May 21, 2026 12:30 pm

ਸ੍ਰੀ ਗੁਰੂ ਗੋਬਿੰਦ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ 8ਵੀਂ ਸਾਲਾਨਾ ਐਥਲੈਟਿਕ ਮੀਟ ਦੇ ਦੂਜੇ ਦਿਨ ਰਹੀ ਰੌਣਕ

ਸ੍ਰੀ ਚਮਕੌਰ ਸਾਹਿਬ, 19 ਦਸੰਬਰ (ਅਮਰਜੀਤ ਸਿੰਘ ਕਲਸੀ)- ਸਥਾਨਕ ਸ੍ਰੀ ਗੁਰੂ ਗੋਬਿੰਦ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿਚ ਚਲ ਰਹੀ 8ਵੀਂ ਸਾਲਾਨਾ ਐਥਲੈਟਿਕ ਮੀਟ ਦੇ ਦੂਸਰੇ ਦਿਨ ਉਦਘਾਟਨ ਮੁਖ ਮਹਿਮਾਨ ਡਾ. ਸੁਦੇਸ਼ ਸਰਮਾਂ ਅਤੇ ਠਾਕੁਰ ਵਰਿੰਦਰ ਸਿੰਘ (ਸੀਨੀ. ਕਾਗਰਸੀ ਆਗੂ, ਗੜਸ਼ੰਕਰ) ਨੇ ਖਿਡਾਰੀਆਂ ਨਾਲ ਜਾਣ-ਪਛਾਣ ਕਰਕੇ ਕੀਤਾ। ਉਨ੍ਹਾਂ ਕਿਹਾ ਕਿ ਖੇਡਾਂ ਵਿਅਕਤੀ ਅੰਦਰ ਕਈ ਤਰ੍ਹਾਂ ਦੇ ਗੁਣ ਜਿਵੇਂ ਅਨੁਸ਼ਾਸ਼ਨ ਦੀ ਭਾਵਨਾ, ਧੀਰਜ ਰੱਖਣਾ, ਸੰਘਰਸ਼ ਕਰਨਾ, ਮਿਲਕੇ ਚਲਣਾ ਤੇ ਹਾਰ ਹਸਕੇ ਸਵੀਕਾਰ ਕਰਨਾ ਆਦਿ ਪੈਦਾ ਕਰਦੀਆਂ ਹਨ। ਇਸ ਸਮਾਰੋਹ ਵਿਚ ਅੰਤਰ ਹਾਊਸ ਖੇਡ ਮੁਕਾਬਲੇ ਹੋਏ, ਜਿਸ ਵਿਚ 100 ਮੀਟਰ, 200 ਮੀਟਰ, 400 ਮੀਟਰ ਅਤੇ 800 ਮੀਟਰ ਰੇਸ ਮੁਕਾਬਲੇ, ਲੌਗ ਜੰਪ, ਸੈਕ ਰੇਸ, ਚਾਟੀ ਰੇਸ, ਸਪੂਨ ਰੇਸ, ਬੈਕ ਰੇਸ, ਸਲ੍ਹੋ ਸਾਇਕਲਿੰਗ ਅਤੇ ਰਸਾ ਕਸੀ ਖੇਡਾ ਕਰਵਾਈਆਂ ਗਈਆ। ਇਹਨਾਂ ਖੇਡਾਂ ਵਿਚ ਵਿਦਿਆਰਥੀਆਂ ਨੇ ਵਧੀਆ ਖੇਡ ਪ੍ਰਦਰਸ਼ਨ ਕੀਤਾ। ਮੁਖ ਮਹਿਮਾਨ ਵਲੋਂ ਪਹਿਲੇ, ਦੂਸਰੇ ਤੇ ਤੀਸਰੇ ਸਥਾਨ ਤੇ ਆਏ ਬਚਿਆਂ ਦੇ ਮੈਡਲ ਪਾ ਕੇ ਸਨਮਾਨਿਤ ਕੀਤਾ ਅਤੇ ਪ੍ਰਬੰਧਕ ਕਮੇਟੀ ਵਲੋਂ ਮੁਖ ਮਹਿਮਾਨ ਦਾ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਡਾਇਰੈਕਟਰ ਰਾਣਾ ਓਮਵੀਰ ਸਿੰਘ ਨੇ ਪਹੁੰਚੇ ਮੁਖ ਮਹਿਮਾਨ ਅਤੇ ਪਤਵੰਤੇ ਸਜਣਾਂ ਦਾ ਧੰਨਵਾਦ ਕੀਤਾ। ਇਸ ਮੌਕੇ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਾਣਾ ਹਰਿੰਦਰ ਸਿੰਘ, ਪ੍ਰਿੰਸੀਪਲ ਪ੍ਰਬੰਧਕ ਭਾਰਤ ਭੂਸ਼ਣ, ਵਾਇਸ ਪ੍ਰਧਾਨ ਗੁਰਤੇਜ ਸਿੰਘ ਕੰਧੋਲਾ, ਅਮਨਦੀਪ ਰਾਣਾ, ਰਾਣਾ ਯੁਵਰਾਜ ਸਿੰਘ, ਸੁਖਦੇਵ ਸਿੰਘ,   ਇਕਬਾਲ ਸਿੰਘ, ਸੁਰਿੰਦਰਪਾਲ ਸਿੰਘ, ਰਾਜਿੰਦਰ ਸਿੰਘ, ਜਤਿੰਦਰ ਸਿੰਘ, ਰੁਪਿੰਦਰ ਸਿੰਘ, ਮੈਡਮ ਸੁਖਦੀਪ ਕੌਰ, ਮੈਡਮ ਜਸਵੀਰ ਕੌਰ, ਮੈਡਮ ਅਮਨਦੀਪ ਕੌਰ, ਮੈਡਮ ਚਰਨਜੀਤ ਕੌਰ ਆਦਿ ਅਧਿਆਪਕ, ਮਾਪੇ ਤੇ ਵਿਦਿਆਰਥੀ ਹਾਜ਼ਰ ਸਨ।

Send this to a friend