ਕਾਹਨੂੰਵਾਨ, 17 ਦਸੰਬਰ (ਡਾ. ਜਸਪਾਲ ਸਿੰਘ)- ਭਾਰਤ ਅਤੇ ਪਾਕਿਸਤਾਨ ਦੇ 1971 ਵਿੱਚ ਹੋਏ ਫ਼ੌਜੀ ਜੰਗ ਸ਼ਹੀਦ ਹੋਏ ਜਵਾਨਾਂ ਅਤੇ ਅਧਿਕਾਰੀਆਂ ਦੀ ਯਾਦ ਵਿਚ ਅਤੇ ਬੰਗਲਾ ਦੇਸ਼ ਦੀ ਵੰਡ ਸਮੇਂ ਭਾਰਤੀ ਫ਼ੌਜ ਵੱਲੋਂ ਵਿਖਾਈ ਬਹਾਦਰੀ ਨੂੰ ਸਮਰਪਿਤ ਇਕ ਸ਼ਹੀਦੀ ਸਮਾਗਮ ਸਥਾਨ ਸ਼ਹੀਦੀ ਪਾਰਕ ਵਿਚ ਕਰਵਾਇਆ ਗਿਆ। ਅੱਜ ਸਾਬਕਾ ਫ਼ੌਜੀਆਂ ਅਤੇ ਅਧਿਕਾਰੀਆਂ ਵੱਲੋਂ ਸ਼ਹੀਦੀ ਪਾਰਕ ਵਿਚ ਸ੍ਰੀ ਸੁਖਮਣੀ ਸਾਹਿਬ ਦੇ ਪਾਠ ਦੇ ਫੋਗ ਪਾਏ ਗਏ। ਇਸ ਉਪਰੰਤ ਰਾਗੀ ਜਥਿਆਂ ਅਤੇ ਸਕੂਲ ਦੇ ਵਿਦਿਆਰਥੀਆਂ ਨੇ ਕਵੀਸ਼ਰੀ ਰਾਹੀਂ ਸ਼ਹੀਦਾਂ ਨੂੰ ਸਮਰਪਿਤ ਵਾਰਾਂ ਦਾ ਗਾਇਣ ਕੀਤਾ। ਇਸ ਮੌਕੇ 1971 ਦੇ ਜੰਗੀ ਸ਼ਹੀਦਾਂ ਅਤੇ ਹੋਰ ਮੌਕਿਆਂ ਉਬਤੇ ਦੇਸ਼ ਲਈ ਸ਼ਹੀਦ ਹੋਣ ਵਾਲੇ ਜਵਾਨਾਂ ਦੇ ਪਰਿਵਾਰ ਵੀ ਹਾਜ਼ਰ ਸਨ। ਇਸ ਮੌਕੇ ਆਏ ਹੋਏ ਫ਼ੌਜੀ ਵੀਰਾਂ ਅਤੇ ਆਮ ਲੋਕਾਂ ਨੂੰ ਸੰਬੋਧਨ ਕਰਦਿਆਂ ਹੋਇਆਂ ਸਾਬਕਾ ਕਰਨਲ ਗੁਰਮੁਖ ਸਿੰਘ ਬਡਵਾਲ ਨੇ ਕਿਹਾ ਕਿ ਭਾਰਤੀ ਫ਼ੌਜ ਨੇ 1948, 1962, 1965, 1971 ਅਤੇ 1999 ਵਿਚ ਹੋਏ ਕਾਰਗਿਲ ਯੁੱਧ ਦੌਰਾਨ ਹਜ਼ਾਰਾਂ ਫ਼ੌਜੀ ਜਵਾਨਾਂ ਅਤੇ ਅਧਿਕਾਰੀਆਂ ਨੇ ਦੇਸ਼ ਲਈ ਕੁਰਬਾਨੀ ਕੀਤੀ। ਉਨ੍ਹਾਂ ਕਿਹਾ ਕਿ ਅੱਜ ਸਾਡਾ ਰਾਸ਼ਟਰ ਇਹਨਾਂ ਸ਼ਹੀਦਾਂ ਅਤੇ ਦੇਸ਼ ਦੀਆਂ ਸਰਹੱਦਾਂ ਉਬਤੇ ਖੜੇ ਫ਼ੌਜੀ ਜਵਾਨਾਂ ਦੀ ਬਦੌਲਤ ਹੀ ਅਜ਼ਾਦੀ ਅਤੇ ਪਰਿਵਾਰਾਂ ਵਿਚ ਰਹਿਣ ਦਾ ਸੁੱਖ ਮਾਣ ਰਿਹਾ ਹੈ। ਉਨ੍ਹਾਂ ਕਿਹਾ ਕ ਕਾਹਨੂੰਵਾਨ ਇਲਾਕੇ ਦੇ ਵੀ ਸੈਂਕੜੇ ਜਵਾਨਾਂ ਨੇ ਦੇਸ਼ ਦੀ ਰਾਖੀ ਲਈ ਕੁਰਬਾਨੀਆਂ ਦਿੱਤੀਆਂ ਹਨ। ਉਹਾਨਾਂ ਨੇ ਸਾਬਕਾ ਫ਼ੌਜੀਆਂ ਅਤੇ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਅਜਿਹੇ ਸਮਾਗਮ ਵਿਚ ਵੱਧ ਚੜ ਕੇ ਸਹਿਯੋਗ ਕਰਨਾ ਚਾਹੀਦਾ ਹੈ। ਇਸ ਮੌਕੇ ਸ਼ਹੀਦ ਸੁਦਾਗਰ ਸਿੰਘ ਦੀ ਪਤਨੀ ਸੁਰਜੀਤ ਕੌਰ, ਸ਼ਹੀਦ ਅਜੀਤ ਦੀ ਪਤਨੀ ਵਿੱਦਿਆ ਦੇਵੀ, ਵਿਦਾ ਬਲਬੀਰ ਸਿੰਘ ਦੀ ਪਤਨੀ ਧਰਮ ਕੌਰ, ਸ਼ਹੀਦ ਫ਼ਤਿਹ ਸਿੰਘ ਦੀ ਪਤਨੀ ਸੁਭਾ ਰਾਣੀ, ਸੁਧਾਰ ਮੇਜਰ ਹਰਪਾਲ ਸਿੰਘ ਦੀ ਪਤਨੀ ਕੁਲਵੰਤ ਕੌਰ, ਸ਼ਹੀਦ ਮੁਖ਼ਤਿਆਰ ਸਿੰਘ ਦੀ ਪਤਨੀ ਦਰਸ਼ਨ ਕੌਰ, ਕੈਪਟਨ ਸੇਵਾ ਸਿੰਘ, ਕੈਪਟਨ ਕਾਬਲ ਸਿੰਘ, ਕੈਪਟਨ ਸੁਰਿੰਦਰ ਸਿੰਘ, ਕੈਪਟਨ ਹਰਜੀਤ ਸਿੰਘ, ਕੈਪਟਨ ਗੁਰਮੁਖ ਸਿੰਘ, ਕੈਪਟਨ ਸੁਰਜੀਤ ਸਿੰਘ, ਉਬਤਮ ਸਿੰਘ, ਹੌਲਦਾਰ ਲਖਵਿੰਦਰ ਸਿੰਘ, ਦਿਲਬਾਗ ਸਿੰਘ, ਸੂਬੇਦਾਰ ਮੇਜਰ ਸ਼ਮਸ਼ੇਰ ਸਿੰਘ, ਸੂਬੇਦਾਰ ਅਜੀਤ ਸਿੰਘ, ਸੂਬੇਦਾਰ ਰਣਜੋਧ ਸਿੰਘ ਤੋਂ ਇਲਾਵਾ ਵੀ ਹਾਜ਼ਰ ਸਨ।