May 23, 2026 4:00 am

ਮੰਡੀ ਬਰੀਵਾਲਾ ਦੇ ਵਾਰਡ ਨੰ-1 ਤੋਂ ਬੀਬੀ ਸੁਖਮੰਦਰ ਕੌਰ31 ਵੋਟਾਂ ਨਾਲ ਰਹੀ ਜੇਤੂ

ਸ੍ਰੀ ਮੁਕਤਸਰ ਸਾਹਿਬ, 17 ਦਸੰਬਰ (ਸੁਰਿੰਦਰ ਚੱਠਾ)- ਨਗਰ ਪੰਚਾਇਤ ਮੰਡੀ ਬਰੀਵਾਲਾ ਦੇ ਚਰਚਿਤ ਵਾਰਡ ਨੰ-1 ਤੋਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਿਲ੍ਹਾ ਪ੍ਰਧਾਨ ਇਕਬਾਲ ਸਿੰਘ ਬਰੀਵਾਲਾ ਦੀ ਧਰਮਪਤਨੀ ਬੀਬੀ ਸੁਖਮੰਦਰ ਕੌਰ ਜੇਤੂ ਰਹੀ ਹੈ। ਉਨ੍ਹਾਂ ਨੇ ਕੁੱਲ 681 ਵੋਟਾਂ ਵਿੱਚੋਂ 356 ਵੋਟਾਂ ਹਾਸਲ ਕਰਕੇ ਆਪਣੀ ਜਿੱਤ ਪੱਕੀ ਕੀਤੀ। ਸਾਡੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਬੀਬੀ ਸੁਖਮੰਦਰ ਕੌਰ ਅਤੇ ਉਨ੍ਹਾਂ ਦੇ ਪਤੀ ਇਕਬਾਲ ਸਿੰਘ ਬਰੀਵਾਲਾ ਨੇ ਕਿਹਾ ਕਿ ਇਹ ਜਿੱਤ ਸਮੁੱਚੇ ਵਾਰਡ ਵਾਸੀਆਂ ਦੀ ਜਿੱਤ ਹੈ, ਉਨ੍ਹਾਂ ਨੇ ਇਸ ਵਾਰਡ ਵਿੱਚ ਹਰ ਇੱਕ ਦੇ ਕੰਮ ਆਉਣ ਵਾਲੇ ਪਰਿਵਾਰ ਦੀ ਬੀਬੀ ਸੁਖਮੰਦਰ ਕੌਰ ਨੂੰ ਚੁਣ ਕੇ ਪਰਿਵਾਰ ਤੇ ਬਹੁਤ ਵੱਡਾ ਅਹਿਸਾਨ ਕੀਤਾ ਹੈ। ਬੀਬੀ ਸੁਖਮੰਦਰ ਕੌਰ ਨੇ ਕਿਹਾ ਕਿ ਹੁਣ ਉਨ੍ਹਾਂ ਦੇ ਮੋਢਿਆ ਤੇ ਸਾਰੇ ਵਾਰਡ ਦੀ ਜੁਮੇਵਾਰੀ ਆ ਪਈ ਹੈ, ਜਿਸ ਨੂੰ ਉਹ ਪੂਰੀ ਤਨਦੇਹੀ ਨਾਲ ਨਿਭਾਉਣਗੇ। ਇਸ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਵਾਰਡ ਵਾਸੀਆਂ ਦੇ ਦੁਖਦੇ ਸੁਖਦੇ ਵਿੱਚ ਕੰਮ ਆਉਣ ਤੋਂ ਇਲਾਵਾ ਵਾਰਡ ਦੀ ਸਫਾਈ ਵਿਵਸਥਾ, ਪੀਣ ਵਾਲੇ ਪਾਣੀ ਦੀ ਸਮੱਸਿਆ, ¦ਮੇ ਸਮੇਤੋਂ ਚੱਲੀ ਆ ਰਹੀ ਸੀਵਰੇਜ ਦੀ ਸਮੱਸਿਆ ਆਦਿ ਕੰਮਾਂ ਨੂੰ ਉਹ ਪਹਿਲ ਦੇ ਆਧਾਰ ਤੇ ਕਰਵਾਉਣ ਦੀ ਕੋਸ਼ਿਸ਼ ਕਰਨਗੇ। ਜਿੱਤਣ ਤੋਂ ਬਾਅਦ ਵਾਰਡ ਦੇ ਲੋਕਾਂ ਨੇ ਬੀਬੀ ਸੁਖਮੰਦਰ ਕੌਰ ਦਾ ਹਾਰ ਪਾ ਕੇ ਸਵਾਗਤ ਕੀਤਾ। ਉਨ੍ਹਾਂ ਖੁਸ਼ੀ ਜਾਹਿਰ ਕੀਤੀ ਅਤੇ ਕਿਹਾ ਕਿ ਵਾਰਡ ਨੰ-1 ਦੇ ਹਿੱਤ ਹੁਣ ਬੀਬੀ ਸੁਖਮੰਦਰ ਕੌਰ ਦੇ ਹੱਥਾਂ ਵਿੱਚ ਸੁਰੱਖਿਅਤ ਹਨ। ਵਾਰਡ ਵਾਸੀਆਂ ਨੇ ਉਮੀਦ ਜਾਹਿਰ ਕੀਤੀ ਕਿ ਬੀਬੀ ਸੁਖਮੰਦਰ ਕੌਰ ਆਪਣੇ ਪਤੀ ਦੇ ਅਸਰ ਰਸੁੂਖ ਰਾਹੀਂ ਵਾਰਡ ਦਾ ਹਰ ਕੰਮ ਕਰਵਾਉਣਗੇ ਅਤੇ ਵਾਰਡ ਨੰ -1 ਦੇ ਵਾਸੀਆਂ ਨੂੰ ਕੋਈ ਸਮੱਸਿਆ ਨਹੀਂ ਆਉਣ ਦੇਣਗੇ। ਅਖੀਰ ਵਿੱਚ ਬੀਬੀ ਸੁਖਮੰਦਰ ਕੌਰ ਅਤੇ ਇਕਬਾਲ ਸਿੰਘ ਬਰੀਵਾਲਾ ਨੇ ਸਮੂਹ ਵੋਟਰਾਂ ਅਤੇ ਸਪੋਟਰਾਂ ਦਾ ਤੈਅ ਦਿਲੋ ਧੰਨਵਾਦ ਕੀਤਾ। ਇਸ ਸਮੇਂ ਸੁਰਜੀਤ ਸਿੰਘ ਅਰਾਈਆਂਵਾਲਾ, ਜਸਕਰਨ ਸਿੰਘ ਕਾਹਨਸਿੰਘ ਵਾਲਾ ਤੋਂ ਇਲਾਵਾ ਬਹੁਤ ਸਾਰੇ ਸ਼ੁਭਚਿੰਤਕ ਅਤੇ ਵਾਰਡ ਵਾਸੀ ਹਾਜ਼ਰ ਸਨ।

Send this to a friend