May 9, 2026 1:47 pm

ਪਿੰਡ ਸਿਰਸੀਵਾਲਾ ਵਿਖੇ ਦਸਤਾਰ ਸਜਾਉਣ ਦੇ ਮੁਕਾਬਲੇ

ਬਰੇਟਾ, 4 ਜਨਵਰੀ (ਜੈਲ ਕੌਰ ਖਾਲਸਾ ਕਾਹਨਗੜ੍ਹ, ਸੁਖਜਿੰਦਰ ਸੰਘਰੇੜੀ)-ਗ੍ਰੰਥੀ ਰਾਗੀ ਪ੍ਰਚਾਰਕ ਸਿੰਘ ਸਭਾ ਵੱਲੋਂ ਦਸਤਾਰ ਸਿਖਲਾਈ ਕੈਂਪ ਗੁਰਮਤਿ ਸੰਗੀਤ ਵਿਦਿਆਲਾ ਸਿਰਸੀਵਾਲਾ ਵਿਖੇ ਲਗਾਇਆ ਗਿਆ ।ਜਿਸ ਵਿੱਚ ਲਗਭਗ 80 ਬੱਚਿਆਂ ਨੇ ਭਾਗ ਲਿਆ ਅਤੇ ਸੁੰਦਰ ਦਸਤਾਰਾਂ ਸਜਾਉਣ ਵਾਲੇ ਬਚਿਆਂ ਨੂੰ ਪਹਿਲਾ,ਦੂਜਾ ਅਤੇ ਤੀਜਾ ਦਰਜਾ ਦੇ ਕੇ ਸਮਾਨਿਤ ਕੀਤਾ ਗਿਆ ਅਤੇ ਸ਼ਾਨ.ਏ ਦਸਤਾਰ ਦੇ ਸਰਟੀਫਿਕੇਟ ਦਿੱਤੇ ਗਏ ।ਸਭਾ ਦੇ ਮੁੱਖ ਸੇਵਾਦਾਰ ਭਾਈ ਜਗਮੇਲ ਸਿੰਘ ਛਾਜਲਾ ਨੇ ਕਿਹਾ ਕਿ ਬੱਚਿਆਂ ਨੂੰ ਬਾਣੀ ਅਤੇ ਬਾਣੇ ਦੇ ਧਾਰਨੀ ਬਣਾਇਆ ਜਾਵੇ । ਕਿਉਂਕਿ ਦਸਤਾਰ ਸਿੱਖਾ ਦੀ ਅਣਖ ਦੀ ਪ੍ਰਤੀਕ ਹੈ ।ਉਨ੍ਹਾਂ ਕਿਹਾ ਕਿ ਦਸਤਾਰ ਸਜਾਉਣ ਦੇ ਨਾਲ ਨਾਲ ਨਿੱਤ ਨੇਮ ਦਾ ਧਾਰਨੀ ਬਣਕੇ ਨਸ਼ਿਆ ਦੀ ਬੁਰਾਈ  ਤੋਂ ਦੂਰ ਰਹਿਣਾ ਚਾਹੀਦਾ ਹੈ ।ਮੰਚ ਦੀ ਕਾਰਵਾਈ ਸਭਾ ਦੇ ਸਕੱਤਰ ਭਾਈ ਹਰਪ੍ਰੀਤ ਦੋਦੜਾ ਨੇ ਨਿਭਾਉਂਦਿਆ ਕਿਹਾ ਕਿ ਸਭਾ ਗੁਰਮਤਿ ਦੇ ਪ੍ਰਚਾਰ ਲਈ ਹਮੇਸ਼ਾ ਯਤਨਸ਼ੀਲ ਹੈ ਅਤੇ ਸਰਦਾਰੀਆਂ ਟਰੱਸਟਦ ਕੌਚ ਪਰੀਤ ਸਿੰਘ ਸੋਢੀ ਨੇ ਬੱਚਿਆਂ ਨੂੰ ਦਸਤਾਰ ਸਜਾਉਣ ਦੀ ਸਿਖਲਾਈ ਦਿੱਤੀ । ਇਸ ਮੌਕੇ ਮੱਖਣ ਸਿੰਘ ਸਮਾਓ,  ਕੁਲਵਿੰਦਰ ਸਿੰਘ ਛਾਜਲਾ, ਕਰਮਜੀਤ ਸਿੰਘ ,ਜਸਵਿੰਦਰ ਸਿੰਘ, ਗੁਰਤੇਜ ਸਿੰਘ, ਨਿਰਮਲ ਸਿੰਘ ਨਿੰਮਾ, ਗੁਲਾਬ ਸਿੰਘ ਰੱਲੀ, ਕਾਲਾ ਸਿੰਘ, ਰਾਜ ਸਿੰਘ, ਸੁਖਸਾਗਰ ਸਿੰਘ, ਅਮਰਜੀਤ ਸਿੰਘ, ਅਨਮੋਲ ਸਿੰਘ, ਖੁਸਦੀਪ ਸਿੰਘ, ਬਾਬਾ ਅਮਨਦੀਪ ਸਿੰਘ ਆਦਿ ਹਾਜ਼ਰ ਸਨ ।

Send this to a friend