May 15, 2026 11:26 pm

ਹਰ ਰੋਜ਼ ਕਿੰਨੇ ਘਰ ਦੇ ਮਾਸੂਮਾਂ ਦਾ ਖੂਨ ਪੀ ਕੇ ਵੀ ਨਹੀਂ ਰੱਜ ਰਹੀਆਂ ਸਾਡੀਆਂ ਖੂਨ ਪੀਣੀਆਂ ਸੜਕਾਂ : ਪ੍ਰਿੰ. ਤਰਸਿੱਕਾ

ਜੰਡਿਆਲਾ ਗੁਰੂ, 3 ਜਨਵਰੀ (ਵਰੁਣ ਸੋਨੀ)-ਹਰ ਰੋਜ਼ ਕਿੰਨੇ ਘਰ ਉਜਾੜ ਦੀਆਂ ਮੇਰੇ ਦੇਸ਼ ਦੀਆਂ ਖੂਨ ਪੀਣੀਆਂ ਸੜਕਾਂ ਤੇ ਨਾ ਹੀ ਰੱਜ ਰਹੀਆਂ ਮਾਸੂਮਾਂ ਦੇ ਖੂਨ ਪੀ ਪੀ ਕੇ ਜਿੱਥੇ ਸਾਡੀਆਂ ਸੜਕਾਂ ਜਿਮੇਵਾਰ ਹਨ,ਉ¤ਥੇ ਸੜਕਾਂ ਤੇ ਚੱਲਣ ਸਮੇ- ਆਪਹੁਦਰੀ ਤੇ ਕਾਹਲਾਪਣ ਦੇ ਨਾਲ ਨਾਲ ਬਹੁਤ ਸਾਰੇ ਲੋਕ ਸੜਕੀ ਨਿਯਮਾਂ ਦੀ ਦੁਰਵਰਤੋਂ ਕਾਰਣ ਆਪ ਵੀ ਤੇ ਦੂਸਰਿਆਂ ਨੂੰ ਵੀ ਮੌਤ ਦੇ ਘਾਟ ਉਤਰ ਦੇ ਆ ਰਹੇ ਹਨ ਤੇ ਇਹ ਸਿਲਸਿਲਾ ਲਗਾਤਾਰ ਜਾਰੀ ਹੈ ਜੇਕਰ ਅਜੇ ਵੀ ਸੜਕੀ ਨਿਯਮ ਨਹੀਂ ਅਪਣਾਵਾਂਗੇ ਤੇ ਹੋਰ ਕਿੰਨੇ ਘਰ ਆਪੇ ਤਬਾਹ ਕਰਵਾਵਾਂਗੇ ਇਹ ਸ਼ਬਦ ਸਮਾਜ ਸੇਵੀ ਸੰਸਥਾਂ ਕ੍ਰਾਂਤੀਕਾਰੀ ਤਰਕਸ਼ੀਲ ਲੋਕ ਚੇਤਨਾ ਲਹਿਰ ਰਜ਼ਿ ਦੇ ਪ੍ਰਧਾਨ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਨੇ ਨਵੀਂ ਪੀੜ੍ਹੀ ਦੀ ਇੱਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਹੇ।ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਨੇ ਅੱਗੇ ਕਿਹਾ ਕਿ ਹਰ ਰੋਜ਼ ਦੇਸ਼ ਅੰਦਰ ਬਹੁਤ ਸਾਰੇ ਲੋਕ ਗੈਰਕੁਦਰਤੀ ਮਰ ਜਾਂਦੇ ਹਨ ਜਿਸ ਦੀ ਮੁੱਖ ਵਜਾ ਸੜਕੀ ਨਿਯਮਾਂ ਪ੍ਰਤੀ ਜਾਗਰੂਕਤਾ ਦੀ ਘਾਟ ਹੈ ਕਿਉਂ ਕਿ ਅੱਜ ਦੇਸ਼ ਦੀਆਂ ਸੜਕਾਂ ਦੀ ਹਾਲਾਤ ਵੀ ਤਰਸ਼ਯੋਗ ਹੈ ਦੂਸਰਾ ਲੋਕ ਸੜਕਾਂ ਤੇ ਚੱਲਣ ਲਈ ਵਰਤੋਂ ਵਿੱਚ ਲਿਆਂਦੇ ਸਾਧਨ ਦੀ ਵਰਤੋਂ ਦੀ ਕੋਈ ਟਰੇਨਿੰਗ ਨਹੀਂ ਲੈਂਦੇ ਤੇ ਉ¤ਚੀ ਉ¤ਚੀ ਹਾਰਨ ਮਾਰਦੇ ਟ੍ਰੈਕਟਰਾਂ,ਟਰੱਕਾਂ ਤੇ ਹੋਰ ਸੜਕੀ ਸਾਧਨਾਂ ਤੇ ਵੱਡੇ ਵੱਡੇ ਸਪੀਕਰ ਲਗਾਕੇ ਸੜਕੀ ਗੁੰਡਾਗਰਦੀ ਕਰਦੇ ਹਨ ਤੇ ਸੜਕੀ ਨਿਯਮਾਂ ਦੀ ਦੁਰਵਰਤੋਂ ਕਰਦੇ ਆਮ ਵੇਖੇ ਜਾਂਦੇ ਹਨ।ਜਿਸ ਕਾਰਣ ਅਚਾਨਕ ਸੜਕੀ ਦੁਰਘਟਨਾਂ ਵਾਪਰ ਜਾਂਦੀਆਂ ਹਨ ਤੇ ਘਰ ਵਿੱਚ ਉਡੀਕਦੇ ਲੋਕ ਸਦਾ ਲਈ ਉਡੀਕਦੇ ਰਹਿ ਜਾਂਦੇ ਹਨ ਤੇ ਉਮਰੇ ਦੇ ਰੋਣੇ ਝੋਲੀ ਪਾ ਜਾਂਦੇ ਹਨ ।ਪ੍ਰਿੰਸੀਪਲ ਤਰਸਿੱਕਾ ਨੇ ਕਿਹਾ ਕਿ ਇੱਕ ਆਦਮੀ ਦੀ ਗਲਤੀ ਕਾਰਣ ਬਹੁਤ ਸਾਰੇ ਲੋਕਾਂ ਨੂੰ ਉਮਰਾਂ ਦੇ ਦੁੱਖ ਝੱਲਣੇ ਪੈਂਦੇ ਹਨ।ਇਸ ਲਈ ਮਾਪਿਆਂ ਤੇ ਪ੍ਰਸ਼ਾਸਨ ਦੀ ਅਹਿਮ ਜ਼ਿਮੇਵਾਰੀ ਬਣਦੀ ਹੈ ਕਿ ਉਹ ਆਪਣੇ ਬੱਚਿਆਂ ਨੂੰ ਸੜਕੀ ਨਿਯਮਾਂ ਦੀ ਜਾਣਕਾਰੀ ਤੋਂ ਬਿਨਾਂ ਸੜਕੀ ਸਾਧਨਾਂ ਦੀ ਵਰਤੋਂ ਨਾ ਕਰਨ ਦੇਣ ਦੂਸਰਾ ਪ੍ਰਸ਼ਾਸਨ ਅਧਿਕਾਰੀ ਵੀ ਸੜਕੀ ਨਿਯਮਾਂ ਦੀ ਦੁਰਵਰਤੋਂ ਕਰਨ ਵਾਲਿਆਂ ਦੇ ਖਿਲਾਫ ਕਾਰਵਾਈ ਨੂੰ ਅੰਜਾਮ ਦੇਣ ਤਾਂ ਕਿ ਹਰ ਘਰ ਗੈਰਕੁਦਰਤੀ ਮੌਤ ਦੀ ਦਸ਼ਤਕ ਨੂੰ ਰੋਕਿਆਂ ਜਾ ਸਕੇ ਇਸ ਲਈ ਹਰ ਭਾਰਤੀ ਦਾ ਫ਼ਰਜ਼ ਬਣਦਾ ਉਹ ਇੱਕ ਜ਼ਿਮੇਵਾਰੀ ਸਮਝ ਕੇ ਕੰਮ ਕਰੇ ਤੇ ਹਰ ਇੱਕ ਨਾਗਰਿਕ ਲੰਬੀ ਉਮਰ ਜੀਵੇ। ਇਸ ਮੌਕੇ ਮਹਿਕਪ੍ਰੀਤ ਸਿੰਘ, ਅਨਮੋਲ ਸਿੰਘ, ਗੁਰਵਿੰਦਰਬੀਰ ਸਿੰਘ, ਗਗਨਦੀਪ ਸਿੰਘ, ਪਰਮਿੰਦਰ ਸਿੰਘ, ਸੁਰਿੰਦਰ ਸਿੰਘ, ਗੁਰਪ੍ਰੀਤ ਸਿੰਘ, ਸੁਰਜੀਤ ਸਿੰਘ, ਗੁਰਪ੍ਰੀਤ ਸਿੰਘ, ਹਰਮਨ ਸਿੰਘ ਆਦਿ ਹਾਜ਼ਿਰ ਸਨ।

Send this to a friend