Skip to content
Independent perspectives. Global stories.
BREAKING

ਟੋਲ ਪਲਾਜ਼ਾ ਬੰਦ ਕਰਵਾਉਣ ਲਈ ਕਿਸੇ ਵੀ ਕੁਰਬਾਨੀ ਲਈ ਤਿਆਰ ਹਾਂ : ਹਨੀ ਫੱਤਣਵਾਲਾ

Share this story

ਸ੍ਰੀ ਮੁਕਤਸਰ ਸਾਹਿਬ, 8 ਜਨਵਰੀ (ਵਿੱਕੀ ਝਾਂਬ)-ਕੋਟਕਪੂਰਾ ਰੋਡ ’ਤੇ ਪਿੰਡ ਵੜਿੰਗ ਵਿਖੇ ਚੱਲ ਰਹੇ ਟੋਲ ਪਲਾਜਾ ਨੂੰ ਬੰਦ ਕਰਵਾਉਣ ਦੀ ਮੰਗ ਨੂੰ ਲੈ ਕੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਜਨਰਲ ਸਕੱਤਰ ਜਗਜੀਤ ਸਿੰਘ ਹਨੀ ਬਰਾੜ ਫੱਤਣਵਾਲਾ ਨੇ ਸੰਘਰਸ਼ ਦਾ ਐਲਾਨ ਕਰ ਦਿੱਤਾ ਹੈ। ਅੱਜ ਹਨੀ ਫੱਤਣਵਾਲਾ ਨੇ ਆਪਣੇ ਸਾਥੀਆਂ ਸਮੇਤ ਵੜਿੰਗ ਦੇ ਟੋਲ ਪਲਾਜਾ ’ਤੇ ਪ੍ਰਦਰਸ਼ਨ ਕੀਤਾ। ਉਨ੍ਹਾਂ ਕਿਹਾ ਕਿ ਟੋਲ ਪਲਾਜਾ ਵਾਲੇ ਬਿੰਨ੍ਹਾਂ ਕਿਸੇ ਸਹੂਲਤ ਤੋਂ ਹੀ ਲੋਕਾਂ ਨੂੰ ਲੁੱਟ ਰਹੇ ਹਨ। ਇਹ ਇਥੇ ਨਜ਼ਾਇਜ਼ ਲੱਗਿਆ ਹੈ। ਹਨੀ ਨੇ ਕਿਹਾ ਕਿ ਇੱਕ ਪਾਸੇ ਤਾਂ ਮੋਦੀ ਸਰਕਾਰ ਦੇਸ਼ ਨੂੰ ਕੈਸ਼ ਲੈਸ ਕਰਨ ’ਤੇ ਲੱਗੀ ਹੋਈ ਹੈ ਪਰ ਦੂਜੇ ਪਾਸੇ ਇਥੇ ਨਗਦ ਵਸੂਲੀ ਕੀਤੀ ਜਾ ਰਹੀ ਹੈ ਅਤੇ ਇੰਨ੍ਹਾਂ ਕੋਲ ਸਵੈਪ ਮਸ਼ੀਨ ਤੱਕ ਨਹੀਂ। ਇਥੇ ਹੀ ਬੱਸ ਨਹੀਂ ਟੋਲ ਪਲਾਜਾ ’ਤੇ ਕੋਈ ਵੀ ਸਹੂਲਤ ਨਹੀਂ ਹੈ। ਇੰਨ੍ਹਾਂ ਕੋਲ ਨਾ ਤਾਂ ਫਾਇਰ ਬ੍ਰਿਗੇਡ ਹੈ ਨਾ ਕੋਈ ਬੱਸ ਸਟੈਂਡ ਲਈ ਜਗ੍ਹਾ, ਲਾਵਾਰਿਸ ਪਸ਼ੂਆਂ ਦੇ ਅੰਦਰ ਆਉਣ ਤੋਂ ਰੋਕਣ ਲਈ ਕੋਈ ਜਾਲੀ ਨਹੀਂ ਲਗਾਈ ਗਈ। ਜੋ ਐਬੂਲੈਂਸ ਲਿਆਂਦੀ ਗਈ ਹੈ ਉਹ ਵੀ ਆਪਣੀ ਨਹੀਂ ਬਲਕਿ ਹਾਇਰ ਕੀਤੀ ਗਈ ਹੈ ਅਤੇ ਬਹੁਤ ਹੀ ਖਸਤਾ ਹਾਲਤ ਵਿਚ ਹੈ। ਹਨੀ ਨੇ ਮੰਗ ਕੀਤੀ ਕਿ ਇਸ ਟੋਲ ਪਲਾਜਾ ਨੂੰ ਬੰਦ ਕਰਵਾਇਆ ਜਾਵੇ। ਉਨ੍ਹਾਂ ਨੇ ਇਸ ਨੂੰ ਗੁੰਡਾ ਪਰਚੀ ਕਰਾਰ ਦਿੰਦਿਆਂ ਕਿਹਾ ਕਿ ਚਾਰ ਦਿਨ ਬਾਅਦ ਇਥੇ ਮੇਲਾ ਮਾਘੀ ਸ਼ੁਰੂ ਹੋਣ ਜਾ ਰਿਹਾ ਹੈ। ਹਿਨੀ ਨੇ ਐਲਾਨ ਕੀਤਾ ਕਿ ਉਸਨੂੰ ਭਾਂਵੇ ਜੇਲ ਜਾਣਾ ਪਵੇ, ਜਾਂ ਪਾਰਟੀ ਦੀ ਨਰਾਜਗੀ ਝੱਲਣੀ ਪਵੇ ਜਾਂ ਫਿਰ ਉਸਨੂੰ ਆਪਣੇ ਅਹੁਦੇ ਦੀ ਕੁਰਬਾਨੀ ਕਰਨੀ ਪਵੇ ਉਹ ਟੋਲ ਪਲਾਜਾ ਬੰਦ ਕਰਵਾ ਕੇ ਹੀ ਦਮ ਲਵੇਗਾ। ਇਸ ਮੌਕੇ ਅਸ਼ੋਕ ਚੁੱਘ, ਨਰਿੰਦਰ ਬਾਂਸਲ, ਨੀਟਾ ਬਰੀਵਾਲਾ, ਰੌਬੀ ਬਰਾੜ, ਮਨੀ ਚੜੇਵਾਨ, ਗੁਰਪ੍ਰੀਤ ਬਰਾੜ, ਸੋਨੂੰ ਬਰਾੜ, ਮਿੰਟੂ ਕੰਗ, ਨਵਰਿੰਦਰ ਗਿੱਲ, ਦਿਲਬਾਗ ਸਿੰਘ ਗਿੱਲ, ਸ਼ਮਸ਼ੇਰ ਸਿੰਘ, ਇਕਬਾਲ ਸਿੰਘ, ਮੁਕੇਸ਼ ਬਰੀਵਾਲਾ, ਹਰਭਗਵਾਨ ਸਿੰਘ ਸੰਧੂ ਸੱਕਾਂਵਾਲੀ, ਗੁਰਜੰਟ ਸਿੰਘ ਖੋਖਰ ਆਦਿ ਮੌਜੂਦ ਸਨ।

WRITTEN BY