May 17, 2026 10:00 pm

ਕਾਂਗਰਸ ਨੇ 133 ਵਾਂ ਸਥਾਪਨਾਂ ਦਿਵਸ ਪੂਰੇ ਜੋਸ਼ ਨਾਲ ਮਨਾਇਆਂ

ਸਮਾਣਾ, 28 ਦਸੰਬਰ (ਪ੍ਰੇਮ ਵਧਵਾ, ਸੰਦੀਪ ਜਿੰਦਲ, ਰਿਸ਼ਵ ਮਿੱਤਲ)- ਦੇਸ਼ ਦੀ ਸਭ ਤੋਂ ਪੁਰਾਣੀ ਰਾਜਨੀਤੀ ਪਾਰਟੀ ਦੇ ਵਰਕਰਾਂ ਨੇ ਅੱਜ 133 ਵਾਂ ਸਥਾਪਨਾਂ ਦਿਵਸ ਮਨਾਇਆਂ ਅਤੇ ਕਾਂਗਰਸੀ ਨੇ ਪੂਰੇ ਜੋਸ਼ ਨਾਲ ਉਤਸਾਹ ਮਨਾਇਆ ਅਤੇ ਇਸ ਵਾਰ ਰਾਹੁਲ ਗਾਂਧੀ ਦੇ ਪਾਰਟੀ ਪ੍ਰਧਾਨ ਬਣਨ ਤੋ ਬਾਅਦ ਕਾਂਗਰਸ ਪਾਰਟੀ ਪਹਿਲੀ ਵਾਰ ਸਥਾਪਨਾਂ ਦਿਵਸ ਮਨਾਉਣ ਜਾਂ ਰਹੀ ਹੈ ਇਹ ਸਥਾਪਨਾ ਦਿਵਸ ਤਹਿਸੀਲ ਰੋੜ ਤੇ ਪ੍ਰਦੀਪ ਸ਼ਰਮਾ ਦੀ ਅਗਵਾਈ ਵਿਚ ਉਨ੍ਹਾਂ ਦੇ ਦਫਤਰ ਵਿਖੇ ਮਨਾਇਆ ਗਿਆ ਇਸ ਮੌਕੇ ’ਤੇ ਸਮੂਹ ਕਾਂਗਰਸੀ ਵਰਕਰਾਂ ਨੇ ਇਕੇ ਦਾ ਪ੍ਰਦਰਸ਼ਨ ਕੀਤਾ ਅਤੇ ਪਾਰਟੀ ਵਰਕਰਾਂ ਨੇ ਲੱਡੂਆ ਨਾਲ ਇਕ ਦੂਜੇ ਦਾ ਮੂੰਹ ਮਿੱਠਾ ਕਰਵਾਇਆ ਇਸ ਮੌਕੇ ਤੇ ਪੰਜਾਬ ਟ੍ਰੈਡ ਸੈਲ ਦੇ ਵਾਈਸ ਚੇਅਰਮੈਂਨ ਗੋਪਾਲ ਕ੍ਰਿਸ਼ਨ ਬਿਟੂ, ਉਦਯੋਗ ਪਤੀ ਜੀਵਨ ਗਰਗ, ਦੀਪੂ ਬਾਲੀ, ਪ੍ਰਿਸ ਵਧਵਾ ਆਈ. ਐਨ. ਸੀ. ਬੀ. ਪੰਜਾਬ ਦੇ ਚੇਅਰਮੈਂਨ , ਸ਼ਿਵ ਨਰੈਣ, ਧਰਮਪਾਲ ਜੋਸ਼ੀ, ਲੱਖਾ ਧਰਮੇੜੀ, ਟੀਕਾ ਗਾਜੇਵਾਸ ਤੋ ਇਲਾਵਾ ਆਗੂ ਹਾਜ਼ਰ ਸਨ

Send this to a friend