May 18, 2026 3:49 am

ਪੰਜ ਰੋਜਾ ਮਧੂ ਮੱਖੀਆਂ ਦੀ ਸਿਖਲਾਈ ਸੰਬੰਧੀ ਕੋਰਸ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿਖੇ ਆਯੋਜਿਤ

ਲੁਧਿਆਣਾ 26 ਦਸੰਬਰ – ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿਖੇ ਇੱਕ ਵਿਸ਼ੇਸ਼ ਪੰਜ ਰੋਜਾ ਮਧੂ ਮੱਖੀ ਪਾਲਣ ਸੰਬੰਧੀ ਸਿਖਲਾਈ ਕੋਰਸ ਆਯੋਜਿਤ ਕੀਤਾ ਗਿਆ । ਇਹ ਸਿਖਲਾਈ ਕੋਰਸ ਰਾਸ਼ਟਰੀ ਕ੍ਰਿਸ਼ੀ ਵਿਕਾਸ ਯੋਜਨਾ ਅਧੀਨ 18 ਦਸੰਬਰ ਤੋਂ 22 ਦਸੰਬਰ ਤੱਕ ਆਯੋਜਿਤ ਕੀਤਾ ਗਿਆ ਜਿਸ ਵਿੱਚ 21 ਸਿਖਿਆਰਥੀਆਂ ਨੇ ਭਾਗ ਲਿਆ। ਕੀਟ ਵਿਗਿਆਨ ਵਿਭਾਗ ਦੇ ਮੁਖੀ ਅਤੇ ਕੋਰਸ ਦੇ ਕੁਆਰਡੀਨੇਟਰ ਡਾ. ਪ੍ਰਦੀਪ ਕੁਮਾਰ ਛੁਨੇਜਾ ਨੇ ਇਸ ਸਿਖਲਾਈ ਕੋਰਸ ਦਾ ਮੁੱਖ ਮੰਤਵ ਅਨੁਸੂਚਿਤ ਜਾਤੀ ਦੇ ਨਾਲ ਸੰਬੰਧ ਰੱਖਣ ਵਾਲੇ ਪੇਂਡੂ ਨੌਜਵਾਨਾਂ ਨੂੰ ਰੁਜ਼ਗਾਰ ਪ੍ਰਦਾਨ ਕਰਨਾ ਹੈ ਅਤੇ ਮੱਖੀ ਪਾਲਣ ਦੇ ਨਾਲ ਆਪਣੀ ਜੀਵਿਕਾ ਕਮਾ ਸਕਣ । ਕੋਰਸ ਦੌਰਾਨ ਸਿਖਿਆਰਥੀਆਂ ਨੂੰ ਮਧੂ ਮੱਖੀ ਕਟੁੰਬਾਂ ਦੇ ਵੱਖ-ਵੱਖ ਮੌਸਮਾਂ ਵਿੱਚ ਸਾਂਭ-ਸੰਭਾਲ, ਮੱਖੀਆਂ ਦੀਆਂ ਬਿਮਾਰੀਆਂ ਅਤੇ ਦੁਸ਼ਮਣਾਂ ਤੋਂ ਬਚਾਅ, ਵੱਖ-ਵੱਖ ਵਿੱਤੀ ਸਹਾਇਤਾ ਲਈ ਯੋਜਨਾਵਾਂ, ਵੱਧ ਪੈਦਾਵਾਰ ਲਈ ਨੁਕਤੇ ਆਦਿ ਸਾਂਝੇ ਕੀਤੇ ਗਏ । ਤਕਨੀਕੀ ਕੁਆਰਡੀਨੇਟਰ ਡਾ. ਜਸਪਾਲ ਸਿੰਘ ਨੇ ਦੱਸਿਆ ਕਿ ਇੱਕ ਕੋਰਸ 8 ਜਨਵਰੀ ਤੋਂ ਵੀ ਆਰੰਭ ਕੀਤਾ ਜਾ ਰਿਹਾ ਹੈ ।

Send this to a friend