ਸ੍ਰੀ ਚਮਕੌਰ ਸਾਹਿਬ -ਸਾਰਗ ਸਮਾਟ ਸਕੂਲ ਵੱਲੋਂ ਇੱਥੋਂ ਦੇ ਸਥਾਨਕ ਵਿਸ਼ਵਕਰਮਾ ਭਵਨ ਵਿਖੇ ਸ਼ਹੀਦਾਂ ਦੀ ਯਾਦ ਵਿੱਚ ਨਿਤਨੇਮ ਸਮਾਗਮ ਉਪਰੰਤ ਕੀਰਤਨ ਕਰਵਾਇਆ ਗਿਆ। ਜਿਸ ਵਿੱਚ ਗੁਰਪੁਰਬ ਸੇਵਾ ਸੁਸਾਇਟੀ ਸ੍ਰੀ ਚਮਕੌਰ ਸਾਹਿਬ ਵੱਲੋਂ ਪੰਜ ਬਾਣੀਆਂ ਦਾ ਪਾਠ ਕਰਨ ਉਪਰੰਤ ਕੀਰਤਨ ਉਚਾਰਨ ਕੀਤੇ ਗਏ। ਗੁ: ਸ੍ਰੀ ਕਤਲਗੜ੍ਹ ਸਾਹਿਬ ਦੇ ਹਜੂਰੀ ਰਾਗੀ ਭਾਈ ਜਗਜੀਤ ਸਿੰਘ ਜੀ, ਬਾਬਾ ਜੋਗਿੰਦਰ ਸਿੰਘ ਜੀ ਸ੍ਰੀ ਚਮਕੌਰ ਸਾਹਿਬ ਵਾਲੇ, ਗੁ: ਸ੍ਰੀ ਕਤਲਗੜ੍ਹ ਸਾਹਿਬ ਦੇ ਹਜੂਰੀ ਰਾਗੀ ਭਾਈ ਦਲਜੀਤ ਸਿੰਘ ਨਾਦ ਜੀ ਨੇ ਸੰਗਤਾਂ ਨੂੰ ਸ਼ਬਦ ਕੀਰਤਨ ਸੁਣਾਕੇ ਨਿਹਾਲ ਕੀਤਾ। ਇਸ ਮੌਕੇ ਨਗਰ ਪੰਚਾਇਤ ਸ੍ਰੀ ਚਮਕੌਰ ਸਾਹਿਬ ਦੇ ਸਾਬਕਾ ਪ੍ਰਧਾਨ ਸ: ਅਮਨਦੀਪ ਸਿੰਘ ਮਾਂਗਟ, ਓੁੱਘੋ ਸਮਾਜ ਸੇਵਕ ਡਾ. ਰਾਜਪਾਲ ਸਿੰਘ ਚੌਧਰੀ, ਕੌਸ਼ਲਰ ਕ੍ਰਿਪਾਲ ਸਿੰਘ ਗਿੱਲ, ਕੌਸ਼ਲਰ ਰਾਜਿੰਦਰ ਸਿੰਘ, ਕੌਸ਼ਲਰ ਜਸਵੰਤ ਸਿੰਘ, ਨੌਜਵਾਨ ਸਭਾ ਪੰਜਾਬ ਦੇ ਪ੍ਰਧਾਨ ਅਮਰਜੀਤ ਸਿੰਘ ਕਲਸੀ, ਵਿਸ਼ਵਕਰਮਾ ਕਮੇਟੀ ਦੇ ਸਾਬਕਾ ਪ੍ਰਧਾਨ ਜਸਵੀਰ ਸਿੰਘ, ਮਜੌਦਾ ਪ੍ਰਧਾਨ ਹਰਮੇਲ ਸਿੰਘ ਸੂਰਮਾ, ਮਾਸਟਰ ਜੰਗ ਸਿੰਘ ਕਲਸੀ ਰਾਮਗੜ੍ਹ ਸਰਦਾਰਾ, ਹਰਜਿੰਦਰ ਸਿੰਘ ਸੈਦਪੁਰ ਆਦਿ ਨੇ ਹਾਜ਼ਰੀ ਲਗਾਈ। ਇਸ ਤੋ ਇਲਾਵਾ ਸਕੂਲ ਦੇ ਪ੍ਰਿੰਸੀਪਲ ਰਾਜਿੰਦਰ ਕੌਰ, ਮੈਡਮ ਕੁਲਦੀਪ ਕੌਰ, ਮੈਡਮ ਇੰਦਰਜੀਤ ਕੌਰ, ਮੈਡਮ ਸੁਖਵਿੰਦਰ ਕੌਰ, ਨਵਦੀਪ ਕੌਰ, ਸਤਿਕਾਰਯੋਗ ਮਾਪੇ ਅਤੋ ਉਹਨਾਂ ਦੇ ਬੱਚੇ ਹਾਜ਼ਿਰ ਸਨ।