Skip to content
Independent perspectives. Global stories.
BREAKING

ਜਲੰਧਰ ਪੁਲਿਸ ਵੱਲੋਂ ਵੱਡੇ ਲੁਟੇਰੇ ਗਿਰੋਹ ਦਾ ਪਰਦਾਫਾਸ਼

Share this story

ਜਲੰਧਰ, 10 ਜਨਵਰੀ (ਪੰਜਾਬ ਟਾਇਮਜ਼ ਬਿਊਰੋ)- ਸ਼੍ਰੀ ਗੁਰਪ੍ਰੀਤ ਸਿੰਘ ਭੁੱਲਰ ਆਈ.ਪੀ.ਐਸ, ਐਸ.ਐਸ.ਪੀ ਜਲੰਧਰ (ਦਿਹਾਤੀ) ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸ਼੍ਰੀ ਬਲਕਾਰ ਸਿੰਘ ਐਸ.ਪੀ (ਇਨਵੇਸਟੀਗੇਸ਼ਨ) ਜਲੰਧਰ (ਦਿਹਾਤੀ), ਅਤੇ ਸੁਰਿੰਦਰ ਮੋਹਨ ਡੀ.ਐਸ.ਪੀ (ਇੰਨਵੇਸਟੀਗੇਸ਼ਨ) ਜਲੰਧਰ (ਦਿਹਾਤੀ) ਦੀ ਰਹਿਣਨੁਮਾਈ ਹੇਠ ਸੀ.ਆਈ.ਏ ਸਟਾਫ-ੀ ਜਲੰਧਰ (ਦਿਹਾਤੀ) ਦੇ ਇੰਚਾਰਜ ਇੰਸਪੈਕਟਰ ਸ਼ਿਵ ਕੁਮਾਰ ਅਤੇ ਉਸ ਦੀ ਟੀਮ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ,ਜਦੋਂ ਪਿਸਤੌਲ ਦੀ ਨੋਕ ਪਰ ਲੁੱਟਾਂ ਖੋਹਾਂ ਕਰਨ ਵਾਲੇ ਗੈਂਗ ਰਣਜੀਤ ਸਿੰਘ ਉਰਫ ਸੋਨੂੰ (ਉਮਰ 30 ਸਾਲ),ਪੁੱਤਰ ਭਜਨ ਸਿੰਘ ਕੌਮ ਜੱਟ ਵਾਸੀ ਉਧੋਵਾਲ ਥਾਣਾ ਮਹਿਤਪੁਰ ਜਿਲ੍ਹਾ ਜਲੰਧਰ, ਪਰਮਜੀਤ ਸਿੰਘ (ਉਮਰ 26 ਸਾਲ) ਪੁੱਤਰ ਤਰਸੇਮ ਸਿੰਘ ਕੌਮ ਮਜਬੀ ਸਿੱਖ ਵਾਸੀ ਪਰਜੀਆਂ ਕਲਾਂ ਜਿਲ੍ਹਾ ਜਲੰਧਰ, ਵਨੀਤ ਕੁਮਾਰ (ਉਮਰ 38 ਸਾਲ) ਪੁੱਤਰ ਨਰਿੰਦਰ ਕੁਮਾਰ ਕੌਮ ਅਰੋੜਾ ਵਾਸੀ ਮਕਾਨ ਨੰ: 141 ਗੁਰੂ ਅਰਜਨਪੁਰਾ ਫਗਵਾੜਾ ਥਾਣਾ ਸਿਟੀ ਫਗਵੜਾ ਜਿਲ੍ਹਾ ਕਪੂਰਥਲਾ,ਗੁਰਜੀਤ ਸਿੰਘ ਉਰਫ ਕਾਕਾ (ਉਮਰ 23 ਸਾਲ) ਪੁੱਤਰ ਜਸਵੀਰ ਸਿੰਘ ਕੌਮ ਜੱਟ ਵਾਸੀ ਭੁੱਲਾ ਰਾਈ ਥਾਣਾ ਸਦਰ ਫਗਵਾੜਾ ਜਿਲ੍ਹਾ ਕਪੂਰਥਲਾ, ਨੂੰ ਦੌਰਾਨੇ ਗਸ਼ਤ ਬਾ ਚੈਕਿੰਗ ਦਾਣਾ ਮੰਡੀ ਸ਼ੰਕਰ ਥਾਣਾ ਸਦਰ ਨਕੋਦਰ ਤੋਂ ਗ੍ਰਿਫਤਾਰ ਕਰਕੇ ਇਹਨਾ ਪਾਸੋਂ ਇੱਕ ਰਿਵਾਲਵਰ 32 ਬੋਰ ਅਤੇ 03 ਜਿੰਦਾ ਰੌਂਦ 32 ਬੋਰ, ਇੱਕ ਪਿਸਤੋਲ 315 ਬੋਰ ਦੇਸੀ ਅਤੇ 02 ਰੌਂਦ ਜਿੰਦਾ 315 ਬੋਰ, 05 ਗ੍ਰਾਮ ਹੈਰੋਇਨ, ਇੱਕ ਕਾਰ ਅਲਟੋ ਨੰਬਰੀ ਫਭ-08-ਧਭ-2646, ਮੋਟਰਸਾਇਕਲ ਬਿਨਾ ਨੰਬਰੀ,ਪੁਰਾਣੀ ਭਾਰਤੀ ਕਰੰਸੀ 37 ਹਜਾਰ 500 ਰੁਪਏ ਬ੍ਰਾਮਦਗੀ ਕੀਤੀ ਗਈ ਅਤੇ ਇਹਨਾਂ ਦੇ ਖਿਲ਼ਾਫ਼ ਮੁਕੱਦਮਾ ਨੰਬਰ ਮੁਕੱਦਮਾ ਨੰਬਰ 10 ਮਿਤੀ 08.01.18 ਅ/ਧ 379-ਭ,382 ੀਫਛ 21-61-85 ਂਧਫਸ਼ ਅਚਟ, 25-54-59 ਅ.ਅਛਟ ਥਾਣਾ ਸਦਰ ਨਕੋਦਰ ਦਰਜ ਰਜਿਸਟਰ ਕੀਤਾ ਗਿਆ। ਜੋ ਦੋਸ਼ੀ ਗੁਰਜੀਤ ਸਿੰਘ ਅਤੇ ਪਰਮਜੀਤ ਸਿੰਘ ਵੱਖ ਵੱਖ ਮੁਕੱਦਮਿਆਂ ਵਿਚ ਭਗੌੜੇ ਵੀ ਹਨ। ਰਣਜੀਤ ਸਿੰਘ ਉਰਫ ਸੋਨੂੰ ਦੇ ਗੈਂਗ ਵੱਲੋ ਕੀਤੀਆ ਵਾਰਦਾਤਾਂ:-
ਰਣਜੀਤ ਸਿੰਘ ਅਤੇ ਇਸਦੇ ਸਾਥੀਆਂ ਨੇ ਦੌਰਾਨੇ ਪੁੱਛ ਗਿੱਛ ਦੱਸਿਆ ਕਿ ਉਹਨਾਂ ਨੇ ਮਿਲ ਕੇ ਮਹਿਤਪੁਰ ਆਦਰਾਮਾਨ ਤੋਂ 02 ਲੱਖ 38 ਹਜਾਰ ਰੁਪਏ ਪਿਸਟਲ ਦੀ ਨੌਕ ਤੇ ਖੋਹੇ ਸਨ।ਜਿਸ ਤੇ ਮੁਕੱਦਮਾ ਨੰਬਰ 152 ਮਿਤੀ 05-09-2017,ਅ/ਧ 379ਬੀ,34 ਆਈ.ਪੀ.ਸੀ ਥਾਣਾ ਮਹਿਤਪੁਰ ਦਰਜ ਰਜਿਸਟਰ ਕੀਤਾ ਗਿਆ ਸੀ। ਸਾਲ 2016 ਵਿੱਚ ਮੇਹਮਾ ਤੋਂ ਪੁਰਾਣੀ ਕਰੰਸੀ 60 ਹਜਾਰ ਰੁਪਏ ਮੋਟਰਸਾਈਕਲ ਸਵਾਰ ਤੋ ਖੋਹੇ ਸਨ।
ਮਿਤੀ 17.07.2017 ਨੂੰ ਰਣਜੀਤ ਸਿੰਘ ਉਰਫ ਸੋਨੂੰ ਅਤੇ ਉਸਦੇ ਸਾਥੀ ਰੋਹਿਤ ਝਾੜੀਆਂ ਨੇ ਮਿਲ ਕੇ ਸ਼ੰਕਰ ਦੇ ਲਾਗਿਓਂ ਜਨ ਲਕਸ਼ਮੀ ਫਾਈਨਾਂਸ ਕੰਪਨੀ ਜਲੰਧਰ ਦੇ ਨੁਮਾਂਇਦੇ ਗੁਰਦਿਆਲ ਸਿੰਘ ਪਾਸੋਂ 01 ਲੱਖ 50 ਹਜ਼ਾਰ ਰੁਪਏ ਦੀ ਖੋਹ ਕੀਤੀ ਸੀ।ਜਿਸ ਤੇ ਮੁਕੱਦਮਾ ਨੰਬਰ 211 ਮਿਤੀ 17-07-2017,ਅ/ਧ 379ਬੀ,34 ਆਈ.ਪੀ.ਸੀ ਥਾਣਾ ਸਦਰ ਨਕੋਦਰ ਦਰਜ ਰਜਿਸਟਰ ਕੀਤਾ ਗਿਆ ਸੀ। ਇਸ ਤੋਂ ਇਲਾਵਾ ਉਹਨਾਂ ਨੇ ਨਕੋਦਰ,ਨੂਰਮਹਿਲ,ਮਹਿਤਪੁਰ ਏਰੀਆ ਵਿੱਚੋ ਕਰੀਬ 10 ਲੁੱਟਾਂ ਖੋਹਾਂ ਦੀਆਂ ਵਰਦਾਤਾਂ ਨੂੰ ਅਨਜਾਮ ਦਿੱਤਾ ਹੈ।

WRITTEN BY