ਚੰਡੀਗੜ੍ਹ, 31 ਦਸੰਬਰ (ਪੰਜਾਬ ਟਾਇਮਜ਼ ਬਿਊਰੋ)- ਸਿਆਲ ਵਿਚ ਕੜਾਕੇ ਦੀ ਠੰਢ ਨਹੀਂ ਪਏਗੀ। ਹੁਣ ਤਕ ਰਾਤਾਂ ਤਾਂ ਭਾਵੇਂ ਠੰਢੀਆਂ ਹਨ ਪਰ ਦਿਨ ਵੇਲੇ ਗਰਮੀ ਹੁੰਦੀ ਹੈ। ਮੌਸਮ ਵਿਭਾਗ ਮੁਤਾਬਕ ਅਗਲੇ ਦਿਨ ਵਿਚ ਤਾਪਮਾਨ ਹੋਰ ਵਧ ਸਕਦਾ ਹੈ ਕਿਉਂਕਿ ਠੰਢ ਦਾ ਮੌਸਮ ਉਤਰ-ਪਛਮੀ ਖੇਤਰ ਨੂੰ ਜਲਦ ਹੀ ਅਲਵਿਦਾ ਆਖਣ ਜਾ ਰਿਹਾ ਹੈ।ਮੌਸਮ ਮਾਹਿਰਾਂ ਦਾ ਅਨੁਮਾਨ ਹੈ ਕਿ ਆਉਂਦੇ ਦਿਨਾਂ ਵਿਚ ਤਾਪਮਾਨ ਵਿਚ ਕੋਈ ਵਡੀ ਤਬਦੀਲੀ ਦੇਖਣ ਨੂੰ ਨਹੀਂ ਮਿਲੇਗੀ ਕਿਉਂਕਿ ਇਸ ਸਮੇਂ ਉਤਰ-ਪਛਮੀ ਖੇਤਰ ਵਿਚ ਪਾਰਾ ਆਮ ਨਾਲੋਂ ਵਧ ਚਲ ਰਿਹਾ ਹੈ। ਭਾਰਤ ਦੀ ਅਧਿਕਾਰਤ ਮੌਸਮ ਏਜੰਸੀ ਆਈਐਮਡੀ ਮੁਤਾਬਕ ਹਿਮਾਚਲ ਪ੍ਰਦੇਸ਼ ਤੇ ਜੰਮੂ ਕਸ਼ਮੀਰ ਦੀਆਂ ਬਹੁਤੀਆਂ ਥਾਵਾਂ ‘ਤੇ ਵਧ ਤੋਂ ਵਧ ਪਾਰਾ ਆਮ ਨਾਲੋਂ ਵਧ (5.1 ਡਿਗਰੀ ਸੈਲਸੀਅਸ) ਦਰਜ ਕੀਤਾ ਗਿਆ।