ਸ੍ਰੀ ਅਨੰਦਪੁਰ ਸਾਹਿਬ, 17 ਦਸੰਬਰ (ਦਵਿੰਦਰਪਾਲ ਸਿੰਘ, ਅੰਕੁਸ਼)-ਮਾਤਾ ਜੀਤੋ ਜੀ ਸੰਸਥਾ ਵਲੋਂ ਬਜੁਰਗਾਂ ਦੀ ਲੋਹੜੀ ਮਨਾਉਂਦਿਆਂ ਉਨ੍ਹਾਂ ਨੂੰ ਗਰਮ ਕਪੜੇ ਅਤੇ ਬਿਸਤਰੇ, ਰਜਾਈ, ਕੰਬਲ ਆਦਿ ਦੇ ਕੇ ਸਨਮਾਨਿਤ ਕੀਤਾ ਗਿਆ। ਜਦੋ ਕਿ 6 ਗਰੀਬ ਬੱਚਿਆਂ ਨੂੰ ਅਡਾਪਟ ਕਰਕੇ ਉਨ੍ਹਾਂ ਦੀ ਪੜਾਈ ਲਿਖਾਈ ਦਾ ਸਾਰਾ ਖਰਚਾ ਚੁਕਣ ਦੇ ਜਿੰਮੇਵਾਰੀ ਲਈ ਗਈ। ਸਮਾਗਮ ਦੇ ਮੁੱਖ ਮਹਿਮਾਨ ਇਕਬਾਲ ਸਿੰਘ ਲਾਲਪੁਰਾ ਵਲੋਂ ਜਿੱਥੇ ਸੰਸਥਾ ਦੇ ਕਾਰਜਾਂ ਦੀ ਭਰਵੀਂ ਸ਼ਲਾਘਾ ਕੀਤੀ ਗਈ ਉਥੇ ਉਨ੍ਹਾਂ ਸੰਸਥਾ ਨੂੰ ਪੂਰਨ ਸਹਿਯੋਗ ਦੇਣ ਦਾ ਵਾਅਦਾ ਕੀਤਾ। ਸੰਸਥਾ ਦੇ ਪ੍ਰਧਾਨ ਹਰਜੀਤ ਕੌਰ ਨੇ ਦੱਸਿਆ ਕਿ ਬਜੁਰਗਾਂ ਦੀ ਇਹ ਚੌਥੀ ਲੋਹੜੀ ਮਨਾਈ ਗਈ ਹੈ। ਉਨ੍ਹਾਂ ਦੱਸਿਆ ਕਿ ਸੰਸਥਾ ਨੂੰ ਡਾ:ਜੰਗਜੀਤ ਸਿੰਘ, ਡਾ:ਮਨਪ੍ਰੀਤ ਕੌਰ, ਬਲਬੀਰ ਸਿੰਘ ਖਾਲਸਾ ਐਸ.ਡੀ.ਏ, ਸਰਪੰਚ ਬਲਬੀਰ ਸਿੰਘ, ਚੌਧਰੀ ਸੁਲੇਖ ਚੰਦ ਪੋਸਵਾਲ, ਸਰਦੂਲ ਸਿੰਘ ਵਲੋਂ ਭਰਪੂਰ ਸਹਿਯੋਗ ਦਿਤਾ ਜਾ ਰਿਹਾ ਹੈ। ਇਸ ਮੋਕੇ ਸਟੇਜ ਦੀ ਸੇਵਾ ਰਣਜੀਤ ਸਿੰਘ ਨੇ ਬਾਖੂਬੀ ਨਿਭਾਈ। ਸੰਸਥਾ ਵਲੋਂ ਸਰਕਾਰੀ ਹਸਪਤਾਲ ਦੇ ਸੀਨੀਅਰ ਡਾ:ਰਣਬੀਰ ਸਿੰਘ, ਮਾਈਨਿੰਗ ਅਫਸਰ ਮੈਡਮ ਪੂਜਾ ਸ਼ਰਮਾ, ਭਗਤ ਜੋਗਿੰਦਰ ਸਿੰਘ, ਜੇ ਈ ਬਿਕਰਮਜੀਤ ਸਿੰਘ ਨੂੰ ਸਮਾਗਮ ਦੋਰਾਨ ਸਨਮਾਨਿਤ ਕੀਤਾ ਗਿਆ। ਇਸ ਮੋਕੇ ਰਸਵਿੰਦਰ ਸਿੰਘ, ਪ੍ਰਿੰ:ਗੁਰਮਿੰਦਰ ਸਿੰਘ ਭੁੱਲਰ, ਪਾਖਰ ਸਿੰਘ ਭੱਠਲ, ਸਰਪੰਚ ਅਮਰ ਸਿੰਘ, ਖੁਸ਼ਹਾਲ ਚੰਦ, ਪ੍ਰਧਾਨ ਨਾਨਕ ਚੰਦ, ਜਸਪ੍ਰੀਤ ਕੌਰ, ਨੰਦ ਲਾਲ, ਅਜੇ ਠਾਕੁਰ, ਬਹਾਦਰਪਾਲ ਸਿੰਘ, ਸੁਸ਼ਮਾ ਦੇਵੀ, ਸਤਵਿੰਦਰ ਕੌਰ, ਦਰਸ਼ਨਾ ਦੇਵੀ, ਜੋਤੀ ਠਾਕੁਰ, ਸੀਮਾ ਦੇਵੀ, ਕੁਲਦੀਪ ਸਿੰਘ ਬੰਗਾ, ਜਗਤਾਰ ਸਿੰਘ ਦੈਹਣੀ, ਸਰਬਜੀਤ ਸਿੰਘ ਰੈਨੂੰ ਆਦਿ ਹਾਜਰ ਸਨ।