ਹਰਚੋਵਾਲ, 31 ਦਸੰਬਰ (ਰਾਜੂ ਖਹਿਰਾ)- ਹਰਚੋਵਾਲ ਤੋਂ ਗੁਰਦਾਸਪੁਰ ਸੜਕ ਉਪਰ ਗੁਰਦਵਾਰਾ ਬਾਬਾ ਰਾਜਾ ਰਾਮ ਦੇ ਨਜ਼ਦੀਕ ਦੋ ਵਖ-ਵਖ ਥਾਵਾਂ ਤੇ ਗੰਨਿਆਂ ਦੀ ਟਰਾਲੀਆਂ ਹਾਦਸਾ ਗ੍ਰਸਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਪ੍ਰਾਪਤ ਜਾਣਕਾਰੀ ਅਨੁਸਾਰ ਇਕ ਟਰਾਲੀ ਦੀਨਾ ਨਗਰ ਤੋਂ ਅਤੇ ਦੂਸਰੀ ਟਰਾਲੀ ਪਿੰਡ ਸੂਚ ਤੋਂ ਕੀੜੀ ਮਿਲ ਨੂੰ ਜਾਂ ਰਹੀ ਸੀ ਅਤੇ ਇਕ ਟਰਾਲੀ ਨੂੰ ਟਰਕ ਦੀ ਸਾਈਡ ਵਜਣ ਕਾਰਨ ਹਾਦਸਾ ਗ੍ਰਸਤ ਹੋ ਗਈ ਅਤੇ ਦੂਸਰੀ ਟਰਾਲੀ ਹਲਾਰੇ ਚੜਣ ਕਾਰਨ ਟਰਾਲੀ ਪਲਟ ਗਈ ਪਰ ਜਾਨੀ ਨੁਕਸਾਨ ਨਹੀ ਹੋਇਆ ਹੈ।ਦੂਸਰੇ ਪਾਸੇ ਪਲਟੀ ਟਰਾਲੀ ਦੇ ਨਜਦੀਕ ਨੰਗ ਰਹੇ ਤਿੰਨ ਮੋਟਰਸਾਈਕਲ ਨੂੰ ਇਕ ਟਰਾਲੇ ਦੀ ਸਾਈਡ ਵਜਣ ਕਾਰਨ ਤਿੰਨ ਵਿਅਕਤੀ ਗੰਭੀਰ ਰੂਪ ਵਿਚ ਜਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਪ੍ਰਾਪਤ ਜਾਣਕਾਰੀ ਅਨੁਸਾਰ ਸੋਨੀ,ਟਿੰਕੂ,ਸੋਨੂੰ ਵਾਸੀ ਨੰਗਲ ਝੋਰ ਤੋਂ ਮੋਟਰਸਾਈਕਲ ਨੰਬਰ ਪੀ ਬੀ 58 ਡੀ 6371 ਤੇ ਕੰਮ ਤੇ ਜਾ ਰਹੇ ਸਨ ਅਤੇ ਦੂਸਰੇ ਪਾਸਿਉਂ ਪੀਬੀ 06 ਵੀ 0714 ਟਰਾਲਾ ਸ੍ਰੀ ਹਰਗੋਬਿੰਦਪੁਰ ਤੋਂ ਜਸਵੰਤ ਸਿੰਘ ਪੁਤਰ ਅਜੈਬ ਸਿੰਘ ਵਾਸੀ ਭਿਟੇਵੰਡ ਗੁਰਦਾਸਪੁਰ ਨੂੰ ਜਾ ਰਿਹਾ ਹੈ ਅਤੇ ਆਚਨਕ ਮੋਟਰਸਾਈਕਲ ਅਗੇ ਆ ਜਾਣ ਕਾਰਨ ਟਰਾਲੇ ਸਵਾਰ ਤੋਂ ਬਰੇਕ ਨਾਂ ਲਗਣ ਕਾਰਨ ਟਰਾਲਾ ਮੋਟਰਸਾਈਕਲ ਸਵਾਰ ਤੇ ਚੜ੍ਹਣ ਕਾਰਨ ਤਿੰਨੇ ਨੌਜਵਾਨਾਂ ਦੀ ਲਤਾ ਟੁਟ ਗਈਆ ਅਤੇ ਉਹਨਾਂ ਨੂੰ 108 ਦੀ ਮਦਦ ਨਾਲ ਪਾਈਲੇਟ ਜਗਜੀਤ ਸਿੰਘ ਦੀ ਮਦਦ ਨਾਲ ਸੀਐਚਸੀ ਭਾਮ ਵਿਖੇ ਦਾਖਲ ਕਰਵਾਇਆ ਜਿਹਨਾਂ ਦੀ ਹਾਲਤ ਗੰਭੀਰ ਦੇਖਦੇ ਹੋਏ ਉਹਨਾਂ ਨੂੰ ਬਟਾਲੇ ਰੈਫਰ ਕਰ ਦਿਤਾ ਗਿਆ ਹੈ ਅਤੇ ਪੁਲਿਸ ਚੌਕੀ ਤੁਗਲਵਾਲ ਨੇ ਮੌਕੇ ਤੇ ਪਹੁੰਚ ਕੇ ਟਰਾਲਾ ਸਵਾਰ ਵਿਅਕਤੀ ਨੂੰ ਹਿਰਾਸਤ ਚ ਲੈ ਲਿਆ ਹੈ।