ਨਵੀਂ ਦਿੱਲੀ, 19 ਦਸੰਬਰ (ਪੰਜਾਬ ਟਾਇਮਜ਼ ਬਿਊਰੋ)- ਦੇਸ਼ ਭਰ ‘ਚ 27 ਦਸੰਬਰ ਨੂੰ ਬੈਂਕਾਂ ਦੇ ਕੁਝ ਸੰਗਠਨ ਹੜਤਾਲ ’ਤੇ ਜਾ ਸਕਦੇ ਹਨ।ਬੈਂਕ ਸੰਗਠਨਾਂ ਨੇ ਕਈ ਮੁਦਿਆਂ ਨੂੰ ਲੈ ਕੇ ਹੜਤਾਲ ਦਾ ਨੋਟਿਸ ਦਿੱਤਾ ਹੈ।ਜਾਣਕਾਰੀ ਮੁਤਾਬਕ ਇਸ ’ਚ ਪ੍ਰਮੁੱਖ ਤੌਰ ’ਤੇ ਆਈ. ਡੀ.ਬੀ.ਆਈ. ਬੈਂਕ ਦਾ ਮੁਦਾ ਹੈ, ਜਿਸ ਦੇ ਕਰਮਚਾਰੀਆਂ ਲਈ ਨਵੰਬਰ 2012 ’ਚ ਸੋਧੇ ਤਨਖਾਹ ਸਕੇਲ ਹੁਣ ਤਕ ਲਾਗੂ ਨਹੀਂ ਹੋਏ ਹਨ।