May 17, 2026 6:31 am

ਇਸ ਵਾਰ ਗਣਤੰਤਰ ਦਿਵਸ ’ਤੇ ਹੋਣਗੇ 10 ਮੁੱਖ ਮਹਿਮਾਨ

ਸਾਲ 2017 ਦੇ ਅੰਤਿਮ ਦਿਨ ਪ੍ਰਧਾਨ ਮੰਤਰੀ ਸ੍ਰੀ ਮੋਦੀ ਨੇ ਕੀਤੀ ‘ਮਨ ਕੀ ਬਾਤ’

ਨਵੀਂ ਦਿਲੀ, 31 ਦਸੰਬਰ- ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਇਸ ਸਾਲ ਦੇ ਆਪਣੀ ਆਖਰੀ ‘ਮਨ ਕੀ ਬਾਤ’ ਪ੍ਰੋਗਰਾਮ ‘ਚ ਦੇਸ਼ ਵਾਸੀਆਂ ਨੂੰ ਸੰਬੋਧਨ ਕਰਦੇ ਹੋਏ ਦਸਿਆ ਕਿ ਆਉਣ ਵਾਲੇ ਗਣਤੰਤਰ ਦਿਵਸ ਸਮਾਰੋਹ ‘ਚ ਸਾਰੇ 10 ਆਸੀਆਨ ਦੇਸ਼ਾਂ ਦੇ ਨੇਤਾ ਮੁਖ ਮਹਿਮਾਨ ਦੇ ਤੌਰ ‘ਤੇ ਹਿਸਾ ਲੈਣਗੇ। ਪ੍ਰਧਾਨ ਮੰਤਰੀ ਨੇ ਆਪਣੇ ਸੰਬੋਧਨ ‘ਚ ਕਿਹਾ,‘‘ਮੇਰੇ ਪਿਆਰੇ ਦੇਸ਼ਵਾਸੀਓ, 26 ਜਨਵਰੀ ਸਾਡੇ ਲਈ ਇਕ ਇਤਿਹਾਸਕ ਉਤਸਵ ਹੈ ਪਰ ਇਸ ਸਾਲ 26 ਜਨਵਰੀ 2018 ਦਾ ਦਿਨ, ਵਿਸ਼ੇਸ਼ ਰੂਪ ਨਾਲ ਯਾਦ ਰਖਿਆ ਜਾਵੇਗਾ। ਇਸ ਸਾਲ ਗਣਤੰਤਰ ਦਿਵਸ ਸਮਾਰੋਹ ਲਈ ਸਾਰੇ 10 ਆਸੀਆਨ ਦੇਸ਼ਾਂ ਦੇ ਨੇਤਾ ਮੁਖ ਮਹਿਮਾਨ ਦੇ ਰੂਪ ‘ਚ ਭਾਰਤ ਆਉਣਗੇ।‘‘ਸ਼੍ਰੀ ਮੋਦੀ ਨੇ ਕਿਹਾ,‘‘ਗਣਤੰਤਰ ਦਿਵਸ ‘ਤੇ ਇਸ ਵਾਰ ਇਕ ਨਹੀਂ ਸਗੋਂ 10 ਮੁਖ ਮਹਿਮਾਨ ਹੋਣਗੇ। ਅਜਿਹਾ ਭਾਰਤ ਦੇ ਇਤਿਹਾਸ ‘ਚ ਪਹਿਲਾਂ ਕਦੇ ਨਹੀਂ ਹੋਇਆ। 2017 ਆਸੀਆਨ ਦੇ ਦੇਸ਼ ਅਤੇ ਭਾਰਤ, ਦੋਹਾਂ ਲਈ ਖਾਸ ਰਿਹਾ ਹੈ।‘‘ ਉਨ੍ਹਾਂ ਨੇ ਕਿਹਾ,‘‘ਆਸੀਆਨ ਨੇ 2017 ‘ਚ ਆਪਣੇ 50 ਸਾਲ ਪੂਰੇ ਕੀਤੇ ਅਤੇ 2017 ‘ਚ ਹੀ ਆਸੀਆਨ ਨਾਲ ਭਾਰਤ ਦੀ ਸਾਂਝੇਦਾਰੀ ਦੇ 25 ਸਾਲ ਵੀ ਪੂਰੇ ਹੋਏ ਹਨ। 26 ਜਨਵਰੀ ਨੂੰ ਵਿਸ਼ਵ ਦੇ 10 ਦੇਸ਼ਾਂ ਦੇ ਇਨ੍ਹਾਂ ਮਹਾਨ ਨੇਤਾਵਾਂ ਦਾ ਇਕਠੇ ਸ਼ਾਮਲ ਹੋਣਾ ਸਾਡੇ ਸਾਰੇ ਭਾਰਤੀਆਂ ਲਈ ਮਾਣ ਦੀ ਗਲ ਹੈ।ਪੀਐਮ ਦੀ ‘ਮਨ ਕੀ ਬਾਤ‘ ਦਾ 39ਵੀਂ ਐਡੀਸ਼ਨ ਸੀ, ਜਿਸਦਾ ਪ੍ਰਸਾਰਣ ਸਵੇਰੇ 11 ਵਜੇ ਆਲ ਇੰਡੀਆ ਰੇਡੀਓ, ਦੂਰਦਰਸ਼ਨ ਅਤੇ ਨਰਿੰਦਰ ਮੋਦੀ ਮੋਬਾਈਲ ਐਪ ਤੇ ਸ਼ੁਰੂ ਹੋਇਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਜ ਪ੍ਰੋਗਰਾਮ ਰਾਹੀਂ ਸੰਬੋਧਨ ਕਰਦੇ ਹੋਏ ਸਾਲ 2018 ਦੀਆਂ ਸ਼ੁਭਕਾਮਨਾਵਾਂ ਦਿਤੀਆਂ। ਉਨ੍ਹਾਂ ਨੇ ਕਿਹਾ ਕਿ ਮੈਂ ਚਾਹੁੰਦਾ ਹਾਂ 15 ਅਗਸਤ ਦੇ ਨੇੜੇ-ਤੇੜੇ ਦਿਲੀ ‘ਚ ਮਾਕ ਪਾਰਲੀਆਮੈਂਟ ਆਯੋਜਿਤ ਹੋਵੇ ਅਤੇ ਹਰ ਜ਼ਿਲ੍ਹੇ ਤੋਂ ਇਕ ਨੌਜਵਾਨ ਇਥੇ ਆ ਕੇ ਆਪਣੇ ਵਿਚਾਰ ਰਖਣ।ਉਨ੍ਹਾਂ ਨੇ ਕਿਹਾ ਕਿ ਸਮੇਂ ਦੀ ਮੰਗ ਹੈ ਕਿ 21ਵੀਂ ਸਦੀ ਦੇ ਗਰੈਂਡ ਭਾਰਤ ਲਈ ਨੌਜਵਾਨ ਅੰਦੋਲਨ ਖੜ੍ਹਾ ਕਰਨ। ਨੌਜਵਾਨ ਹਰ ਜ਼ਿਲੇ ‘ਚ ਮਾਕ ਪਾਰਲੀਆਮੈਂਟ ਬਣੇ ਅਤੇ ਉਥੇ ਨਿਊ ਇੰਡੀਆ ‘ਤੇ ਮੰਥਨ ਕਰਨ। ਉਨ੍ਹਾਂ ਨੇ ਕਿਹਾ ਕਿ 18 ਤੋਂ 25 ਦੇ ਨੌਜਵਾਨ ਨਿਊ ਇੰਡੀਆ ਯੂਥ ਹਨ। ਮੋਦੀ ਨੇ ਕਿਹਾ ਕਿ ਮੈਂ ਨੌਜਵਾਨਾਂ ਨੂੰ ਵੋਟਰ ਦੇ ਰੂਪ ‘ਚ ਰਜਿਸਟਰ ਕਰਨ ਦੀ ਅਪੀਲ ਕਰਦਾ ਹਾਂ। ਨੌਜਵਾਨਾਂ ਦਾ ਵੋਟ ਨਿਊ ਇੰਡੀਆ ਦਾ ਆਧਾਰ ਬਣੇਗਾ।26 ਨਵੰਬਰ ਨੂੰ ਮਨ ਕੀ ਬਾਤ ਦੀ 38ਵੀਂ ਐਡੀਸ਼ਨ ਉਤੇ ਪੀਐਮ ਨੇ ਦੇਸ਼ ਵਾਸੀਆਂ ਨੂੰ ਸੰਵਿਧਾਨ ਦਿਨ ਦੀ ਵਧਾਈ ਦਿਤੀ ਸੀ ਅਤੇ ਮੁੰਬਈ ਹਮਲੇ ਵਿਚ ਜਾਨ ਗਵਾਉਣ ਵਾਲੇ ਲੋਕਾਂ ਨੂੰ ਯਾਦ ਕੀਤਾ ਸੀ। ਪੀਏਮਐਮ ਨੇ ਨਰਿੰਦਰ ਮੋਦੀ ਮੋਬਾਈਲ ਐਪ ਉਤੇ ਜਨਤਾ ਨਾਲ ਸਾਲ 2017 ਦੇ ਚੰਗੇ ਅਨੁਭਵਾਂ ਨੂੰ ਵੀ ਸਾਂਝਾ ਕਰਨ ਦੀ ਅਪੀਲ ਕੀਤੀ ਸੀ। ਪ੍ਰਧਾਨ ਮੰਤਰੀ ਨੇ ਜਲ ਸੈਨਾ ਦਿਵਸ, ਸਵਛਤਾ ਤੇ ਅਤਵਾਦ ਬਾਰੇ ਗਲ ਕੀਤੀ। ਪ੍ਰਧਾਨ ਮੰਤਰੀ ਨੇ 26/11 ਹਮਲੇ ਦੇ ਸ਼ਹੀਦਾਂ ਨੂੰ ਯਾਦ ਕੀਤਾ ਤੇ ਉਨ੍ਹਾਂ ਨੂੰ ਸ਼ਰਧਾਂਜਲੀ ਦਿਤੀ। ਉਨ੍ਹਾਂ ਅਤਵਾਦ ਖਿਲਾਫ ਦੁਨੀਆ ਨੂੰ ਇਕਠਾ ਹੋਣ ਦਾ ਹੋਕਾ ਦਿਤਾ। ਉਨ੍ਹਾਂ ਕਿਹਾ ਕਿ ਅਜ ਪੂਰੀ ਦੁਨੀਆ ਅਤਵਾਦ ਨਾਲ ਪ੍ਰੇਸ਼ਾਨ ਹੈ। ਮੋਦੀ ਨੇ ਕਿਹਾ ਕਿ ਇਹ ਮੁਲਕ ਕਿਵੇਂ ਭੁਲ ਸਦਾ ਹੈ ਕਿ 9 ਸਾਲ ਪਹਿਲਾਂ ਅਤਵਾਦੀਆਂ ਨੇ ਮੁੰਬਈ ‘ਤੇ ਹਮਲਾ ਕੀਤਾ ਸੀ। ਦੇਸ਼ ਉਨ੍ਹਾਂ ਲੋਕਾਂ, ਸੁਰਖਿਆ ਕਰਮਚਾਰੀਆਂ ਨੂੰ ਨਮਨ ਕਰਦਾ ਹੈ ਜਿਨ੍ਹਾਂ ਨੇ ਇਸ ਹਮਲੇ ‘ਚ ਆਪਣੀ ਜਾਨ ਗੁਆਈ। ਪੀ ਐਮ ਨੇ ਕਿਹਾ ਕਿ ਅਤਵਾਦ ਅਜ ਦੁਨੀਆ ਦੇ ਹਰ ਹਿਸੇ ‘ਚ ਹੈ ਤੇ ਰੋਜ਼ਾਨਾ ਇਸ ਨਾਲ ਜੁੜੇ ਮਾਮਲੇ ਸਾਹਮਣੇ ਆ ਰਹੇ ਹਨ। ਅਸੀਂ ਭਾਰਤ ‘ਚ ਪਿਛਲੇ 40 ਸਾਲ ਤੋਂ ਅਤਵਾਦ ਕਾਰਨ ਬੜਾ ਕੁਝ ਝਲ ਰਹੇ ਹਾਂ। ਹਜ਼ਾਰਾਂ ਲੋਕਾਂ ਨੇ ਇਸ ‘ਚ ਆਪਣੀ ਜਾਣ ਗੁਆਈ ਹੈ। ਹੁਣ ਇਸ ਮੁਦੇ ‘ਤੇ ਦੁਨੀਆ ਦੇ ਬਹੁਤ ਸਾਰੇ ਮੁਲਕ ਸਾਨੂੰ ਗੰਭੀਰਤਾ ਨਾਲ ਲੈਣ ਲਈ ਤਿਆਰ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅਤਵਾਦ ਨੇ ਦੁਨੀਆ ਦੀ ਮਾਨਵਤਾ ਨੂੰ ਲਲਕਾਰਿਆ ਹੈ। ਅਤਵਾਦ ਨੇ ਮਾਨਵਤਾ ਨੂੰ ਚੁਣੌਤੀ ਦਿਤੀ ਹੈ। ਸਿਰਫ ਭਾਰਤ ਹੀ ਨਹੀਂ ਦੁਨੀਆ ਦੀ ਸਾਰੀਆਂ ਮਾਨਵਤਾਵਾਦੀ ਸ਼ਕਤੀਆਂ ਨੂੰ ਇਕਠੇ ਹੋ ਕੇ ਅਤਵਾਦ ਨੂੰ ਹਰਾਉਣਾ ਹੀ ਪਵੇਗਾ।

Send this to a friend