May 16, 2026 5:26 am

ਬੋਰਡ ਵੱਲੋਂ ਪੁਸਤਕਾਂ ਖ਼ਰੀਦਣ ਸੰਬੰਧੀ ਰਜਿਸਟਰਡ ਏਜੰਸੀਆਂ ਦੀ ਸੂਚੀ ਜਾਰੀ

ਐਸ.ਏ.ਐਸ. ਨਗਰ, 3 ਜਨਵਰੀ (ਪੰਜਾਬ ਟਾਇਮਜ਼ ਬਿਊਰੋ)- ਸਿੱਖਿਆ ਬੋਰਡ ਦੇ ਬੁਲਾਰੇ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਪੰਜਾਬ ਰਾਜ ਦੇ ਜ਼ਿਲ੍ਹਿਆਂ ਵਿੱਚ ਸਥਿਤ ਖੇਤਰੀ ਦਫ਼ਤਰਾਂ ਨਾਲ ਸਾਲ 2017-18 ਲਈ ਰਿਨਿਊਅਲ ਹੋਈਆਂ ਰਜਿਸਟਰਡ ਏਜੰਸੀਆਂ ਦੀ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸੂਚੀ ਜਾਰੀ ਕਰ ਦਿੱਤੀ ਗਈ ਹੈ। ਬੁਲਾਰੇ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੋਰਡ ਦੀਆਂ ਕਿਤਾਬਾਂ ਖ਼੍ਰੀਦਣ ਲਈ ਵਿਦਿਆਰਥੀਆਂ ਦੀ ਸਹੂਲਤ ਲਈ ਇਹਨਾਂ ਰਜਿਸਟਰਡ ਏਜੰਸੀਆਂ ਦੀ ਸੂਚੀ ਸਿੱਖਿਆ ਬੋਰਡ ਦੀ ਵੈਬਸਾਈਟ ਾ.ਪਸੲਬ.ੳਚ.ਨਿ‘’ਤੇ ਪਾ ਦਿੱਤੀ ਗਈ ਹੈ। ਇਸ ਸੂਚੀ ਵਿੱਚ ਹੁਸ਼ਿਆਰਪੁਰ ਦੀਆਂ 23, ਲੁਧਿਆਣਾ ਤੇ ਬਠਿੰਡਾ ਦੀਆਂ 21-21, ਜਲੰਧਰ ਦੀਆਂ 19, ਸ੍ਰੀ ਮੁਕਤਸਰ ਸਾਹਿਬ ਤੇ ਰੂਪਨਗਰ ਦੀਆਂ 17-17, ਮਾਨਸਾ ਦੀਆਂ 15, ਫਾਜ਼ਿਲਕਾ ਤੇ ਪਟਿਆਲਾ ਦੀਆਂ 14-14, ਫਰੀਦਕੋਟ ਦੀਆਂ 12, ਫਿਰੋਜ਼ਪੁਰ, ਗੁਰਦਾਸਪੁਰ, ਮੋਗਾ, ਪਠਾਨਕੋਟ ਤੇ ਸ਼ਹੀਦ ਭਗਤ ਸਿੰਘ ਨਗਰ ਦੀਆਂ 11-11, ਕਪੂਰਥਲਾ ਦੀਆਂ 10, ਅੰਮ੍ਰਿਤਸਰ ਤੇ ਸੰਗਰੂਰ ਦੀਆਂ 9-9, ਫਤਿਹਗੜ੍ਹ ਸਾਹਿਬ ਦੀਆਂ 8, ਤਰਨਤਾਰਨ ਦੀਆਂ 4 ਅਤੇ ਐਸ.ਏ.ਐਸ. ਨਗਰ ਦੀ 1 ਰਜਿਸਟਰਡ ਏਜੰਸੀਆਂ ਦੇ ਨਾਮ ਸ਼ਾਮਿਲ ਹੈ।

Send this to a friend