May 17, 2026 9:59 pm

ਟੀਚਰ ਯੂਨੀਅਨ ਵੱਲੋਂ ਹੈਡ ਟੀਚਰ, ਸੈਂਟਰ ਹੈਡ ਟੀਚਰ ਅਤੇ ਬੀ.ਪੀ.ਈ.ਓ ਦੀ ਸਿੱਧੀ ਭਰਤੀ ਦਾ ਇਸ਼ਤਿਹਾਰ ਜਾਰੀ ਕਰਨ ਦੀ ਮੰਗ

ਬਰੇਟਾ, 28 ਦਸੰਬਰ (ਜੈਲ ਕੌਰ ਖਾਲਸਾ ਕਾਹਨਗੜ੍ਹ)- ਪੰਜਾਬ ਸਰਕਾਰ ਵੱਲੋਂ ਪਿਛਲੇ ਲੰਬੇ ਸਮੇਂ ਪ੍ਰਾਇਮਰੀ ਵਰਗ ਵਿੱਚ 25% ਕੋਟੇ ਤਹਿਤ ਖਾਲੀ ਪਈਆਂ ਹੈਡ ਟੀਚਰ, ਸੈਂਟਰ ਹੈਡ ਟੀਚਰ ਅਤੇ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਦੀਆਂ ਪੋਸਟਾਂ ਨਾ ਭਰਨ ਕਾਰਨ ਸਿੱਖਿਆ ਵਿਭਾਗ ਵਿੱਚ 52 ਬੀ.ਪੀ.ਈ.ਓ, 2005 ਦੇ ਲਗਭਗ ਹੈਡ ਟੀਚਰ ਅਤੇ 275 ਦੇ ਲਗਭਗ ਸੈਂਟਰ ਹੈਡ ਟੀਚਰ ਦੀਆਂ ਪ੍ਰਬੰਧਕੀ ਪੋਸਟਾਂ ਪਿਛਲੇ ਕਰੀਬ 15 ਸਾਲਾਂ ਤੋ ਅਫਸਰਾਂ ਦੀ ਉਡੀਕ ਕਰ ਰਹੀਆਂ ਹਨ। ਜਥੇਬੰਦੀ ਦੇ ਸੂਬਾ ਕਨਵੀਨਰ ਅਮਨਦੀਪ ਸ਼ਰਮਾ, ਸੁਖਰਾਜ ਸਿੰਘ ਕਾਹਲੋਂ ਅਤੇ ਬਲਾਕ ਪ੍ਰਧਾਨ ਸੁਰੇਸ਼ ਕੁਮਾਰ ਨੇ ਕਿਹਾ ਕਿ ਇਸ ਸੰਬੰਧੀ ਸਿੱਖਿਆ ਅਧਿਕਾਰੀਆਂ ਨਾਲ ਅਨੇਕਾਂ ਵਾਰ ਮੀਟਿੰਗਾਂ ਹੋ ਚੁੱਕੀਆਂ ਹਨ ਉਹਨਾਂ ਕਿਹਾ ਕਿ 58 ਬੀ.ਪੀ.ਈ.ਓਜ਼ ਦੀਆਂ ਪੋਸਟਾਂ ਲਈ ਜਲਦ ਹੀ ਇਸ਼ਤਿਹਾਰ ਜਾਰੀ ਹੋਣ ਦੀ ਸੰਭਾਵਨਾ ਹੈ, ਜਥੇਬੰਦੀ ਦੇ ਕਨਵੀਨਰ ਸੁਖਰਾਜ ਕਾਹਲੋਂ ਦੀ ਅਗਵਾਈ ਵਿੱਚ ਐਂਲੀਮੈਂਟਰੀ ਡਾਇਰੇਕਟੋਰੇਟ ਦਾ ਖਰੜਾ ਤਿਆਰ ਸੰਬੰਧੀ ਕਮੇਟੀ ਦਾ ਗਠਨ ਕੀਤਾ ਹੈ ਜਿਸ ਵਿੱਚ ਪੂਰੇ ਪੰਜਾਬ ਭਰ ਦੇ ਬਲਾਕਾਂ ਵਿਚੋਂ ਅਧਿਆਪਕਾਂ ਦੇ ਸੁਝਾਅ ਮੰਗੇ ਹਨ। ਜਥੇਬੰਦੀ ਦੇ ਪ੍ਰਚਾਰ ਸਕੱਤਰ ਗੁਰਜੰਟ ਸਿੰਘ ਬੱਛੋਆਣਾ ਅਤੇ ਜਿਲ੍ਹਾ ਪ੍ਰਧਾਨ ਗੁਰਮੇਲ ਸਿੰਘ ਨੇ ਕਿਹਾ ਕਿ ਇਸ ਸੰਬੰਧੀ 15 ਜਨਵਰੀ ਤੋ ਬਾਅਦ ਮਾਲਵਾ, ਫਰਵਰੀ ਮਹੀਨੇ ਮਾਝਾ ਅਤੇ ਅਪ੍ਰੈਲ ਮਹੀਨੇ ਦੋਆਬਾ ਵਿੱਚ ਜਥੇਬੰਦੀ ਦੀਆਂ ਕਨਵੈਨਸ਼ਨਾਂ ਕੀਤੀਆ ਜਾਣਗੀਆਂ। ਉਹਨਾਂ ਕਿਹਾ ਕਿ ਜਲਦੀ ਹੀ ਇਸ ਮੁੱਦੇ ਤੇ ਪੰਜਾਬ ਭਰ ਵਿਚੋਂ ਸੁਝਾਅ ਲੈਣ ਉਪਰੰਤ ਖਰੜਾ ਜਨਤਕ ਕੀਤਾ ਜਾਵੇਗਾ। ਜਥੇਬੰਦੀ ਦੇ ਪ੍ਰੈਸ ਸਕੱਤਰ ਮਨਿੰਦਰ ਸਿੰਗਲਾ, ਕੁਲਵਿੰਦਰ ਦਿਆਲਪੁਰਾ ਅਤੇ ਸੁਖਵਿੰਦਰ ਸਿੰਗਲਾ ਨੇ ਕਿਹਾ ਕਿ ਠੇਕੇ ਤੇ ਕੰਮ ਕਰਦੇ ਅਧਿਆਪਕਾਂ ਨੂੰ ਪੱਕਾ ਕਰਨ ਸੰਬੰਧੀ ਵੀ ਜਥੇਬੰਦੀ ਸੰਘਰਸ਼ ਅਖਤਿਆਰ ਕਰੇਗੀ।

Send this to a friend