May 2, 2026 11:19 am

ਠੰਢ ਨੇ ਫਿਰ ਜ਼ੋਰ ਫੜਿਆ, ਧੁੰਦ ਨਾਲ ਆਵਾਜਾਈ ਹੋਈ ਪ੍ਰਭਾਵਿਤ

thand ਚੰਡੀਗੜ੍ਹ, 16 ਜਨਵਰੀ (ਵਿਸ਼ਵ ਵਾਰਤਾ)-ਮੌਸਮ ਵਿਚ ਅਚਾਨਕ ਆਈ ਤਬਦੀਲੀ ਤੋਂ ਬਾਅਦ ਠੰਢ ਫਿਰ ਵਧ ਗਈ ਹੈ। ਮੱਕਰ ਸਕ੍ਰਾਂਤੀ ਤੱਕ ਅਜਿਹਾ ਪ੍ਰਤੀਤ ਹੋ ਰਿਹਾ ਸੀ ਕਿ ਹੁਣ ਸਰਦੀ ਦਾ ਮੌਸਮ ਜਾ ਚੁੱਕਾ ਹੈ, ਪਰ ਉਸੇ ਰਾਤ ਤੋਂ ਮੌਸਮ ਅਜਿਹਾ ਬਦਲਿਆ ਕਿ ਲਗਾਤਾਰ ਦੋ ਦਿਨ ਧੁੰਦ ਪੈਣ ਤੇ ਠੰਢੀਆਂ ਹਵਾਵਾਂ ਨੇ ਲੋਕਾਂ ਲਈ ਮੁਸ਼ਕਿਲਾਂ ਖੜ੍ਹੀਆਂ ਕਰ ਦਿੱਤੀਆਂ ਹਨ। ਪੰਜਾਬ ਦੇ ਕਈ ਇਲਾਕਿਆਂ ਵਿਚ ਅੱਜ ਵੀ ਦਿਨ ਭਰ ਧੁੰਦ ਛਾਈ ਰਹੀ, ਹਾਲਾਂਕਿ ਦੁਪਹਿਰ ਸਮੇਂ ਮੌਸਮ ਸਾਫ਼ ਜ਼ਰੂਰ ਹੋਇਆ, ਪਰ ਸ਼ਾਮ ਤੱਕ ਧੁੰਦ ਦਾ ਅਸਰ ਫਿਰ ਤੋਂ ਸ਼ੁਰੂ ਹੋ ਗਿਆ। ਧੁੰਦ ਕਾਰਨ ਰੇਲ ਤੇ ਹਵਾਈ ਸੇਵਾਵਾਂ ’ਤੇ ਵੀ ਅਸਰ ਪਿਆ, ਜਿਸ ਕਾਰਨ ਯਾਤਰੀਆਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਪਹਿਲਾਂ ਕੱਲ੍ਹ ਵੀ ਦਿਨ ਭਰ ਕੋਹਰਾ ਛਾਇਆ ਰਿਹਾ ਤੇ ਠੰਢੀਆਂ ਹਵਾਵਾਂ ਚੱਲਦੀਆਂ ਰਹੀਆਂ। ਅੱਜ ਚੰਡੀਗੜ੍ਹ ਦਾ ਘੱਟੋ ਘੱਟ ਤਾਪਮਾਨ 8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੌਸਮ ਵਿਭਾਗ ਅਨੁਸਾਰ ਅਗਲੇ ਇਕ-ਦੋ ਦਿਨਾਂ ਤੱਕ ਬਾਰਿਸ਼ ਹੋਣ ਦੀ ਸੰਭਾਵਨਾ ਹੈ।

Send this to a friend