May 2, 2026 11:19 am

ਸ੍ਰੀ ਹਰਗੋਬਿੰਦਪੁਰ ਵਿਖੇ ਕਾਂਗਰਸੀਆਂ ਵੱਲੋ ਧਰਨਾ ਦੇ ਕੀਤਾ ਟ੍ਰੈਫਿਕ ਜਾਮ

image ਸ੍ਰੀ ਹਰਗੋਬਿੰਦਪੁਰ, 16 ਜਨਵਰੀ (ਚੀਮਾ)- ਕਾਗਰਸੀਆ ਵਲੋ ਡਰ¤ਗ ਮਾਫੀਆ ਜਗਦੀਸ ਭੋਲਾ ਦੇ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਦੀ ਮਿਲੀ ਭਗਤ ਹੋਣ ਕਾਰਨ  ਪੰਜਾਬ ਬੰਦ ਦੇ ਸ¤ਦੇ ਮੁਤਾਬਿਕ ਸ੍ਰੀ ਹਰਗੋਬਿੰਦਪੁਰ ਵਿਖੇ ਲਾਇਟਾ ਵਾਲਾ ਚੌਕ ਤੇ ਭਾਈ ਮੰਝ ਸਹਿਬ ਵਿਖੇ ਧਰਨੇ ਲਾਏ ਗਏ ਜਿਸ ਵਿਚ ਵ¤ਡੀ ਗਿਣਤੀ ਵਿਚ ਕਾਗਰਸੀ ਸਾਮਲ ਹੋਏ।ਇਸ ਇਕ¤ਠ ਵਿਚ ਬਲਵਿੰਦਰ ਸਿੰਘ ਲਾਡੀ ,ਭੁਪਿੰਦਰ ਪਾਲ ਸਿੰਘ ਵਿਟੀ,ਬਲਵਿੰਦਰ ਸਿੰਘ ਨਾਭਾ,ਸਵਾਮੀਪਾਲ ਖੋਸਲਾ ਦੀ ਯੋਗ ਅਗਵਾਈ ਵਿਚ ਭਾਰੀ ਗਿਣਤੀ ਵਿਚ ਕਾਗਰਸੀ ਸਾਮਲ ਹੋਏ।ਇਸ ਦਾ ਅਸਰ ਆਮ ਜਨਤਾ ਤੇ ਪਿਆ ਤੇ ਨਾਲ  ਟਰਾਸਪੋਰਟ ਦਾ ਜਾਮ ਲ¤ਗਣ ਕਾਰਨ ਆਵਾਜਾਈ ਤੇ ਵੀ ਅਸਰ  ਪਿਆ।ਭਾਵੇ ਪੁਲਿਸ ਵਲੋ ਪੂਰੇ ਪੁਖਤਾ ਪ੍ਰਬੰਧ ਕੀਤੇ ਗਏ ਸਨ ਪਰ ਫਿਰ ਵੀ ਧਰਨਾਕਾਰੀਆਂ ਨੇ ਬੜੇ ਵ¤ਡੇ ਪ¤ਧਰ ਤੇ ਧਰਨਾ ਦਿਤਾ ।ਭੁਪਿੰਦਰਪਾਲ ਸਿੰਘ ਵਿ¤ਟੀ ਨੇ ਸਟੇਜ ਤੇ ਬੋਲਦਿਆਂ ਕਿਹਾ ਕਿ ਐਸ.ਪੀ ਸਹਿਬ ਵਲੋ ਪੁਲਿਸ ਪਾਰਟੀ ਨਾਲ ਇਸ ਧਰਨੇ ਨੂੰ ਉਖਾੜਨ ਦਾ ਯਤਨ ਕੀਤਾ ਗਿਆ ਜੋ ਕਿ ਫੇਲ ਹੋ ਗਿਆ ।
ਉਹਨਾ ਇਹ ਵੀ ਕਿਹਾ ਕਿ ਜਦੋ ਧਰਨਾਕਾਰੀਆਂ ਨੇ ਪੁਲਿਸ ਦਾ ਵਿਰੋਧ ਕੀਤਾ ਤਾਂ ਫਿਰ ਐਸ.ਪੀ ਸਹਿਬ ਨੇ ਦੋੜ ਕੇ ਕਿਸੇ ਔਰਤ ਦਾ ਸਾਲ ਲੈ ਕੇ ਉਥੋ ਨਿਕਲੇ ਪਰ ਧਰਨਾ ਉਖਾੜਨ ਵਿਚ ਨਾਕਾਮਯਾਬ ਰਹੇ ।ਉਹਨਾ ਅਕਾਲੀ ਸਰਕਾਰ ਤੇ ਬਿਕਰਮ ਸਿੰਘ ਮਜੀਠੀਆਂ ਵਿਰੁ¤ਧ ਜਮ ਕੇ ਨਾਹਰੇਬਾਜੀ ਕੀਤੀ ।ਉਹਨਾ ਕਿਹਾ ਕਿ ਅਸੀ ਪੰਜਾਬ ਨੂੰ ਨਸੇ ਤੋ ਮੁਕਤ ਕਰਨ ਵਾਸਤੇ ਹਰ ਯਤਨ ਕਰਾਗੇ ਤੇ ਅਕਾਲੀ ਸਰਕਾਰ ਦੀ ਗੰਦੀ ਨੀਤੀ ਨਹੀ ਚਲਣ ਦੇਵਾਂਗੇ ।ਉਹਨਾ ਇਹ ਵੀ ਕਿਹਾ ਕਿ ਜਿੰਨਾ ਚਿਰ ਸਰਕਾਰ ਦਾ ਹ¤ਥ ਨਾ ਹੋਵੇ ੳੇੁਨਾ ਚਿਰ ਕੋਈ ਤਮਾਕੂ ਦੀ ਪੁੜੀ ਨਹੀ ਵੇਚ ਸਕਦਾ ।ਇਸ ਕਰਕੇ ਜਗਦੀਸ ਭੋਲਾ ਨੂੰ ਸਰਕਾਰ ਦੀ ਪੂਰੀ ਹਮਾਇਤ ਸੀ ਤਾਂ ਹੀ ਉਹ ਹਾਈ ਪ¤ਧਰ ਤੇ ਨਸੇ ਦਾ ਵਪਾਰ ਕਰਦਾ ਸੀ ,ਪਰ ਪੰਜਾਬ ਪ੍ਰਦੇਸ ਦੇ ਪ੍ਰਧਾਨ ਸਰਦਾਰ ਪ੍ਰਤਾਪ ਸਿੰਘ ਬਾਜਵਾ ਦਾ ਨਾਮ ਭੋਲੇ ਨਾਲ ਜੋੜਨ ਵਿਚ ਵੀ ਅਕਾਲੀ ਸਰਕਾਰ ਦਾ ਹੀ ਹ¤ਥ ਹੈ ,ਜਦੋ ਕਿ ਬਾਜਵਾ ਸਹਿਬ ਭੋਲੇ ਨੂੰ ਜਾਣਦੇ ਤ¤ਕ ਨਹੀ ।ਇਸ ਸਮੇ ਕਾਂਗਰਸ ਦੇ ਸਮਰਥਕਾ ਨੇ ਅਕਾਲੀ ਸਰਕਾਰ ਤੇ ਖਾਸ ਕਰਕੇ ਬਿਕਰਮ ਮਜੀਠੀਆ ਖਿਲਾਫ ਨਾਅਰੇਬਾਜੀ ਕੀਤੀ ।ਇਸ ਮੋਕੇ ਤੇ ਬਲਵਿੰਦਰ ਸਿੰਘ ਨਾਭਾ,ਬਲਵਿੰਦਰ ਸਿੰਘ ਲਾਡੀ ,ਭੁਪਿੰਦਰਪਾਲ ਸਿੰਘ ਵਿ¤ਟੀ, ਸਵਾਮੀਪਾਲ ਖੋਸਲਾ, ਜਸਵਿੰਦਰ ਸਿੰਘ ਭਗਤ,ਰੁਪਿੰਦਰ ਸਿੰਘ ਰਿੰਪਾ, ਸਹਿਬ ਸਿੰਘ ਮੰਡ,ਰਕੇਸ ਕੁਮਾਰ ਥਾਪਰ ਤੋ ਇਲਾਵਾ ਵ¤ਡੀ ਗਿਣਤੀ ਵਿਚ ਲੋਕ ਹਾਜਰ ਸਨ ।

Send this to a friend