Skip to content
Independent perspectives. Global stories.
BREAKING

ਦਸਮੇਸ਼ ਪਿਤਾ ਜੀ ਦੇ 351ਵੇਂ ਪ੍ਰਕਾਸ ਦਿਹਾੜੇ ਮੌਕੇ ਨਗਰ ਕੀਰਤਨ ਸਜਾਏ

Share this story

ਸਰਦੂਲਗੜ੍ਹ, 8 ਜਨਵਰੀ (ਬਲਜੀਤ ਪਾਲ)- ਦਸਮੇਸ਼ ਪਿਤਾ ਸ੍ਰੀ ਗੁਰੁ ਗੋਬਿੰਦ ਸਿੰਘ ਦਾ ਜਨਮ ਦਿਹਾੜਾ ਪਿੰਡ ਰਣਜੀਤਗੜ੍ਹ ਬਾਂਦਰਾ ਵਿਖੇ ਪੂਰੀ ਸ਼ਰਧਾ ਨਾਲ ਮਨਾਇਆ ਗਿਆ।ਗੁਰੂਘਰ ਦੇ ਮੁੱਖ ਸੇਵਾਦਾਰ ਬਾਬਾ ਬਲਵਿੰਦਰ ਸਿੰਘ ਖਾਲਸਾ ਨੇ ਦਸਿਆ ਕਿ ਦਸਮੇਸ਼ ਪਿਤਾ ਸ੍ਰੀ ਗੁਰੁ ਗੋਬਿੰਦ ਸਿੰਘ ਦਾ 351ਵਾਂ ਪ੍ਰਕਾਸ ਦਿਹਾੜਾ ਬੜੇ ਉਤਸ਼ਾਹ ਨਾਲ ਮਨਾਇਆ ਗਿਆ।ਸਮੂਹ ਪਿੰਡ ਵਾਸੀਆ ਦੇ ਸਹਿਯੋਗ ਨਾਲ ਗੁਰੂਘਰ ਵਿਖੇ ਸ਼੍ਰੀ ਅਖੰਡ ਪਾਠ ਜੀ ਪ੍ਰਕਾਸ ਕਰਵਾਏ ਗਏ।ਜਿੰਨਾ ਦੇ ਭੋਗ ਪਾਏ ਗਏ ਤੇ ਪੰਜ ਪਿਆਰਾ ਦੀ ਅਗਵਾਈ ਹੇਠ ਨਗਰ ਕੀਰਤਨ ਸਜਾਏ ਗਏ। ਨਗਰ ਕੀਰਤਨ ਨੂੰ ਮੁੱਖ ਰੱਖਦਿਆ ਪੂਰੇ ਪਿੰਡ ਦੀ ਸਫਾਈ ਕੀਤੀ ਗਈ ਨਗਰ ਕੀਰਤਨ ਦੌਰਾਨ ਪਿੰਡ ਵਾਸੀਆਂ ਨੇ ਵੱਖ-ਵੱਖ ਪੜਾਵਾਂ ਤੇ ਗਰਮ ਪਕੌੜਿਆ, ਫਲਾਂ ਅਤੇ ਚਾਹ ਆਦਿ ਦੇ ਲੰਗਰ ਲਗਾਏ ਹੋਏ ਸਨ।ਇਸ ਮੌਕੇ ਰੇਸਮ ਸਿੰਘ ਘਰਾਗਣੇ ਵਾਲੇ ਰਾਗੀ ਸਿੰਘਾ ਨੇ ਰਸਭਿੰਨੀ ਬਾਣੀ ਦਾ ਕੀਰਤਨ ਕੀਤਾ ਅਤੇ ਢਾਡੀ ਸਿੰਘਾ ਨੇ ਸਿੱਖ ਇਤਿਹਾਸ ਨਾਲ ਸਬੰਧਤ ਜੋਸੀਲੀਆ ਬਾਰੇ ਗਾਈਆਂ। ਪਿੰਡ ਦੇ ਸਮੂਹ ਮਰਦ-ਔਰਤਾਂ, ਨੋਜਵਾਨਾਂ ਅਤੇ ਬੱਚਿਆ ਨੇ ਸੱਚੇ ਮਨੋ ਸੇਵਾ ਕੀਤੀ।ਇਹ ਨਗਰ ਕੀਰਤਨ ਪਿੰਡ ਦੇ ਗੁਰੂਘਰ ਤੋ ਸੁਰੂ ਹੋਕੇ ਪਿੰਡ ਦੀਆਂ ਵੱਖ-ਵੱਖ ਗਲੀਆਂ ‘ਚੋ ਹੁੰਦਾ ਹੋਇਆ ਗੁਰੂਘਰ ਵਿਖੇ ਸਮਾਤਪ ਹੋਇਆ। ਇਸ ਮੌਕੇ ਬਲਵਿੰਦਰ ਸਿੰਘ ਮਾਸਟਰ, ਕੁਲਵੰਤ ਸਿੰਘ, ਕ੍ਰਿਪਾਲ ਸਿੰਘ, ਭਗਤ ਸਿੰਘ, ਮੱਸਾ ਸਿੰਘ, ਜਸਵੀਰ ਸਿੰਘ, ਸੁਖਦੇਵ ਸਿੰਘ, ਦਰਸਨ ਸਿੰਘ, ਹਰਮੇਸ ਸਿੰਘ, ਸਿੰਕਦਰ ਸਿੰਘ, ਸਰਪੰਚ ਸੁਖਵਿੰਦਰ ਸਿੰਘ ਟਾਟਾ, ਅਮ੍ਰਿਤਪਾਲ ਸੋਨੀ, ਸੋਹਣਾ ਸਿੰਘ ਖਾਲਸਾ, ਨਰਦੇਵ ਸਿੰਘ ਖਾਲਸਾ ਸਮੂਹ ਪਿੰਡ ਵਾਸੀ ਆਦਿ ਹਾਜ਼ਰ ਸਨ।

WRITTEN BY