May 1, 2026 12:18 pm

ਕੌਮੀ ਵੋਟਰ ਦਿਵਸ 25 ਨੂੰ ਮਨਾਇਆ ਜਾਵੇਗਾ

ਚੰਡੀਗੜ੍ਹ, 20 ਜਨਵਰੀ (ਵਿਸ਼ਵ ਵਾਰਤਾ)-ਚੌਥਾ ਕੌਮੀ ਵੋਟਰ ਦਿਵਸ 25 ਜਨਵਰੀ ਨੂੰ ਪੰਜਾਬ ਭਰ ਦੇ ਸਾਰੇ ਜਿਲ੍ਹਿਆਂ, ਤਹਿਸੀਲਾਂ ਤੇ ਵਿਦਿਅਕ ਅਦਾਰਿਆਂ ਵਿਚ ਮਨਾਇਆ ਜਾਵੇਗਾ। ਅੱਜ ਇਥੇ ਮੁ¤ਖ ਚੋਣ ਅਧਿਕਾਰੀ ਪੰਜਾਬ ਦੇ ਇਕ ਬੁਲਾਰੇ ਨੇ ਦ¤ਸਿਆ ਕਿ ਰਾਜ ਪ¤ਧਰ ਦਾ ਸਮਾਗਮ ਮੋਹਾਲੀ ਵਿਚ ਸ਼ਿਵਾਲਿਕ ਸਕੂਲ ਵਿਖੇ ਹੋਵੇਗਾ ਜਿਸ ਵਿ¤ਚ ਸ੍ਰੀ ਰਮੇਸ਼ ਇੰਦਰ ਸਿੰਘ, ਆਈ ਏ ਐਸ (ਸੇਵਾ ਮੁਕਤ) ਮੁ¤ਖ ਸੂਚਨਾ ਕਮਿਸ਼ਨਰ ਪੰਜਾਬ ਮੁ¤ਖ ਮਹਿਮਾਨ ਵਜੋਂ ਸ਼ਾਮਲ ਹੋਣਗੇ ਜਦਕਿ ਚੋਣ ਕਮਿਸ਼ਨ ਦੇ ਆਈਕਨ ਤੇ ਪ੍ਰਸਿਧ ਹਾਸਰਸ ਕਲਾਕਾਰ ਗੁਰਪ੍ਰੀਤ ਘੁ¤ਗੀ ਵੀ ਨੌਜਵਾਨਾਂ ਨੂੰ ਵੋਟਰ ਵਜੋਂ ਦਰਜ ਹੋਣ ਲਈ ਪ੍ਰੇਰਿਤ ਕਰਣਗੇ। ਬੁਲਾਰੇ ਨੇ ਦ¤ਸਿਆ ਕਿ ਭਾਰਤੀ ਚੋਣ ਕਮਿਸ਼ਨ ਵਲੋਂ ਇਸ ਵਾਰ ਐਥੀਕਲ ਵੋਟਿੰਗ (ਨੈਤਿਕ) ਦਾ ਨਾਅਰਾ ਦਿ¤ਤਾ ਗਿਆ ਹੈ। ਕੌਮੀ ਵੋਟਰ ਦਿਵਸ ਮੌਕੇ ਚੋਣ ਕਮਿਸ਼ਨ ਵਲੋਂ ਸਮਾਗਮਾਂ ਦੌਰਾਨ ਯੋਗ ਵਿਅਕਤੀਆਂ ਨੂੰ ਜਿਹੜੇ 1 ਜਨਵਰੀ, 2014 ਨੂੰ 18 ਸਾਲ ਦੀ ਉਮਰ ਪੁਰੀ ਕਰਦੇ ਹੋਣ, ਨੂੰ ਸਹੁੰ ਚੁਕਾਈ ਜਾਵੇਗੀ ਕਿ ਉਹ ਆਪਣੀ ਵੋਟ ਦਾ ਸਹੀ ਇਸਤੇਮਾਲ ਕਰਨ।

Send this to a friend