May 22, 2026 10:44 pm

ਬੀਬੀ ਕੁਲਦੀਪ ਕੌਰ ਚੈਰੀਟੇਬਲ ਟਰੱਸਟ ਵੱਲੋਂ ਲਗਾਇਆ ਗਿਆ ਗਿਆਰਵਾਂ ਫਰੀ ਮੈਡੀਕਲ ਕੈਂਪ

ਲੁਧਿਆਣਾ, 17 ਦਸੰਬਰ (ਪੰਜਾਬ ਟਾਇਮਜ਼ ਬਿਊਰੋ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਜੱਥੇ. ਅਵਤਾਰ ਸਿੰਘ ਮੱਕੜ ਨੇ ਕਿਹਾ ਕਿ ਇਨਸਾਨੀ ਕਦਰਾ ਕੀਮਤਾਂ ਤੇ ਪਹਿਰਾ ਦੇਣਾ ਅਤੇ ਆਪਣੀ ਉਸਾਰੂ ਸੋਚ ਨੂੰ ਸਮਾਜ ਭਲਾਈ ਦੇ ਕਾਰਜਾਂ ਵਿੱਚ ਲਗਾ ਕੇ ਲੋੜਵੰਦਾ ਦੀ ਮੱਦਦ ਕਰਨਾ ਹੀ ਸੱਚੀ ਮਨੁੱਖਤਾ ਦੀ ਸੇਵਾ ਹੈ। ਅੱਜ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਐਕਸਟੈਨਸ਼ਨ ਵਿਖੇ ਬੀਬੀ ਕੁਲਦੀਪ ਕੌਰ ਚੈਰੀਟੇਬਲ ਟਰੱਸਟ (ਰਜਿ.) ਲੁਧਿਆਣਾ ਵੱਲੋਂ ਗੁਰੂ ਗੋਬਿੰਦ ਸਿੰਘ ਜੀ (ਚੈਰੀਟੇਬਲ) ਹਸਪਤਾਲ ਦੇ ਨਿੱਘੇ ਸਹਿਯੋਗ ਨਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 351 ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਲਗਾਏ ਗਏ ਗਿਆਰਵੇ ਫ਼ਰੀ ਮੈਡੀਕਲ ਕੈਂਪ ਦਾ ਰਸਮੀ ਤੌਰ ਤੇ ਉਦਘਾਟਨ ਕਰਨ ਲਈ ਪੁੱਜੇ ਜੱਥੇ. ਅਵਤਾਰ ਸਿੰਘ ਮੱਕੜ ਸਾਬਕਾ ਪ੍ਰਧਾਨ ਸ੍ਰੋਮਣੀ ਕਮੇਟੀ ਨੇ ਕਿਹਾ ਕਿ ਵੱਖ-ਵੱਖ ਬਿਮਾਰੀਆਂ ਨਾਲ ਪੀੜ੍ਹਿਤ ਮਰੀਜਾਂ ਦਾ ਫਰੀ ਚੈਕਅਪ ਕਰਕੇ ਉਨ੍ਹਾਂ ਨੂੰ ਨਿਸ਼ਕਾਮ ਰੂਪ ਵਿੱਚ ਦਵਾਈਆਂ ਉਪਲੱਬਧ ਕਰਵਾਉਣ ਵਾਲੀ ਸੰਸਥਾ ਬੀਬੀ ਕੁਲਦੀਪ ਕੌਰ ਚੈਰੀਟੇਬਲ ਟਰੱਸਟ (ਰਜਿ.) ਸਮੁੱਚੇ ਸਮਾਜ ਲਈ ਪ੍ਰੇਰਨਾ ਦਾ ਸਰੋਤ ਹੈ।
ਉਨ੍ਹਾਂ ਨੇ ਟਰੱਸਟ ਦੇ ਚੇਅਰਮੈਨ ਸ. ਐਮ.ਐਸ. ਅਨੇਜਾ (ਐਡਵੋਕੇਟ), ਕੈਂਪ ਇੰਚਾਰਜ ਬੀਬੀ ਮਨਜੀਤ ਕੌਰ ਨਰੂਲਾ ਅਤੇ ਸਮੂਹ ਅਹੁਦੇਦਾਰਾਂ ਦੀ ਜੋਰਦਾਰ ਸ਼ਬਦਾ ਵਿੱਚ ਸ਼ਲਾਘਾ ਵੀ ਕੀਤੀ ਅਤੇ ਕੈਂਪ ਵਿੱਚ ਪੁੱਜੇ ਉਘੇ ਡਾਰਟਰਾਂ ਨੂੰ ਸਿਰਪਾਓ ਭੇਟ ਕਰਕੇ ਸਨਮਾਨਿਤ ਵੀ ਕੀਤਾ।
ਇਸ ਦੌਰਾਨ ਲਗਾਏ ਗਏ ਫਰੀ ਮੈਡੀਕਲ ਕੈਂਪ ਸਬੰਧੀ ਜਾਣਕਾਰੀ ਦਿੰਦਿਆਂ ਹੋਇਆ ਕੈਂਪ ਦੇ ਮੁੱਖ ਪ੍ਰਬੰਧਕ ਸ. ਇੰਦਰਜੀਤ ਸਿੰਘ ਮੱਕੜ ਨੇ ਦੱਸਿਆ ਕਿ ਕੈਂਪ ਅੰਦਰ ਦਿਲ ਦੀ ਬਿਮਾਰੀਆਂ ਦੇ ਮਾਹਿਰ ਡਾ. ਸ਼ੀਬਾ ਟਕਰ ਛਾਬੜਾ, ਯੂਰੋਲੋਜੀ ਦੇ ਡਾ. ਅਨੰਦ ਸਹਿਗਲ, ਆਰਥੋ ਦੇ ਡਾ. ਜਗਰੂਪ ਸਿੰਘ, ਡਾ. ਐਮ.ਐਸ ਮਾਹਲ ਸੁਪਰ ਸ਼ਪੈਸ਼ਲਟੀ ਹਸਪਤਾਲ, ਡਾ. ਦਿਨੇਸ਼ ਜੈਨ ਐਮ.ਡੀ. ਮੈਡੀਸਨ, ਚਮੜੀ ਦੇ ਮਾਹਿਰ ਡਾ. ਆਰ.ਐਸ. ਨੰਦਾ ਐਮ.ਡੀ ਤੇ ਡਾ. ਐਮ.ਐਸ. ਨੰਦਾ ਐਮ.ਡੀ ਸਕਿਨ ਅਤੇ ਵੀ.ਡੀ., ਡਾ. ਡੀ.ਪੀ. ਸਿੰਘ ਅਰੋੜਾ ਐਮ.ਐਸ, ਡਾ. ਬੀ.ਐਸ.ਸ਼ਾਹ (ਐਮ.ਡੀ. ਪਾਥ), ਡਾ. ਹਰਨੀਤ ਕੌਰ (ਬੀ.ਡੀ.ਐਸ.), ਡਾ. ਗੁਰਲੀਨ ਕੌਰ (ਬੀ.ਡੀ.ਐਸ), ਡਾ. ਪਰਲਪ੍ਰੀਤ ਕੌਰ (ਬੀ.ਡੀ.ਐਸ), ਡਾ. ਹਰਦੀਪ ਕੌਰ (ਡਾਇਟੀਸ਼ਨ), ਡਾ. ਰਮੇਸ਼ ਕੁਮਾਰ, (ਐਮ.ਡੀ. ਐਕਯੂਪ੍ਰੈਸ਼ਰ), ਮਿਸਟਰ ਅਨੂਜ ਲੈਬਾਰਟਰੀ (ਲੈਬਾਰਟਰੀ ਟੈਕਨੀਸ਼ਨ) ਦੀ ਅਗਵਾਈ ਪੁੱਜੇ ਡਾਕਟਰਾਂ ਦੀਆਂ ਟੀਮਾਂ ਨੇ ਵੱਡੀ ਗਿਣਤੀ ਵਿੱਚ ਪੁੱਜੇ ਵੱਖ-ਵੱਖ ਬਿਮਾਰੀਆਂ ਨਾਲ ਪੀੜ੍ਹਿਤ ਮਰੀਜਾਂ ਦਾ ਚੈਕਅਪ ਕੀਤਾ ਅਤੇ ਉਨ੍ਹਾਂ ਨੂੰ ਫਰੀ ਦਵਾਈਆਂ ਵੀ ਵੰਡੀਆਂ। ਇਸ ਸਮੇਂ ਹੋਰਨਾਂ ਤੋਂ ਇਲਾਵਾ ਸ. ਕਿਰਪਾਲ ਸਿੰਘ ਚੌਹਾਨ, ਸ. ਹਰਪਾਲ ਸਿੰਘ ਖਾਲਸਾ, ਸ. ਸੁਰਿੰਦਰ ਸਿੰਘ ਚੌਹਾਨ, ਮਹਿੰਦਰ ਸਿੰਘ ਡੰਗ, ਜਗਜੀਤ ਸਿੰਘ ਅਹੂਜਾ, ਅਤੱਰ ਸਿੰਘ ਮੱਕੜ, ਜਗਦੇਵ ਸਿੰਘ ਕਲਸੀ, ਅਮਰਜੀਤ ਸਿੰਘ ਨਨਕਾਣਾ ਸਾਹਿਬ, ਅਵਤਾਰ ਸਿੰਘ ਬੀ.ਕੇ., ਬਲਜੀਤ ਸਿੰਘ ਬਾਵਾ, ਸ. ਭੁਪਿੰਦਰ ਸਿੰਘ (ਮਨੀ ਜਿਊਲਰ), ਹਰਭਜਨ ਸਿੰਘ ਰਾਜਾ, ਮਨਜੀਤ ਸਿੰਘ ਸਹਿਗਲ, ਹਰਮਿੰਦਰ ਸਿੰਘ ਸਚਦੇਵਾ ਸਮੇਤ ਕਈ ਪ੍ਰਮੁੱਖ ਸਖਸ਼ੀਅਤਾ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।

Send this to a friend