ਨਵੀਂ ਦਿੱਲੀ- ਤੀਨ ਤਲਾਕ ਬਿਲ ਸਿਆਸਤ ਦੀ ਭੇਟ ਚੜ੍ਹ ਗਿਆ।ਭਾਰੀ ਹੰਗਾਮੇ ਦਰਮਿਆਨ ਲੋਕ ਸਭਾ ਅਤੇ ਰਾਜ ਸਭਾ ਦੀ ਕਾਰਵਾਈ ਸ਼ੁੱਕਰਵਾਰ ਨੂੰ ਅਣਮਿਥੇ ਸਮੇਂ ਲਈ ਮੁਲਤਵੀ ਹੋ ਗਈ।ਚਾਲੂ ਸੈਸ਼ਨ ਦਾ ਇਹ ਆਖਰੀ ਦਿਨ ਸੀ ਪਰ ਕਾਂਗਰਸ ਦੀ ਅਗਵਾਈ ’ਚ ਵਿਰੋਧੀ ਧਿਰ ਆਪਣੀ ਮੰਗ ’ਤੇ ਅੜੀ ਰਹੀ ਜਦੋਂ ਕਿ ਸਰਕਾਰ ਵੀ ਪਿਛੇ ਹਟਣ ਦੇ ਮੂਡ ‘ਚ ਨਹੀਂ ਦਿਸੀ। ਅਜਿਹੇ ’ਚ ਇਹ ਬਿਲ ਫਿਲਹਾਲ ਲਈ ਅਟਕ ਗਿਆ ਹੈ।ਵਿਰੋਧੀ ਧਿਰ ਨੇ ਇਸ ਲਈ ਪੂਰੀ ਕਾਂਗਰਸ ਨੇ ਆਪਣੇ ਸੰਸਦ ਮੈਂਬਰਾਂ ਨੂੰ ਸ਼ੁਕਰਵਾਰ ਦੀ ਸਵੇਰ ਵ੍ਹਿਪ ਜਾਰੀ ਕਰ ਕੇ ਰਾਜ ਸਭਾ ‘ਚ ਮੌਜੂਦ ਰਹਿਣ ਦੇ ਨਿਰਦੇਸ਼ ਦਿਤੇ ਸਨ। ਸ਼ੁਕਰਵਾਰ ਨੂੰ ਸਰਕਾਰ ਕੋਲ ਬਿਲ ਨੂੰ ਪਾਸ ਕਰਵਾਉਣ ਦਾ ਆਖਰੀ ਮੌਕਾ ਸੀ, ਹੁਣ ਬਜਟ ਸੈਸ਼ਨ ’ਚ ਇਸ ‘ਤੇ ਚਰਚਾ ਹੋਣ ਦੀ ਸੰਭਾਵਨਾ ਹੈ। ਇਹ ਬਿਲ ਲੋਕ ਸਭਾ ‘ਚ ਪਾਸ ਹੋ ਚੁਕਿਆ ਹੈ।