May 16, 2026 9:50 am

ਮੁਕਤਸਰ ਵਿਕਾਸ ਮਿਸ਼ਨ ਵੱਲੋਂ ਡੀ.ਈ.ਓ. ਨਾਲ ਮੁਲਾਕਾਤ

ਸ੍ਰੀ ਮੁਕਤਸਰ ਸਾਹਿਬ, 2 ਜਨਵਰੀ (ਵਿੱਕੀ ਝਾਂਬ)-ਸ਼ਹਿਰ ਤੇ ਆਮ ਲੋਕਾਂ ਦੇ ਭਲੇ ਅਤੇ ਵਿਕਾਸ ਨੂੰ ਸਮਰਪਿਤ ਕਈ ਗੈਰ ਸਰਕਾਰੀ ਸਮਾਜ ਸੇਵੀ ਅਤੇ ਧਾਰਮਿਕ ਸੰਸਥਾਵਾਂ ਤੇ ਅਧਾਰਿਤ ਮੁਕਤਸਰ ਵਿਕਾਸ ਮਿਸ਼ਨ ਨੇ ਨਵੇਂ ਆਏ ਜਿਲ੍ਹਾ ਸਿੱਖਿਆ ਅਫ਼ਸਰ ਮਲਕੀਤ ਸਿੰਘ (ਸੈਂ.ਐ.) ਨਾਲ ਉਹਨਾਂ ਦੇ ਦਫ਼ਤਰ ਵਿਖੇ ਮੁਲਾਕਾਤ ਕੀਤੀ। ਇਸ ਮੌਕੇ ਉਪ ਸਿੱਖਿਆ ਅਫ਼ਸਰ ਮਨਜਿੰਦਰ ਕੌਰ ਵੀ ਮੌਜੂਦ ਸਨ। ਮਿਸ਼ਨ ਮੁਖੀ ਜਗਦੀਸ਼ ਰਾਏ ਢੋਸੀਵਾਲ ਦੀ ਅਗਵਾਈ ਹੇਠ ਵਫ਼ਦ ਵਿਚ ਮਿਸ਼ਨ ਦੇ ਇਸਤਰੀ ਵਿੰਗ ਦੇ ਪ੍ਰਧਾਨ ਪ੍ਰਿ.ਨੀਲਮ ਗੁਗਲਾਨੀ ਸਮੇਤ ਕਾਲਾ ਸਿੰਘ ਬੇਦੀ, ਦਰਸ਼ਨ ਕੱਕੜ, ਰਾਜੀਵ ਕਟਾਰੀਆ, ਯੋਗੇਸ਼ਵਰ ਚੰਦਰ ਪਾਲ ਯੋਗੀ, ਚੌ.ਬਲਬੀਰ ਸਿੰਘ, ਪ੍ਰਿ. ਸੁਦਰਸ਼ਨ ਬੇਦੀ, ਓ.ਪੀ ਖਿੱਚੀ, ਸ਼ਾਮ ਲਾਲ ਬਾਂਸਲ, ਜਗਜੀਤ ਸੈਕਟਰੀ ਅਤੇ ਡਾ. ਸੁਰਿੰਦਰ ਗਿਰਧਰ ਆਦਿ ਸ਼ਾਮਲ ਸਨ। ਵਫ਼ਦ ਵਲੋਂ ਸਭ ਤੋਂ ਪਹਿਲਾਂ ਡੀ.ਈ.ਓ ਨੂੰ ਅਹੁਦਾ ਸੰਭਾਲਣ ਤੇ ਵਧਾਈ ਦਿੱਤੀ ਅਤੇ ਫੁੱਲਾਂ ਦਾ ਗੁਲਦਸਤਾ ਭੇਂਟ ਕਰਕੇ ਉਹਨਾਂ ਦਾ ਸਵਾਗਤ ਕੀਤਾ। ਮੁਲਾਕਾਤ ਸਮੇਂ ਗੈਰ ਰਸਮੀ ਗੱਲਬਾਤ ਦੌਰਾਨ ਜਿਲ੍ਹਾ ਸਿੱਖਿਆ ਅਧਿਕਾਰੀ ਨੇ ਕਿਹਾ ਕਿ ਉਹ ਜਿਲੇ ਦੇ ਅਧਿਆਪਕਾਂ ਅਤੇ ਦੂਸਰੇ ਕ੍ਰਮਚਾਰੀਆਂ ਦੀਆਂ ਮੁਸ਼ਕਿਲਾਂ ਨੂੰ ਪਹਿਲ ਦੇ ਅਧਾਰ ਤੇ ਹੱਲ ਕਰਨਗੇ। ਸਕੂਲਾਂ ਦੀ ਸਫ਼ਾਈ , ਪੀਣ ਵਾਲੇ ਪਾਣੀ, ਅਨੁਸ਼ਾਸਨ ਅਤੇ ਪੜਾਈ ਵੱਲ ਵਿਸੇਸ਼ ਧਿਆਨ ਦਿੱਤਾ ਜਾਵੇਗਾ ਅਤੇ ਇਸ ਵਿਚ ਕਿਸੇ ਤਰ੍ਹਾ ਦੀ ਵੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਹਨਾਂ ਇਹ ਵੀ ਦੱਸਿਆ ਕਿ ਉਹ ਸਮੇਂ ਸਮੇਂ ਤੇ ਇਨ੍ਹਾਂ ਮਸਲਿਆਂ ਸੰਬੰਧੀ ਸਕੂਲਾਂ ਵਿਚ ਨਿੱਜੀ ਤੌਰ ਤੇ ਨਿਰੀਖਣ ਵੀ ਕਰਨਗੇ। ਇਸ ਕੰਮ ਲਈ ਦਫ਼ਤਰ ਵਲੋਂ ਟੀਮਾਂ ਵੀ ਗਠਿਤ ਕੀਤੀਆਂ ਜਾਣਗੀਆਂ। ਉਹਨਾਂ ਅੱਗੇ ਕਿਹਾ ਕਿ ਜਿਲ੍ਹੇ ਦਾ ਕੋਈ ਵੀ ਅਧਿਆਪਕ ਜਾਂ ਕ੍ਰਮਚਾਰੀ ਆਪਣੀਆਂ ਮੁਸ਼ਕਿਲਾਂ ਸੰਬੰਧੀ ਉਹਨਾਂ ਨੂੰ ਦਫ਼ਤਰੀ ਸਮੇਂ ਦੌਰਾਨ ਕਿਸੇ ਸਮੇਂ ਵੀ ਬੇਝਿਜਕ ਹੋ ਕੇ ਮਿਲ ਸਕਦਾ ਹੈ। ਉਹਨਾਂ ਮੁਕਤਸਰ ਵਿਕਾਸ ਮਿਸ਼ਨ ਦੇ ਕਾਰਜਾਂ ਦੀ ਪ੍ਰਸੰਸਾ ਕਰਦੇ ਹੋਏ ਕਿਹਾ ਕਿ ਗੈਰ ਸਰਕਾਰੀ ਸਮਾਜ ਸੇਵੀ ਸੰਗਠਨ ਪ੍ਰਸ਼ਾਸਨ ਦੀਆਂ ਅੱਖਾਂ ਹੁੰਦੇ ਹਨ ਅਤੇ ਇਹ ਹੀ ਲੋਕ ਮਸਲਿਆਂ ਨੂੰ ਪ੍ਰਬੰਧਕੀ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਕੋਲ ਪਹੁੰਚਾਉਂਦੇ ਹਨ।

Send this to a friend