੰਹ ਵਿਚ ਲੈ ਕੇ ਚਲੀ ਗਈ।ਪ੍ਰਸ਼ਾਸਨ ਨੇ ਮਾਪਿਆ ਨੂੰ ਅਪੀਲ ਕਰਦਿਆਂ ਕਿਹਾ ਕਿ ਚਾਇਨਾ ਡੋਰ ਤੁਹਾਡੇ ਬ¤ਚਿਆਂ ਲਈ ਮੁਸੀਬਤ ਬਣੇ ਇਸ ਤੋਂ ਪਹਿਲਾਂ ਤੁਸੀ ਜਾਗਰੂਕ ਹੋ ਕੇ ਸਮਝਦਾਰੀ ਨਾਲ ਕੰਮ ਲੈਣ ਅਤੇ ਆਪਣੇ ਬ¤ਚਿਆਂ ਨੂੰ ਇਸ ਨਾਮੁਰਾਦ ਡੋਰ ਤੋਂ ਦੂਰ ਰ¤ਖਣ।ਚਾਇਨਾ ਡੋਰ ਦੇ ਖਤਰਨਾਕ ਬੁਰੇ ਪ੍ਰਭਾਵ-ਪਲਾਸਟਿਕ ਨਾਲ ਤਿਆਰ ਚਾਇਨਾ ਡੋਰ ਟੁ¤ਟਦੀ ਨਹੀਂ ਜਿਸ ਕਾਰਨ ਪਤੰਗ ਉਡਾਉਂਦੇ ਸਮੇਂ ਹ¤ਥ ਬੁਰੀ ਤਰ੍ਹਾਂ ਛਿ¤ਲ ਜਾਂਦੇ ਹਨ।ਚਾਇਨਾ ਡੋਰ ਦੀ ਲਪੇਟ ਵਿਚ ਆ ਕੇ ਰਾਹਗੀਰ ਜਾਂ ਦੋ ਪਹੀਆ ਵਾਹਨ ਚਾਲਕ ਜ਼ਖ਼ਮੀ ਹੋ ਜਾਂਦੇ ਹਨ ਅਤੇ ਕਈ ਮਾਮਲਿਆਂ ਵਿਚ ਮੌਤ ਤ¤ਕ ਹੋ ਜਾਂਦੀ ਹੈ।ਬਿਜਲੀ ਦੀਆਂ ਤਾਰਾਂ ਵਿਚ ਫਸੀ ਚਾਇਨਾ ਡੋਰ ਪਲਾਸਟਿਕ ਰੇਸ਼ੇ ਕਾਰਨ ਖਿ¤ਚੇ ਜਾਣ ਨਾਲ ਅਰਥ ਪੈਦਾ ਕਰਦਾ ਹੈ ਜਿਸ ਨਾਲ ਕਰੰਟ ਵੀ ਲ¤ਗ ਸਕਦਾ ਹੈ।ਉਕਤ ਡੋਰ ਨਾਲ ਪਤੰਗ ਉਡਾਉਣ ’ਤੇ ਮਾਸੂਮ ਪੰਛੀ ਇਸ ਦੀ ਲਪੇਟ ਵਿਚ ਆ ਕੇ ਜ਼ਖ਼ਮੀ ਹੋ ਜਾਂਦੇ ਹਨ ਅਤੇ ਆਪਣੀ ਜਾਨ ਤੋਂ ਹ¤ਥ ਧੋ ਬੈਠਦੇ ਹਨ।

Send this to a friend