May 17, 2026 10:38 am

ਬੀਬੀ ਭੱਟੀ ਨੇ ਬੋਹਾ ਖੇਤਰ ਦੇ ਅੱਧਵਾਟੇ ਰੁਕੇ ਕੰਮਾਂ ਨੂੰ ਸਰਕਾਰ ਤੱਕ ਪਹੁੰਚਾਉਣ ਦਾ ਦਵਾਇਆ ਵਿਸ਼ਵਾਸ਼

ਬੋਹਾ, 30 ਦਸੰਬਰ (ਸੰਤੋਖ ਸਾਗਰ)-ਪਿਛਲੇ ਦਿਨੀ ਹਲਕਾ ਬੁਢਲਾਡਾ ਤੋਂ ਕਾਂਗਰਸ ਪਾਰਟੀ ਦੇ ਪ੍ਰਮੁੱਖ ਆਗੂ ਬੀਬੀ ਰਣਜੀਤ ਕੌਰ ਭੱਟੀ ਨੇ ਸਥਾਨਕ ਮਾਰਕੀਟ ਕਮੇਟੀ ਦੇ ਦਫਤਰ ਵਿੱਚ ਬੋਹਾ ਖੇਤਰ ਨਾਲ ਸੰਬੰਧਿਤ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ। ਇਸ ਮੌਕੇ ਆਏ ਲੋਕਾਂ ਨੇ ਜਿੱਥੇ ਪਿਛਲੇ 10 ਸਾਲਾਂ ਦੌਰਾਨ ਅਕਾਲੀਆਂ ਵੱਲੋਂ ਕੀਤੀਆਂ ਧੱਕੇਸ਼ਾਹੀਆਂ ਇੱਕ ਇੱਕ ਕਰਕੇ ਗਿਣਾਈਆਂ ਉਥੇ ਦਰਪੇਸ਼ ਆ ਰਹੀਆਂ ਮੁਸ਼ਕਿਲਾਂ ਸੰਬੰਧੀ ਵੀ ਬੀਬੀ ਭੱਟੀ ਨੂੰ ਜਾਣੂ ਕਰਵਾਇਆ। ਇਸ ਮੌਕੇ ਪਿੰਡ ਹਾਕਮਵਾਲਾ, ਬੋਹਾ, ਤਾਲਬਵਾਲਾ, ਲੱਖੀਵਾਲਾ, ਗਾਮੀਵਾਲਾ, ਸ਼ੇਰਖਾਂ, ਮਘਾਂਣੀਆਂ ਆਦਿ ਪਿੰਡਾਂ ਦੀਆਂ ਪੰਚਾਇਤਾਂ ਨੇ ਜਿੱਥੇ ਪਿੰਡਾਂ ਦੇ ਵਿਕਾਸ ਕਾਰਜਾਂ ਲਈ ਲੋੜੀਦੀਆਂ ਗ੍ਰਾਂਟਾਂ ਦੀ ਮੰਗ ਕੀਤੀ ਉਥੇ ਖੇਤਰ ਵਿੱਚ ਸਿਹਤ ਸੇਵਾਵਾਂ, ਨਹਿਰੀ ਪਾਣੀ ਦੀ ਘਾਟ, ਲਿੰਕ ਸੜਕਾਂ ਦੀ ਮੁਰੰਮਤ, ਕੱਟੀਆਂ ਜਾ ਰਹੀਆਂ ਪੈਨਸ਼ਨਾਂ ਅਤੇ ਸਸਤੇ ਰਾਸ਼ਣ ਵਾਲੇ ਕਾਰਡਾਂ ਨੂੰ ਮੁੜ ਚਾਲੂ ਕਰਨ ਦੀ ਮੰਗ ਵਰਗੇ ਮਸਲਿਆਂ ਤੇ ਵੀ ਚਰਚਾ ਕੀਤੀ। ਬੀਬੀ ਰਣਜੀਤ ਕੌਰ ਭੱਟੀ ਨੇ ਆਏ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਸੁਣਕੇ ਜਿੱਥੇ ਜਿਆਦਤਰ ਦਾ ਹੱਲ ਤਰੁੰਤ ਹੀ ਕਰਵਾਇਆ ਉਥੇ ਬਾਕੀ ਮਸਲੇ ਵੀ ਪੰਜਾਬ ਸਰਕਾਰ ਤੱਕ ਪਹੁੰਚਾਉਣ ਦਾ ਵਿਸ਼ਵਾਸ਼ ਦਵਾਇਆ। ਬੀਬੀ ਭੱਟੀ ਨੇ ਆਖਿਆ ਕਿ ਕਾਂਗਰਸ ਪਾਰਟੀ ਦੀ ਸਰਕਾਰ ਲੋਕਾਂ ਦੀ ਅਪਣੀ ਸਰਕਾਰ ਹੈ ਇਸ ਲਈ ਕਿਸੇ ਵੀ ਵਰਗ ਨੂੰ ਕੋਈ ਵੀ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਪ੍ਰਸ਼ਾਸ਼ਨਿਕ ਅਧਿਕਾਰੀਆਂ ਨੂੰ ਆਖਿਆ ਕਿ ਉਹ ਆਮ ਲੋਕਾਂ ਦੇ ਕੰਮ ਬਿਨਾਂ ਕਿਸੇ ਲਾਲਚ ਅਤੇ ਸਿਫਾਰਿਸ਼ ਤੋਂ ਕਰਨ। ਉਨ੍ਹਾਂ ਲੋਕਾਂ ਨੂੰ ਆਖਿਆ ਕਿ ਜੇਕਰ ਕੋਈ ਅਧਿਕਾਰੀ ਪੈਸਿਆਂ ਦੀ ਮੰਗ ਕਰਦਾ ਹੈ ਜਾਂ ਜਾਇਜ ਕੰਮ ਨਹੀ ਕਰਦਾ ਤਾਂ ਤਰੁੰਤ ਉਹਨਾਂ ਨਾਲ ਸੰਪਰਕ ਕੀਤਾ ਜਾਵੇ ਜਿਸ ਉਪਰੰਤ ਸੰਬੰਧਿਤ ਅਧਿਕਾਰੀ ਤੇ ਸਖਤ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਕਾਂਗਰਸ ਦੇ ਯੁਵਾ ਆਗੂ ਨਵੀਨ ਕਮਾਰ ਕਾਲਾ, ਹਰਪ੍ਰੀਤ ਸਿੰਘ ਪਿਆਰੀ, ਵਿਜੇ ਕੁਮਾਰ ਪੇਟੀਆਂ ਵਾਲੇ, ਪ੍ਰਦੀਪ ਕਮਾਰ ਬਿੱਟਾ, ਬਘੇਰਾ ਸਿੰਘ ਤਾਲਬਵਾਲਾ, ਕਰਨੈਲ ਸਿੰਘ ਖਾਲਸਾ, ਬਲਾਕ ਸੰਮਤੀ ਮੈਂਬਰ ਰੇਸ਼ਮ ਸਿੰਘ ਮੰਘਾਣੀਆਂ, ਪੱਪੂ ਬੋਹਾ, ਕਮਜੀਤ ਸਿੰਘ ਟੋਨੀ, ਹਰਬੰਸ ਬੰਸੀ, ਲਵਇੰਦਰ ਲਵਲੀ, ਆਦਿ ਕਾਂਗਰਸੀ ਆਗੂਆਂ ਤੋਂ ਇਲਾਵਾ ਰਵੀ ਕੁਮਾਰ ਕਾਰਜ ਸਾਧਕ ਅਫਸਰ ਬੋਹਾ, ਜੇਈ ਬੇਅੰਤ ਸਿੰਘ, ਸੀਵਰੇਜ ਬੋਰਡ ਦੇ ਅਧਿਕਾਰੀ ਜਗਮੀਤ ਸਿੰਘ, ਲੇਖਾਕਾਰ ਡੀਸੀ ਚੋਪੜਾ, ਧਰਮਪਾਲ, ਸੱਤਪਾਲ ਚੈਨੇਵਾਲਾ, ਬਲਵੀਰ ਬੁਢਲਾਡਾ ਆਦਿ ਮੌਜੂਦ ਸਨ।

Send this to a friend