ਚੰਡੀਗੜ੍ਹ, 9 ਜਨਵਰੀ (ਨਾਗਪਾਲ)- ਚੰਡੀਗੜ੍ਹ ਨੂੰ ਨਵਾਂ ਮੇਅਰ ਮਿਲ ਗਿਆ ਹੈ। ਭਾਜਪਾ ਦੇ ਦੇਵੇਸ਼ ਮੋਦਗਿਲ ਚੰਡੀਗੜ੍ਹ ਦੇ ਨਵੇਂ ਮੇਅਰ ਬਣੇ ਹਨ।ਦੇਵੇਸ਼ ਮੋਦਗਿਲ ਨੂੰ ਕੁੱਲ 22 ਵੋਟ ਪਏ। ਉਨ੍ਹਾਂ ਨੂੰ ਜਿਤਣ ਲਈ 14 ਵੋਟਾਂ ਚਾਹੀਦੀਆਂ ਸਨ। 5 ਵੋਟਾਂ ਕਾਂਗਰਸ ਦੇ ਦੇਵੇਂਦਰ ਬਾਬਲਾ ਨੂੰ ਪਈਆਂ। ਕੁਲ 27 ਵੋਟਾਂ ਜਿਸ ਵਿਚੋਂ 22 ਵੋਟ ਦੇਵੇਸ਼ ਮੋਦਗਿਲ ਨੂੰ ਪਈਆਂ।ਮੇਅਰ ਬਣਨ ਤੋਂ ਬਾਅਦ ਉਨ੍ਹਾ ਨੇ ਸਭ ਦਾ ਧੰਨਵਾਦ ਕੀਤਾ।ਉਨ੍ਹਾਂ ਸੇਵਾ ਦੇ ਲਈ ਅਵਸਰ ਪ੍ਰਦਾਨ ਕਰਨ ਲਈ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਅਤੇ ਸੰਸਦ ਮੈਂਬਰ ਕਿਰਨ ਖੇਰ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਚੰਡੀਗੜ੍ਹ ਨੂੰ ਨਵੀਂ ਦਿਸ਼ਾ ‘ਚ ਲੈਕੇ ਜਾਵਾਂਗੇ।ਮੋਦੀ ਦੇ ਨਿਊ ਇੰਡੀਆ ਵਿਸਨ ‘ਚ ਚੰਡੀਗੜ੍ਹ ਨੂੰ ਜੋੜਿਆਂ ਜਾਵੇਗਾ।
ਭਾਜਪਾ ਦੇ ਦੇਵੇਸ਼ ਮੋਦਗਿਲ ਬਣੇ ਚੰਡੀਗੜ੍ਹ ਦੇ ਨਵੇਂ ਮੇਅਰ



