ਨਵੀਂ ਦਿੱਲੀ, 18 ਦਸੰਬਰ (ਪੰਜਾਬ ਟਾਇਮਜ਼ ਬਿਊਰੋ)- ਦਿੱਲੀ ’ਚ ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਵੱਲੋਂ ਦੇਸ਼ ਦੇ ਪ੍ਰਮੁਖ ਕਾਂਗਰਸੀਆਂ ਨੂੰ ਦਿੱਤੇ ਰਾਤਰੀ ਭੋਜ ਦੌਰਾਨ ਆਪਣੇ ਮੋਬਾਇਲ ’ਤੇ ਸੈਲਫੀ ਲਈ। ਜਾਖੜ ਨੂੰ ਪ੍ਰਦੇਸ਼ ਕਾਂਗਰਸ ਕਮੇਟੀ ਦਾ ਪ੍ਰਧਾਨ ਹੋਣ ਨਾਤੇ ਰਾਤਰੀ ਭੋਜ ਦਾ ਸਦਾ ਦਿੱਤਾ ਗਿਆ ਸੀ।ਜਾਖੜ ਜਦੋਂ ਸੈਲਫੀ ਲੈ ਰਹੇ ਸਨ ਤਾਂ ਰਾਹੁਲ ਕਾਫੀ ਖੁਸ਼ ਨਜ਼ਰ ਆ ਰਹੇ ਸਨ ਤੇ ਉਨ੍ਹਾਂ ਆਪ ਅਗੇ ਹੋ ਕੇ ਸੈਲਫੀ ਲਈ ਪੋਜ਼ ਦਿੱਤਾ।ਇਸ ਮੌਕੇ ਜਾਖੜ ਨੇ ਰਾਹੁਲ ਨੂੰ ਪੰਜਾਬ ’ਚ ਕਾਂਗਰਸ ਨੂੰ ਨਿਗਮ ਚੋਣਾਂ ’ਚ ਮਿਲੀ ਭਾਰੀ ਜਿਤ ਬਾਰੇ ਜਾਣਕਾਰੀ ਦਿੱਤੀ।