Skip to content
Independent perspectives. Global stories.
BREAKING

ਕੌਮੀ ਸ਼ਾਹ ਮਾਰਗ ਤੋ ਬਾਅਦ ਰੇਲਵੇ ਲਾਈਨਾਂ ’ਤੇ ਬੈਠੀ ਸੰਘਰਸ਼ ਕਮੇਟੀ

Share this story

ਰਾਮਪੁਰਾ ਫੂਲ, 9 ਦਸੰਬਰ (ਮਨਦੀਪ ਢੀਗਰਾ)-ਬਠਿੰਡਾ ਚੰਡੀਗੜ ਮਾਰਗ ਤੇ ਬਣ ਰਿਹਾ ਓਵਰ ਬ੍ਰਿਜ਼ ਸ਼ਹਿਰ ਵਾਸੀਆਂ ਲਈ ਭਾਰੀ ਮੁਸੀਬਤਾਂ ਦਾ ਕਾਰਨ ਬਣਦਾ ਜਾ ਰਿਹਾ ਹੈ ਕਿਉਕਿ ਰੇਲਵੇ ਵਿਭਾਗ ਵੱਲੋ ਬਠਿੰਡਾ ਮਾਰਗ ਤੇ ਸਥਿਤ ਸਟੈਲਕੋ ਫਾਟਕਾ ਨੂੰ ਮੁਕੰਮਲ ਬੰਦ ਕਰਕੇ ਕੰਧ ਕੱਢ ਦਿੱਤੀ ਗਈ ਹੈ । ਇਸ ਮਾਮਲੇ ਨੂੰ ਲੈ ਕੇ ਅੱਜ ਸੰਘਰਸ਼ ਕਰ ਰਹੀ ਰੇਲਵੇ ਫਾਟਕ ਖੋਲੋ ਸੰਘਰਸ਼ ਕਮੇਟੀ ਵੱਲੋ ਸੰਘਰਸ਼ ਨੂੰ ਤੇਜ਼ ਕਰਦਿਆਂ ਅੱਜ ਬਠਿੰਡਾ ਚੰਡੀਗੜ ਮੁੱਖ ਮਾਰਗ ਤੇ ਸਥਿਤ ਟੀ ਪੁਆਇੰਟ ਵਿਖੇ ਸ਼ਹਿਰ ਵਾਸੀਆਂ ਤੇ ਵੱਖ ਵੱਖ ਕਿਸਾਨ ਜੱਥੇਬੰਦੀਆਂ ਦੇ ਆਗੂਆਂ ਨੂੰ ਨਾਲ ਲੈ ਕੇ ਧਰਨਾ ਲਗਾਇਆ ਗਿਆ ਜਦ ਕੋਈ ਪ੍ਰਸ਼ਾਸਨਿਕ ਅਧਿਕਾਰੀ ਊਹਨਾਂ ਦਾ ਮੰਗ ਪੱਤਰ ਨਾ ਲੈਣ ਪਹੁੰਚਿਆਂ ਤਾਂ ਉਹਨਾਂ ਸੰਘਰਸ਼ ਨੂੰ ਤੇਜ਼ ਕਰਦਿਆਂ ਸ਼ਹਿਰ ਦੇ ਅੰਦਰਲੇ ਨੇਤਾ ਜੀ ਸੁਭਾਸ਼ ਚੰਦਰ ਰੇਲਵੇ ਫਾਟਕਾ ਤੇ ਲਾਇਨਾ ਵਿਚਕਾਰ ਬੈਠਕੇ ਰੇਲਵੇ ਵਿਭਾਗ ਤੇ ਸ਼ਹਿਰ ਦੀ ਆਵਾਜਾਈ ਬੰਦ ਕਰ ਦਿੱਤੀ ।ਧਰਨੇ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਰੇਵਲੇ ਫਾਟਕ ਬੰਦ ਕਰਨ ਨਾਲ ਜਿਥੇ ਸ਼ਹਿਰ ਵਾਸੀਆਂ ਨੂੰ ਵੱਡੀ ਪ੍ਰੇਸ਼ਾਨੀ ਝੱਲਣੀ ਪਵੇਗੀ ਉਥੇ ਹੀ ਜਵਾਹਰ ਨਗਰ, ਮਹਿਰਾਜ਼, ਸਲਾਬਤਪੁਰਾ, ਫੂਲ ਤੋ ਵੱਡੀ ਗਿਣਤੀ ’ਚ ਪਿੰਡਾ ਵਾਲਿਆਂ ਨੂੰ ਆਉਣ ਜਾਣ ਵਿੱਚ ਭਾਰੀ ਦਿੱਕਤ ਆਵੇਗੀ । ਉਹਨਾਂ ਦੋਸ਼ ਲਗਾਇਆ ਕਿ ਰੇਲਵੇ ਵਿਭਾਗ ਦੇ ਵਾਰ ਵਾਰ ਧਿਆਨ ਵਿੱਚ ਲਿਆਉਣ ਤੇ ਲਿਖਤੀ ਦਰਖਾਸ਼ਤਾ ਭੇਜਣ ਦੇ ਬਾਵਜੂਦ ਵੀ ਸਮੱਸਿਆਂ ਜਿਓ ਦੀ ਤਿਓ ਬਣੀ ਹੋਈ ਹੈ । ਉਹਨਾਂ ਚੇਤਾਵਨੀ ਦਿੰਦਿਆਂ ਕਿਹਾ ਕਿ ਜਦ ਤੱਕ ਉਹਨਾਂ ਦੀ ਸਮੱਸਿਆਂ ਦਾ ਹੱਲ ਨਹੀ ਕੀਤਾ ਜਾਂਦਾ ਸੰਘਰਸ਼ ਇਸ ਤਰਾਂ ਹੀ ਜ਼ਾਰੀ ਰਹੇਗਾ ।ਇਸ ਮੋਕੇ ਹੋਰਨਾ ਤੋ ਇਲਾਵਾ ਕਿਸਾਨ ਗੁਰਦੀਪ ਸਿੰਘ ਰਾਮਪੁਰਾ, ਬਲਵਿੰਦਰ ਸਿੰਘ ਜੇਠੂਕੇ, ਸੁਖਮੰਦਰ ਸਿੰਘ ਸੇਲਬਰਾਹ, ਮੋਠੂ ਸਿੰਘ ਕੋਟੜਾ ਕੋੜਾ, ਰਣਜੀਤ ਸਿੰਘ , ਆਮ ਆਦਮੀ ਪਾਰਟੀ ਦੇ ਮਨਜੀਤ ਸਿੰਘ ਬਿੱਟੀ, ਸੁਰੇਸ ਗੁਪਤਾ ਸੁੰਦਰੀ, ਭੋਲਾ ਸਿੰਘ ਪ੍ਰਧਾਨ ਲਹਿਰਾ ਧੂਰਕੋਟ, ਗੁਰਦੀਪ ਸਿੰਘ ਬਠਿੰਡਾ, ਪਰਮਜੀਤ ਸਿੰਘ ਮਾਨ ਪ੍ਰਧਾਨ ਮਿੰਨ ਬੱਸ ਯੂਨੀਅਨ, ਕਾਰਗਸੀ ਆਗੂ ਦਲਵੀਰ ਸਿੰਘ, ਕ੍ਰਿਸ਼ਨ ਮੱਕੜ, ਕੋਸ਼ਲਰ ਸੰਜੇ ਤਨਵਰ, ਰੁਪੀ ਕਾਲੋਕੇ ਆਦਿ ਹਾਜ਼ਰ ਸਨ ।

WRITTEN BY