May 17, 2026 11:14 pm

ਕਾਰ ਅਤੇ ਮੋਟਰ ਸਾਈਕਲ ਦੀ ਟੱਕਰ ਵਿੱਚ ਮੋਟਰ ਸਾਈਕਲ ਸਵਾਰ ਗੰਭੀਰ ਜਖਮੀ-ਸਿਰਸਾ ਰੈਫਰ

ਸਰਦੂਲਗੜ੍ਹ, 28 ਦਸੰਬਰ (ਵਿਪਨ ਗੋਇਲ)- ਇੱਥੋਂ ਤਿੰਨ ਕਿਲੋਮੀਟਰ ਦੀ ਦੂਰੀ ਬੱਸ ਸਟੈਂਡ ਸਰਦੂਲੇਵਾਲਾ ਵਿਖੇ ਕਾਰ ਅਤੇ ਮੋਟਰ ਸਾਈਕਲ ਦੀ ਟੱਕਰ ਹੋਣ ਕਾਰਨ ਮੋਟਰ ਸਾਈਕਲ ਗੰਭੀਰ ਜਖਮੀ ਹੋ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਮੋਟਰ ਸਾਈਕਲ ਸਵਾਰ ਬਲਦੇਵ ਸਿੰਘ (55)ਪੁੱਤਰ ਜਰਨੈਲ ਸਿੰਘ ਵਾਸੀ ਜਟਾਣਾ ਕਲਾਂ ਜਦ ਸਿਰਸਾ-ਮਾਨਸਾ ਰੋਡ ਉਪਰ ਚੜ੍ਹ ਰਿਹਾ ਸੀ ਤਾਂ ਸਰਦੂਲਗੜ੍ਹ ਪਾਸੋ ਆਉਦੀ ਕਾਰ ਵਿੱਚ ਮੋਟਰ ਸਾਈਕਲ ਵੱਜਣ ਕਾਰਨ ਮੋਟਰ ਸਾਈਕਲ ਸਵਾਰ ਬਲਦੇਵ ਸਿੰਘ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਜਿਸ ਨੂੰ ਸਿਵਲ ਹਸਪਤਾਲ ਸਰਦੂਲਗੜ੍ਹ ਵਿਖੇ ਲਿਆਂਦਾ ਗਿਆ ਜਿਸ ਦੀ ਹਾਲਤ ਨੂੰ ਗੰਭੀਰ ਦੇਖਦਿਆ ਉਸ ਨੂੰ ਸਿਰਸਾ ਰੈਫਰ ਕਰ ਦਿੱਤਾ।ਜਦ ਇਸ ਸੰਬੰਧ ਵਿੱਚ ਥਾਣਾ ਸਰਦੂਲਗੜ੍ਹ ਦੇ ਤਫਤੀਸੀ ਅਫਸਰ ਹਰਜਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨ੍ਹਾ ਨੇ ਕਿਹਾ ਕਿ ਜਖਮੀ ਵਿਆਕਤੀ ਬਲਦੇਵ ਸਿੰਘ ਨੂੰ ਸਿਰਸਾ ਰੈਫਰ ਕਰ ਦਿੱਤਾ ਹੈ ਉਸ ਬਿਆਨ ਲੈਣ ਤੋ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ।

Send this to a friend