55 ਕਿੱਲੋ ਭਾਰ ਵਰਗ ਦੀਆਂ ਟੀਮਾਂ ਦੇ ਹੋਏ ਫਸਵੇਂ ਮੁਕਾਬਲੇ
ਅਮਰਗੜ੍ਹ, 20 ਦਸੰਬਰ- ਮੀਰੀ-ਪੀਰੀ ਸਪੋਰਟਸ ਅਤੇ ਵੈਲਫੇਅਰ ਕਲੱਬ ਲਾਂਗੜੀਆਂ ਵੱਲੋਂ ਪਟਵਾਰੀ ਹਰਵੀਰ ਸਿੰਘ ਦੀ ਸਰਪ੍ਰਸਤੀ ਵਿੱਚ ਕਰਵਾਏ ਜਾ ਰਹੇ 9ਵੇਂ ਕਬੱਡੀ ਕੱਪ ਦਾ ਅਗਾਜ਼ ਅੱਜ ਵਿਗਿਆਨਿਕ ਅਤੇ ਵੈਲਫੇਅਰ ਕਲੱਬ ਦੇ ਸਹਿਯੋਗ ਨਾਲ਼ ਲਗਾਏ ਗਏ ਵਿਸ਼ਾਲ ਖੂਨਦਾਨ ਕੈਂਪ ਨਾਲ਼ ਹੋਇਆ।ਜਿਸ ਵਿੱਚ ਬਲੱਡ ਬੈਂਕ ਮਾਲੇਰਕੋਟਲਾ ਦੀ ਟੀਮ ਵੱਲੋਂ ਡਾ.ਜੋਤੀ ਕਪੂਰ ਦੀ ਅਗਵਾਈ ਵਿੱਚ 105 ਯੂਨਿਟਾਂ ਖੂਨ ਇਕੱਤਰ ਕੀਤਾ ਗਿਆ।ਇਸ ਕੈਂਪ ਦਾ ਉਦਘਾਟਨ ਨਾਇਬ ਤਹਿਸੀਲਦਾਰ ਬਹਾਦਰ ਸਿੰਘ ਵੱਲੋਂ ਕੀਤਾ ਗਿਆ।ਇਸ ਉਪਰੰਤ ਕਬੱਡੀ ਕੱਪ ਦੀ ਸ਼ੁਰੂਆਤ ਕਰਦਿਆਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਰਮਗੜ੍ਹ ਦੇ ਪ੍ਰਿੰ:ਚਰਨਜੀਤ ਵਾਤਿਸ਼ ਨੇਂ ਤਿਰੰਗਾ ਝੰਡਾ ਲਹਿਰਾਕੇ ਕੀਤਾ ਅਤੇ ਸਕੂਲ ਦੀਆਂ ਵਿਦਿਆਰਥਣਾਂ ਵੱਲੋਂ ਰਾਸ਼ਟਰੀ ਗਾਣ ਗਾਇਆ ਗਿਆ। ਪਹਿਲੇ ਦਿਨ ਦੇ ਇਸ ਕਬੱਡੀ ਕੱਪ ਵਿੱਚ ਪੰਜਾਬ ਦੇ ਕੋਨੇ-ਕੋਨੇ ਤੋਂ ਪਹੁੰਚੀਆਂ 55 ਕਿਲੋ ਭਾਰ ਵਰਗ ਦੀਆਂ ਤਕਰੀਬਨ ਸੱਠ ਤੋਂ ਉਪਰ ਟੀਮਾਂ ਦੇ ਬਹੁਤ ਹੀ ਭਿੜਵੇਂ ’ਤੇ ਦਿਲਚਸਪ ਮੈਚ ਦੇਖਣ ਨੂੰ ਮਿਲੇ।ਜਿੰਨ੍ਹਾਂ ਦਾ ਉਦਘਾਟਨ ਥਾਣਾਂ ਮੁਖੀ ਗੁਰਭਜਨ ਸਿੰਘ ਵੱਲੋਂ ਕੀਤਾ ਗਿਆ।ਇਸ ਮੌਕੇ ਇਲਾਕੇ ਦੀਆਂ ਨਾਮਵਰ ਸਖ਼ਸੀਅਤਾਂ ਨੇਂ ਪਹੁੰਚਕੇ ਖਿਡਾਰੀਆਂ ਦੀ ਹੌਸਲਾ ਅਫ਼ਜਾਈ ਕੀਤੀ ਅਤੇ ਖੇਡ ਮੇਲੇ ਦੀਆਂ ਰੌਣਕਾਂ ਵਧਾਈਆਂ ਜਿਨ੍ਹਾਂ ਵਿੱਚ ਆਮ ਆਦਮੀਂ ਪਾਰਟੀ ਦੇ ਸੀਨੀਅਰ ਆਗੂ ਜਸਵੀਰ ਸਿੰਘ ਜੱਸੀ ਸੇਖੋਂ,ਉਘੇ ਸਮਾਜਸੇਵੀ ਤੇ ਯੂਥ ਆਗੂ ਜਸਵੀਰ ਸਿੰਘ ਜੱਸੀ ਮੰਨਵੀਂ,ਆੜਤੀਆ ਐਸੋਸੀਏਸ਼ਨ ਅਮਰਗੜ੍ਹ ਦੇ ਪ੍ਰਧਾਨ ਸਰਪੰਚ ਰਜਿੰਦਰ ਸਿੰਘ ਟੀਨਾ ਨੰਗਲ,ਅਕਾਲੀ ਦਲ ਦੇ ਸਰਕਲ ਪ੍ਰਧਾਨ ਮਨਜਿੰਦਰ ਸਿੰਘ ਮਨੀ ਲਾਂਗੜੀਆਂ, ਸ੍ਰੀ ਗੁਰੂ ਅੰਗਦ ਦੇਵ ਸਕੂਲ ਦੇ ਐਮ.ਡੀ. ਜਗਤਾਰ ਸਿੰਘ ਢੀਂਡਸਾ, ਸਮਾਜਸੇਵੀ ਦੀਪਕ ਕੌੜਾ, ਸਰਪੰਚ ਗੁਰਮੇਲ ਸਿੰਘ ਮੰਨਵੀਂ, ਹਰਸੰਗਤ ਸਿੰਘ ਬਾਗੜੀਆਂ, ਸੁੱਖੀ ਝੂੰਦਾਂ, ਰਣਵੀਰ ਸਿੰਘ ਢੰਡੇ, ਪਟਵਾਰੀ ਦੁਸ਼ਯੰਤ ਸਿੰਘ ਰਾਕਾ, ਪਟਵਾਰੀ ਦੀਦਾਰ ਸਿੰਘ ਛੋਕਰਾਂ, ਡਾ.ਪਵਿੱਤਰ ਸਿੰਘ, ਪਟਵਾਰੀ ਜੱਸੀ ਝੂੰਦਾਂ, ਸੁਖਜਿੰਦਰ ਸਿੰਘ ਝੱਲ, ਗੁਰਦੀਪ ਸਿੰਘ ਸਲਾਰ, ਮਨਜੀਤ ਅਮਰਗੜ੍ਹ,ਹਰਪ੍ਰੀਤ ਅਮਰਗੜ੍ਹ, ਗੁਰਜੀਤ ਬੁਰਜ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਖੇਡ ਪ੍ਰੇਮੀਆਂ ਨੇਂ ਪਹੁੰਚਕੇ ਕਬੱਡੀ ਕੱਪ ਦਾ ਅਨੰਦ ਮਾਣਿਆ।