May 1, 2026 7:14 am

ਸ਼ਹੀਦ ਸ. ਸੇਵਾ ਸਿੰਘ ਠੀਕਰੀਵਾਲ ਇੱਕ ਨਗਰ ਦੇ ਹੀ ਨਹੀਂ ਸਮੁੱਚੀ ਕੌਮ ਦੇ ਨਾਇਕ : ਬਾਜਵਾ

image ਬਰਨਾਲਾ, 20 ਜਨਵਰੀ (ਕੁਲਦੀਪ ਸੂਦ)-ਰਜਵਾੜਿਆ ਤੇ ਵਿਦੇਸੀ ਅੰਗਰੇਜਾ ਦੇ ਖਿਲਾਫ ਲੜਾਈ ਲੜ ਕੇ ਦੇਸ ਨੂੰ ਅਜਾਦ ਕਰਵਾਉਣ ਵਾਲੇ ਸ਼ਹੀਦ ਸ ਸੇਵਾ ਸਿੰਘ ਠੀਕਰੀਵਾਲ ਇੱਕ ਨਗਰ ਦੇ ਹੀ ਨਹੀ ਸਮੁੱਚੀ ਕੌਮ ਦੇ ਨਾਇਕ ਹਨ। ਇਹਨਾਂ ਸ਼ਬਦਾਂ ਦਾ ਪ੍ਰਗਾਟਾਵਾ ਪੰਜਾਬ ਪ੍ਰਦੇਸ਼ ਕਾਂਗਰਸ ਦੇ ਸੂਬਾ ਪ੍ਰਧਾਨ  ਪ੍ਰਤਾਪ ਸਿੰਘ ਬਾਜਵਾ ਵੱਲੋ ਸ਼ਹੀਦ  ਸੇਵਾ ਸਿੰਘ ਠੀਕਰੀਵਾਲ ਦੀ 80ਵੀਂ ਬਰਸੀ ’ਤੇ ਭਰਵਂੇ ਇੱਕਠ ਨੂੰ ਸੰਬੋਧਨ ਕਰਦਿਆਂ ਕੀਤਾ। ਉਹਨਾ ਕਿਹਾ ਕਿ ਅਸੀਂ ਅਪਦੇ ਮਾਤਾ ਪਿਤਾ ਦੀਆਂ ਦੋ ਚਾਰ ਬਰਸੀਆ ਮਨਾਉਣ ਤੋਂ ਬਾਅਦ ਭੁੱਲ ਜਾਂਦੇ ਹਾਂ ਪਰ ਇਸ ਜਰਨੈਲ ਵੱਲੋਂ ਜੋ ਕੌਮ ਤੇ ਦੇਸ ਲਈ ਸ਼ਹਾਦਤ ਦਿੱਤੀ ਹੈ ਉਸ ਨੂੰ ਪੰਜਾਬ ਦੇ ਲੋਕਾ ਵੱਲੋ ਰਹਿੰਦੀ ਦੁਨੀਆਂ ਤੱਕ ਯਾਦ ਕੀਤਾ ਜਾਂਦਾ ਰਹੇਗਾ। 2002 ਤੋ 2007 ਤੱਕ ਕਾਂਗਰਸ ਸਰਕਾਰ ਦੀਆਂ ਪ੍ਰਾਪਤੀਆਂ ਦਾ ਜਿਕਰ ਕਰਦਿਆ ਸ੍ਰ. ਬਾਜਵਾ ਨੇ ਕਿਹਾ ਕਿ ਕਾਗਰਸ ਦੇ 5 ਸਾਲਾਂ ’ਚ ਕਿਸਾਨਾ ਵੱਲੋ 10 ਫਸਲਾਂ ਵੇਚਣ ਸਮੇਂ ਅਨਾਜ ਮੰਡੀਆਂ ਵਿੱਚ ਰੁਲਣਾ ਨਹੀ ਪਿਆ, ਉੱਥੇ 48 ਘੰਟਿਆ ਵਿੱਚ ਵੇਚੀ ਗਈ ਫਸਲ ਦੀ ਪੈਮਿੰਟ ਅਦਾ ਹੁੰਦੀ ਰਹੀ,ਜਦ ਕਿ ਕਿਸਾਨਾਂ ਨੂੰ 8 ਘੰਟੇ ਨਿਰਵਿਘਨ ਬਿਜਲੀ ਵੀ ਦਿੱਤੀ ਗਈ। ਪਰ 2007 ਤੋ ਲੈ ਕੇ ਅੱਜ ਤੱਕ ਪੰਜਾਬ ਦੀ ਸੱਤਾ ’ਤੇ ਕਾਬਜ ਚੱਲ ਰਿਹੇ ਅਕਾਲੀ ਭਾਜਪਾ ਗੱਠਜੋੜ ਦੀ ਸਰਕਾਰ ਦੇ ਰਾਜ ਵਿੱਚ ਅੱਜ ਸੂਬੇ ਦੀ ਹਾਲਤ ਇੰਨੀ ਮੰਦੀ ਹੋ ਚੁੱਕੀ ਹੈ ਕਿ ਜਿਹੜਾ ਦੇਸ ਦਾ ਨੰਬਰ ਇੱਕ ਸੂਬਾ ਸੀ ਉਹ 12ਵੇ ਨੰਬਰ ’ਤੇ ਪਹੁੰਚ ਚੁੱਕਿਆ ਹੈ। ਕਾਂਗਰਸ ਦੇ ਸੂਬਾ ਪ੍ਰਧਾਨ ਨੇ ਕਿਹਾ ਕਿ ਬਾਦਲ ਸਰਕਾਰ ਨੂੰ ਸਲਾਨਾ 30 ਹਜਾਰ ਕਰੋੜ ਆਮਦਨ ਹੈ ਤੇ 42 ਹਜਾਰ ਕਰੋੜ ਸਾਲ ਦਾ ਖਰਚਾ ਹੈ, ਜਦਕਿ ਇਸ ਸਰਕਾਰ ਦੀਆਂ ਨਕਾਮੀਆਂ ਕਾਰਣ ਪੰਜਾਬ ਸਿਰ 1ਲੱਖ 2 ਹਜਾਰ ਕਰੋੜ ਰੁਪੈ ਦਾ ਕਰਜਾ ਖੜਾ ਹੈ। ਕੈਬਨਿਟ ਮੰਤਰੀ  ਬਿਕਰਮ ਸਿੰਘ ਮਜੀਠੀਆ ਵਾਰੇ ਉਹਨਾ ਕਿਹਾ ਕਿ ਜੇਕਰ  ਮਜੀਠੀਆ ਅਪਣੇ ਆਪ ਨੂੰ ਨਿਰਦੋਸ਼ ਸਮਝਦਾ ਹੈ ਤਾਂ ਸੀ ਬੀ ਆਈ ਜਾਂਚ ਦਾ ਸਾਹਮਣਾ ਕਰਨ ਲਈ ਉਸ ਨੂੰ ਖੁਦ ਅੱਗੇ ਆਉਣਾ ਚਾਹੀਦਾ ਹੈ। ਇਸ ਸਮੇਂ ਮੈਂਬਰ ਪਾਰਲੀਮੈਟ ਵਿਜੈਇੰਦਰ ਸਿੰਗਲਾ,ਵਿਧਾਇਕ ਮੁਹੰਮਦ ਸਦੀਕ, ਵਿਧਾਇਕਾ ਬੀਬੀ ਹਰਚੰਦ ਕੌਰ ਘਨੌਰੀ, ਜਿਲ੍ਹਾ ਪ੍ਰਧਾਨ ਪਰਮਜੀਤ ਸਿੰਘ ਮਾਨ, ਸੁਰਿੰਦਰਪਾਲ ਸਿੰਘ ਸਿਬੀਆ , ਪਰਮਜੀਤ ਸਿੰਘ ਮਾਨ, ਮਾਈ ਰੂਪ ਕੌਰ ਬਾਗੜੀਆ, ਪਰਗਟ ਸਿੰਘ ਤੇ ਮਹੰਤ ਗੁਰਮੀਤ ਸਿੰਘ ਠੀਕਰੀਵਾਲ, ਜਸਵੰਤ ਸਿੰਘ ਪਡੋਰੀ, ਪ੍ਰਮਿੰਦਰ ਸਿੰਘ  ਠੁੱਲੀਵਾਲ ਤੇ ਜਗਦੇਵ ਸਿੰਘ ਛੀਨੀਵਾਲ ਆਦਿ ਆਗੂਆਂ ਨੇ ਵੀ ਹਾਜਰੀ ਲਵਾਈ। 

Send this to a friend