May 14, 2026 5:50 am

ਗੁਰਪੁਰਬ ਮੌਕੇ ਸ਼ੇਰੇ ਪੰਜਾਬ ਸੇਵਾ ਦਲ ਵੱਲੋਂ ਖੂਨਦਾਨ ਕੈਂਪ

ਸਰਦੂਲਗੜ੍ਹ, 5 ਜਨਵਰੀ (ਬਲਜੀਤ ਪਾਲ)-ਗੁਰੁ ਗੋਬਿੰਦ ਸਿੰਘ ਜੀ ਦੇ ਜਨਮ ਦਿਹਾੜਾ ਪੂਰੀ ਸ਼ਰਧਾਂ ਅਤੇ ਉਤਸ਼ਾਹ ਨਾਲ ਮਨਾਇਆ ਗਿਆ ।ਗੁਰੂਦਆਰਾ ਸਰੋਵਰ ਸਾਹਿਬ ਵਿਖੇ ਸ਼੍ਰੀ ਅਖੰਡ ਪਾਠ ਦੇ ਭੋਗ ਪਾਏ ਗਏ।ਭੋਗ ਪੈਣ ਉਪਰੰਤ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ ।ਇਸ ਮੌਕੇ ਸ਼ੇਰੇ ਪੰਜਾਬ ਸੇਵਾ ਦਲ ਸਰਦੂਲਗੜ੍ਹ ਵੱਲੋਂ ਗੁਰੂਦੁਆਰਾ ਸਰੋਵਰ ਸਾਹਿਬ ਵਿਖੇ ਖੂਨਦਾਨ ਕੈਂਪ ਲਗਾਇਆ ਗਿਆ। ਜਿਸਦਾ ਉਦਘਾਟਨ ਕਾਂਗਰਸੀ ਆਗੂ ਸੁਖਵਿੰਦਰ ਸਿੰਘ ਸੁੱਖਾ ਭਾਊ ਨੇ ਕੀਤਾ।ਕੈਂਪ ਦੌਰਾਨ ਸਵੈ-ਇੱਛਤ ਖੂਨਦਾਨੀਆਂ ਵੱਲਂ ਲਗਭਗ 50 ਯੂਨਿਟ ਖੂਨਦਾਨ ਕੀਤਾ ਗਿਆ।ਕੈਂਪ ਦੌਰਾਨ ਖੂਨ ਇਕੱਤਰ ਕਰਨ ਲਈ ਸ਼ਿਵ ਸ਼ਕਤੀ ਬਲੱਡ ਬੈਂਕ ਸਿਰਸਾ ਦੀ ਟੀਮ ਡਾਕਟਰ ਸ਼ੇਰ ਸਿੰਘ ਦੀ ਅਗਵਾਈ ‘ਚ ਪਹੁੰਚੀ।ਇਸ ਮੋਕੇ ਸੁੱਖਾ ਭਾਊ ਨੇ ਕਿਹਾ ਕਿ ਖੂਨਦਾਨ ਸਭ ਤੋ ਵੱਡਾ ਮਹਾਦਾਂਨ ਹੈ।ਖੁਨ ਨਾਲੀਆਂ ‘ਚ ਵਹਾਉਣ ਦੀ ਬਜਾਏ ਨਾੜੀਆਂ ‘ਚ ਹੀ ਵਹਿਣਾ ਸਹੀ ਹੈ। ਜਿਸ ਕਿਸੇ ਵੀ ਵਿਆਕਤੀ ਦੀ ਉਮਰ 18 ਸਾਲ ਤੋਂ ਉਪਰ ਹੈ ਉਸ ਨੂੰ ਖੂਨਦਾਨ ਕਰਨਾ ਚਾਹੀਦਾ ਹੈ।ਸਵੈ-ਇੱਛਾ ਨਾਲ ਕੀਤਾ ਖੂਨਦਾਨ ਮਨੁੱਖਤਾ ਦੀ ਅਸਲ ਸੇਵਾ ਹੈ ਤਾਂ ਜੋ ਕਿਸੇ ਵੀ ਵਿਆਕਤੀਆਂ ਨੂੰ ਲੋੜ ਉਪਰੰਤ ਉਨਾਂ ਦੀਆਂ ਕੀਮਤੀ ਜਾਨਾਂ ਬਚਾਈਆਂ ਜਾ ਸਕਣ ।ਇਸ ਮੌਕੇ ਕਲੱਬ ਪ੍ਰਧਾਨ ਕਰਮਜੀਤ ਸਿੰਘ ਮੱਛੂ, ਕਲੱਬ ਮੈਂਬਰ ਗੁਰਪ੍ਰੀਤ ਸਿੰਘ ਪੀਤਾ, ਜਗਤਾਰ ਸਿੰਘ ਮਜੀਠਾ, ਅਮਰੀਕ ਸਿੰਘ ਸੰਧੂ, ਚਰਨਜੀਤ ਸਿੰਘ ਚੰਨ੍ਹਾ, ਪ੍ਰੀਤ ਸੋਢੀ, ਭਗਵਾਨ ਸੋਢੀ, ਬਲਵਿੰਦਰ ਸਿੰਘ ਬਿੱਟੂ ਤੋਂ ਇਲਾਵਾ ਗੁਰਲਾਲ ਸਿੰਘ ਸੰਧੂ, ਨੈਬ ਸਿੰਘ ਸੰਧੂ, ਰਾਜੂ ਸੰਧੂ ਹਾਜ਼ਰ ਸਨ।

Send this to a friend