Skip to content
Independent perspectives. Global stories.
BREAKING

ਸ਼੍ਰੋਮਣੀ ਅਕਾਲੀ ਦਲ ਦੀ ਨਾਭਾ ਸਰਕਲ ਦੀ ਵਿਸ਼ੇਸ਼ ਬੈਠਕ

Share this story

ਨਾਭਾ 8 ਜਨਵਰੀ (ਕਰਮਜੀਤ ਸੋਮਲ, ਸਿਕੰਦਰ)-ਸ਼੍ਰੋਮਣੀ ਅਕਾਲੀ ਦਲ ਸਰਕਲ ਨਾਭਾ ਦੀ ਇੱਕ ਵਿਸ਼ੇਸ ਬੈਠਕ ਹਲਕਾ ਮੁੱਖੀ ਕਬੀਰ ਦਾਸ ਦੀ ਅਗਵਾਈ ਵਿੱਚ ਸਥਾਨਕ ਇਤਿਹਾਸਕ ਗੁਰਦੁਆਰਾ ਅਕਾਲਗੜ੍ਹ ਸਾਹਿਬ ਵਿਖੇ ਹੋਈ। ਇਸ ਸਮਾਗਮ ਵਿੱਚ ਸਰਕਲ ਜਿਲ੍ਹਾ ਪ੍ਰਧਾਨ ਦਿਹਾਤੀ ਅਤੇ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ ਅਤੇ ਸਾਬਕਾ ਜਿਲ੍ਹਾ ਪ੍ਰਧਾਨ ਦਿਹਾਤੀ ਰਣਧੀਰ ਸਿੰਘ ਰੱਖੜਾ ਵਿਸ਼ੇਸ ਤੌਰ ਤੇ ਪਹੁੰਚੇ। ਇਸ ਮੌਕੇ ਸ੍ਰ: ਰੱਖੜਾ ਪੰਜਾਬ ਸਰਕਾਰ ਨੂੰ ਆੜੇ ਹੱਥੀ ਲੈਂਦਿਆਂ ਕਿਹਾ ਕਿ ਕਿਸਾਨਾ ਦੀ ਕਰਜਾ ਮਾਫੀ ਇੱਕ ਕਿਸਾਨਾ ਨਾਲ ਕੀਤਾ ਭੱਦਾ ਮਜਾਕ ਹੈ। ਉਨ੍ਹਾਂ ਇਹ ਵੀ ਕਿਹਾ ਕਿ ਅਕਾਲੀ ਵਰਕਰਾਂ ਨਾਲ ਧੱਕੇਸ਼ਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਇਸ ਮੌਕੇ ਸੁਰਜੀਤ ਸਿੰਘ ਰੱਖੜਾ ਦਾ ਸ਼੍ਰੋਮਣੀ ਅਕਾਲੀ ਦਲ ਨਾਭਾ ਦੇ ਅਹੁਦੇਦਾਰਾਂ ਵੱਲੋਂ ਵਿਸ਼ੇਸ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਵਿਸ਼ੇਸ ਤੌਰ ਤੇ ਮੈਂਬਰ ਸ਼੍ਰੋਮਣੀ ਕਮੇਟੀ ਸਤਵਿੰਦਰ ੰਿਸੰਘ ਟੌਹੜਾ, ਜਥੇ: ਨਰਦੇਵ ਸਿੰਘ ਆਕੜੀ, ਜਥੇ: ਧਰਮ ਸਿੰਘ ਧਾਰੋਕੀ, ਅਸ਼ੋਕ ਬਾਂਸਲ, ਜਥੇ: ਬਲਤੇਜ ਸਿੰਘ ਖੋਖ, ਗੁਰਮੀਤ ਸਿੰਘ ਕੋਟ,ਰਜੇਸ਼ ਬਾਂਸਲ ਬੱਬੂ, ਸਮਸ਼ੇਰ ਸਿੰਘ ਚੌਧਰੀਮਾਜਰਾ, ਸਰਕਲ ਪ੍ਰਧਾਨ ਅਨਿਲ ਗੁਪਤਾ, ਗੁਰਦਿਆਲਇੰਦਰ ਸਿੰਘ ਬਿਲੂ, ਗੁਰਸੇਵਕ ਸਿੰਘ ਗੋਲੂ, ਲਾਲ ਸਿੰਘ ਰਣਜੀਤਗੜ੍ਹ, ਇੰਦਰਜੀਤ ਰੱਖੜਾ, ਜਸਪਾਲ ਜੁਨੇਜਾ, ਰਣਜੀਤ ਸਿੰਘ ਪੂਨੀਆ, ਪ੍ਰੋ: ਹਰਬੰਸ ਸਿੰਘ ਥੂਹੀ, ਅਮ੍ਰਿਤਪਾਲ ਸਿੰਘ ਚੌਹਾਨ, ਗੁਰਪ੍ਰੀਤ ਸਿੰਘ ਸ਼ਾਹਪੁਰ, ਕੁਲਦੀਪ ਸਿੰਘ ਅਲੌਹਰਾਂ, ਬਲਕਾਰ ਸਿੰਘ ਬਾਰਨ, ਜਸਵਿੰਦਰ ੰਿਸੰਘ ਅੱਚਲ, ਪ੍ਰੀਤਮ ਸਿੰਘ ਥੂਹੀ, ਰਣਜੀਤ ਸਿੰਘ ਤੁੰਗਾਂ, ਬਬਲੂ ਖੋਰਾ, ਦੀਪਕ ਨਾਗਪਾਲ, ਗੁਰਚਰਨ ਸਿੰਘ ਘਮਰੌਦਾ, ਹਰਦੇਵ ਸਿੰਘ ਅਗੇਤੀ, ਐਡ: ਸਿਕੰਦਰ ਪ੍ਰਤਾਪ ਸਿੰਘ , ਜੱਸਾ ਖੋਖ, ਚਰਨਜੀਤ ਸਿੰਘ ਖੋਖ, ਗੁਰਪ੍ਰੀਤ ਸਿੰਘ ਬਿਰੜਵਾਲ, ਗੁਰਜੰਟ ਸਿੰਘ ਬਿਰੜਵਾਲ, ਐਡ: ਅੱਛਰਾ ਸਿੰਘ, ਸੋਨੀ ਚੌਧਰੀਮਾਜਰਾ, ਬਹਾਦਰ ਸਿੰਘ ਲੱਧਾਹੇੜੀ, ਬਲਦੇਵ ਸਿੰਘ ਗੁਰਦਿੱਤਪੁਰਾ, ਲਖਵੀਰ ਸਿੰਘ ਰਾਮਗੜ੍ਹ, ਗੁਰਵਿੰਦਰ ਸਿੰਘ ਸ਼ਾਨ, ਕੇਵਲ ਸਿੰਘ ਚੌਧਰੀਮਾਜਰਾ, ਬਰਿੰਦਰਪਾਲ ਸਿੰਘ ਬਬਲੂ, ਠੇਕੇਦਾਰ ਦਰਸ਼ਨ ਸਿੰਘ ਅਤੇ ਵੱਡੀ ਗਿਣਤੀ ਵਿੱਚ ਪਾਰਟੀ ਅਹੁਦੇਦਾਰ ਅਤੇ ਵਰਕਰ ਹਾਜ਼ਰ ਸਨ।

WRITTEN BY