Skip to content
Independent perspectives. Global stories.
BREAKING

ਸਰਕਾਰ ਤੇ ਪਲਿਸ ਪ੍ਰਸ਼ਾਸਨ ਵਿਰੁੱਧ ਅਵਾਜਾਈ ਨੂੰ ਠੱਪ ਕਰਕੇ ਜੈਤੋ ਵਾਸੀਆਂ ਵੱਲੋਂ ਧਰਨਾ

Share this story

ਜੈਤੋ, 7 ਜਨਵਰੀ (ਸਤਵਿੰਦਰਪਾਲ ਸਿੰਘ ਸੱਤੀ)- ਸਥਾਨਕ ਪੁਲਿਸ ਦੀ ਸੁਰਖਿਆ ਪ੍ਰਤੀ ਢਿੱਲ੍ਹੀ ਕਾਰਗੁਜਾਰੀ ਦੇ ਕਾਰਨ ਸ਼ਹਿਰ ਵਿਚ ਵੱਧ ਰਹੀਆਂ ਲੁੱਟਾਂ ਦੀਆਂ ਵਾਰਦਾਤਾਂ ਤੋਂ ਔਖੇ ਸ਼ਹਿਰ ਨਿਵਾਸੀਆਂ ਨੇ ਇੱਕਠੇ ਹੋ ਕੇ ਸਥਾਨਕ ਬਾਜਾਖਾਨਾ ਚੌਂਕ ਵਿਚ ਲਾਇਆ ਕਰੀਬ ਦੋ ਘੰਟੇ ਧਰਨਾ। ਇਸ ਮੌਕੇ ਪੰਜਾਬ ਸਰਕਾਰ ਤੇ ਪੁਲਿਸ ਪ੍ਰਸ਼ਾਸ਼ਨ ਦੇ ਵਿਰੁੱਧ ਜੰਮ੍ਹਕੇ ਨਾਰੇਬਾਜੀ ਕਰਦਿਆ ਜੈਤੋ ਥਾਣੇ ਦੇ ਐੱਸ. ਐੱਚ. ਓ. ਦੀ ਭੂਮਿਕਾ ਨੂੰ ਸ਼ੱਕੀ ਕਰਾਰ ਦਿੱਤਾ। ਜ਼ਿਕਰਯੋਗ ਹੈ ਕਿ ਲੰਘੀ ਸ਼ਾਮ ਨੂੰ ਭੀੜ ਵਾਲੇ ਇਲਾਕੇ ਵਿਚ 5 ਲੁਟੇਰਿਆਂ ਨੇ ਮਾਰੂ ਹਥਿਆਰਾਂ ਸਮੇਤ ਸ਼ੈਲਰ ਮਾਲਕ ਦੇ ਘਰ ਵਿਚ ਦਾਖਲ ਹੋਏ ਕੇ ਉਸ ਦੇ ਕੋਲੋ ਇਕ ਰਿਵਾਲਵਰ ਤੇ ਪਿਸਤੋਲ ਸਮੇਤ ਕਰੀਬ ਸਾਢੇ 3 ਲੱਖ ਦੀ ਨਗਦੀ ਸਮੇਤ ਸੋਨੇ ਦੇ ਗਹਿਣੇ ਕਰੀਬ 8-10 ਤੋਲੇ ਲੈ ਕੇ ਫਰਾਰ ਉਪਰੰਤ ਸ਼ਹਿਰ ਨਿਵਾਸੀਆਂ ਵਿਚ ਪੁਲਿਸ ਪ੍ਰਸ਼ਾਸ਼ਨ ਵਿਰੁੱਧ ਭਾਰੀ ਗੁੱਸਾ ਪਾਇਆ ਜਾ ਰਿਹਾ ਸੀ। ਜਿਸ ਨੂੰ ਲੈ ਕੇ ਅੱਜ ਸਥਾਨਕ ਸ਼ਹਿਰ ਦੀਆਂ ਵੱਖ-ਵੱਖ ਜਥੇਬੰਦੀਆਂ, ਕੌਂਸਲਰਾਂ ਅਤੇ ਲੋਕਾਂ ਨੇ ਸਾਂਝੇ ਤੋਰ ’ਤੇ ਪੰਚਾਇਤੀ ਗਾਊਸ਼ਾਲਾ ਜੈਤੋ ਵਿਖੇ ਭਾਰੀ ਇਕੱਠ ਕੀਤਾ ਅਤੇ ਫ਼ੈਸਲਾ ਲਿਆ ਕਿ ਜੈਤੋ-ਬਠਿੰਡਾ ਰੋਡ ’ਤੇ ਪੰਜਾਬ ਸਰਕਾਰ ਤੇ ਪੁਲਿਸ ਪ੍ਰਸ਼ਾਸ਼ਨ ਦੇ ਖ਼ਿਲਾਫ਼ ਧਰਨਾ ਦੇ ਦਿੱਤਾ। ਧਰਨਾਕਾਰੀਆਂ ਨੂੰ ਸ਼ਾਤਾ ਕਰਨ ਲਈ ਮੌਕੇ ’ਤੇ ਪਹੁੰਚੇ ਡੀ. ਐੱਸ. ਪੀ. ਬਲਜਿੰਦਰ ਸਿੰਘ ਸੰਧੂ ਵਲੋਂ ਗੱਲਬਾਤ ਉਪਰੰਤ ਫ਼ੈਸਲਾ ਹੋਇਆ ਕਿ ਐੱਸ. ਐੱਚ. ਓ. ਭੁਪਿੰਦਰ ਸਿੰਘ ਨੂੰ ਪੁਲਿਸ ਲਾਇਨ ਫ਼ਰੀਦਕੋਟ ਭੇਜ ਦਿੱਤਾ ਹੈ। ਇਸ ਫ਼ੈਸਲੇ ’ਤੇ ਧਰਨਾਕਾਰੀਆਂ ਨੇ ਇਕ ਵਾਰੀ ਸਹਿਮਤੀ ਤਾਂ ਪ੍ਰਗਟ ਕੀਤੀ ਪਰ ਧਰਨਕਾਰੀਆਂ ਦੀ ਸਥਾਪਤ ਕਮੇਟੀ ਦੇ ਮੈਂਬਰਾਂ ਪ੍ਰਧਾਨ ਪੰਨਾ ਲਾਲ ਜੈਨ, ਪ੍ਰਧਾਨ ਰਾਕੇਸ ਕੁਮਾਰ ਘੋਚਾ, ਕੌਂਸਲਰ ਵਿਕਾਸ ਘੰਟੀ ਡੋਡ, ਸਾਬਕਾ ਕੌਂਸਲਰ ਛੂੱਜੂ ਰਾਮ ਬਾਂਸਲ, ਸਾਬਕਾ ਕੌਂਸਲਰ ਬਰਨਾਸੀ ਦਾਸ ਕੋਚਰ, ਸਾਬਕਾ ਕੌਂਸਲਰ ਪ੍ਰੇਮ ਨਾਥ ਪ੍ਰੇਮੀ, ਉਦਯੋਗਪਤੀ ਬੰਤ ਰਾਮ ਦਬੜੀਖਾਨਾ ਵਾਲੇ ਨੇ ਤੁਰੰਤ ਐਕਸ਼ਨ ਲੈਂਦਿਆਂ ਕਿਹਾ ਕਿ ਜਿਨ੍ਹਾਂ ਚਿਰ ਪੁਲਿਸ ਲੁਟੇਰਿਆਂ ਨੂੰ ਗ੍ਰਿਫ਼ਤਾਰ ਨਹੀ ਕਰਦੀ ਉਨ੍ਹਾਂ ਚਿਰ ਉਨ੍ਹਾਂ ਦੇ ਸੰਘਰਸ਼ ਜਾਰੀ ਰਹੇਗਾ ਅਤੇ 8 ਜਨਵਰੀ ਤੋਂ ਅਣਮਿਥੇ ਸਮੇ ਲਈ ਸ਼ਹਿਰ ਬੰਦ ਰੱਖਣ ਦਾ ਐਲਾਨ ਕੀਤਾ ਹੈ। ਜੈਤੋ ਤੋਂ ‘ਆਪ’ ਪਾਰਟੀ ਦੇ ਵਿਧਾਇਕ ਮਾ: ਬਲਦੇਵ ਸਿੰਘ ਨੇ ਧਰਨੇ ਨੂੰ ਸੰਬੋਧਨ ਕਰਦਿਆ ਕਾਂਗਰਸ ਪਾਰਟੀ ’ਤੇ ਤਿੱਖੇ ਵਾਰ ਕਰਦਿਆ ਕਿਹਾ ਕਿ ਪੰਜਾਬ ਦੇ ਲੋਕ ਅਸਰੁਖਿਆ ਮਹਿਸੂਸ ਕਰ ਰਹੇ ਹਨ। ਇਸ ਤੋਂ ਪਹਿਲਾਂ ਉਕਤ ਇਕੱਤਰ ਵਿਅਕਤੀਆਂ ਨੇ ਸ਼ਹਿਰ ਦੇ ਵੱਖ-ਵੱਖ ਬਾਜਾਰਾਂ ਵਿਚ ਰੋਸ ਮਾਰਚ ਦੋਰਾਨ ਪੰਜਾਬ ਸਰਕਾਰ ਤੇ ਪੁਲਿਸ ਦੀ ਕਾਰਗੁਜਾਰੀ ਨੂੰ ਲੈ ਕੇ ਪਿੱਟ ਸਿਆਪਾ ਵੀ ਕੀਤਾ ਗਿਆ। ਧਰਨਕਾਰੀਆਂ ਵਿਚ ਕੌਂਸਲਰ ਰੇਖਾ ਰਾਣੀ ਜੈਨ, ਸਾਬਕਾ ਵਾਇਸ ਚੇਅਰਮੈਨ ਸ਼ਾਮ ਲਾਲ ਗੋਇਲ, ਮਨਿੰਦਰ ਸਿੰਘ, ਸਾਬਕਾ ਕੌਂਸਲਰ ਭੀਮ ਸੈਨ ਮੜ੍ਹਾਕੀਆ, ਕੌਂਸਲਰ ਗੋਰਾ ਲਾਲ, ਰਾਮਾਂ ਕ੍ਰਿਸ਼ਨਾਂ ਡਰਾਮਾਟਿੱਕ ਕਲੱਬ ਦੇ ਪ੍ਰਧਾਨ ਸਤੀਸ਼ ਕੁਮਾਰ ਭੀਰੀ, ਕਿਸਾਨ ਜਥੇਬੰਦੀ ਦੇ ਆਗੂ ਨਾਇਬ ਭਗਤੂਆਣਾ, ਪ੍ਰਮੋਦ ਸ਼ਰਮਾ, ਰੁਲੀਆ ਰਾਮ, ਸਾਬਕਾ ਕੌਂਸਲਰ ਸਾਧੂ ਰਾਮ ਰੋਮਾਣਾ, ਲਵਲੀਨ ਕੋਚਰ, ਨਰਿੰਦਰ ਬਾਂਸਲ ਨੰਦੀ, ਕੇਵਲ ਗੋਇਲ, ਸੰਜੀਵ ਗੋਇਲ, ਅਸ਼ੋਕ ਤਾਇਲ ਆਦਿ ਵਿਅਕਤੀ ਵੱਡੀ ਗਿਣਤੀ ਵਿਚ ਹਾਜ਼ਰ ਸਨ।

WRITTEN BY