May 15, 2026 9:32 pm

ਪਵਿੱਤਰ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੰਗਲ ਅੰਬੀਆਂ ’ਚ ਬਤੌਰ ਪ੍ਰਿੰਸੀਪਲ ਚਾਰਜ ਸੰਭਾਲਿਆ

ਸ਼ਾਹਕੋਟ, 4 ਜਨਵਰੀ (ਸੁਰਿੰਦਰ ਸਿੰਘ ਖਾਲਸਾ)-ਸਿਖਿਆ ਵਿਭਾਗ ਪੰਜਾਬ ਵਲੋਂ ਬੀਤੇ ਦਿਨੀਂ ਲੈਕਚਰਾਰਾਂ ਨੂੰ ਵਧੀਆਂ ਸੇਵਾਵਾਂ ਨਿਭਾਉਣ ਕਰਕੇ ਪਦਉਨਤ ਕੀਤਾ ਗਿਆ ਹੈ। ਇਸੇ ਤਹਿਤ ਵਿਭਾਗ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੰਗਲ ਅੰਬੀਆਂ ਵਿਖੇ ਅੰਗਰੇਜ਼ੀ ਦੇ ਲੈਕਚਰਾਰ ਸ੍ਰੀ ਮਤੀ ਪਵਿੱਤਰ ਕੌਰ ਨੂੰ ਵਧੀਆਂ ਸੇਵਾਵਾਂ ਨਿਭਾਉਣ ਕਰਕੇ ਲੈਕਚਰਾਰ ਤੋਂ ਤਰੱਕੀ ਦੇ ਕੇ ਪ੍ਰਿੰਸੀਪਲ ਬਣਾਇਆ ਗਿਆ ਹੈ। ਇਸ ਮੌਕੇ ਸਕੂਲ ਵਿਚ ਸਾਦਾ ਦੇ ਪ੍ਰਭਵਾਸ਼ਾਲੀ ਸਮਾਗਮ ਕਰਵਾਇਆ ਗਿਆ। ਸਮਾਗਮ ਦੌਰਾਨ ਉਨ੍ਹਾਂ ਨੇ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੰਗਲ ਅੰਬੀਆ ਵਿਖੇ ਬਤੌਰ ਪ੍ਰਿੰਸੀਪਲ ਦਾ ਚਾਰਜ ਸੰਭਾਲ ਲਿਆ। ਇਸ ਮੌਕੇ ਮਾਸਟਰ ਜਸਬੀਰ ਸਿੰਘ, ਐਸ ਐਮ ਸੀ ਚੇਅਰਮੈਨ ਗੁਰਮੀਤ ਕੌਰ,ਰਾਜਿੰਦਰ ਸਿੰਘ,ਕੁਲਵਿੰਦਰ ਸਿੰਘ, ਵੀਰ ਸਿੰਘ,ਕੁਲਦੀਪ ਸਿੰਘ,ਲੈਕਚਰਾਰ ਕੁਲਦੀਪ ਕੌਰ, ਜਸਪਾਲ ਸਿੰਘ, ਸ਼ਮਾ ਕਲੇਰ, ਹਰਵਿੰਦਰ ਕੌਰ,ਗੁਰਜੰਟ ਸਿੰਘ, ਰਛਪਾਲ ਕੌਰ, ਜਸਪ੍ਰੀਤ ਕੌਰ, ਅਮਨਪ੍ਰੀਤ ਕੌਰ, ਜਗਜੀਤ ਕੌਰ,ਕਮਲਜੀਤ ਕੌਰ, ਗੁਰਮੀਤ ਕੌਰ, ਬਲਜਿੰਦਰ ਸਿੰਘ ਭੋਲਾ,ਗੁਲਜ਼ਾਰੀ ਲਾਲ, ਮਾਸਟਰ ਗੁਰਮੀਤ ਸਿੰਘ ਇੰਨ੍ਹਾ ਦੀ ਅਗਵਾਈ ’ਚ ਸਕੂਲ ਸਟਾਫ਼ ਵਲੋਂ ਨਵੇਂ ਆਏ ਪ੍ਰਿੰਸੀਪਲ ਪਵਿੱਤਰ ਕੌਰ ਦਾ ਭਰਵਾਂ ਸਵਾਗਤ ਕੀਤਾ ਗਿਆ।

Send this to a friend