ਪਟਿਆਲਾ, 17 ਦਸੰਬਰ (ਪ੍ਰੇਮ ਵਧਵਾ)- ਪਟਿਆਲਾ ਚ ਐਮ.ਸੀ. ਦੀਆਂ ਚੋਣਾਂ ’ਚ ਕਈ ਦਿਨਾਂ ਤੋਂ ਚੱਲ ਰਹੇ ਪ੍ਰਚਾਰ ਚ ਜੋਰ-ਸ਼ੋਰ ਨਾਲ ਐਮ. ਸੀ. ਚੋਣਾਂ ਦਾ ਪ੍ਰਚਾਰ ਥਮਣ ਤੇ ਅੱਜ ਕੁੱਝ ਕੁ ਵਾਰਡਾਂ ਚ ਮਾਮੁਲੀ ਝੜਪਾ ਹੋਇਆ ਤੇ ਸ਼ਹਿਰ ਦੇ ਵਾਰਡ ਨੰ 14 ’ਚੋਂ ਅਕਾਲੀ ਤੇ ਕਾਂਗਰਸ ਵਰਕਰਾਂ ’ਚ ਜ਼ੋਰਦਾਰ ਝੜਪਾ ਹੋਇਆ ਜਿਸ ਵਿਚ ਕਈ ਵਰਕਰਾਂ ਦੀਆ ਪੰਗਾ ਤਕ ਲੈ ਗਈਆ ਤੇ ਕੁਝ ਵਰਕਰਾਂ ਵੱਲੋਂ ਤੇਜਧਾਰ ਕ੍ਰਿਪਾਨਾ ਦੀ ਵਰਤੋ ਕੀਤੀ ਗਈ ਤੇ ਇਕ ਦੂਜੇ ਤੇ ਇਲਜਾਮਾਂ ਤੇ ਗਾਲੀ ਗਲੋਚ ਤਕ ਦੀ ਵਰਤੋਂ ਹੋਈ ਇਸ ਖਬਰ ਲਿਖੇ ਜਾਣ ਤਕ ਕਈ ਕਾਂਗਰਸੀ ਤੇ ਅਕਾਲੀ ਵਰਕਰਾਂ ਦੇ ਸਿਰ ਫਟੇ ਹੋਏ ਸਨ ਤੇਨ ਕਈ ਹਸਪਤਾਲ ਚ ਦਾਖਲ ਹੋਏ ਅਤੇ 12 ਵਜੇ ਤਕ 35 ਪ੍ਰਤੀਸ਼ਤ ਵੋਟਿੰਗ ਹੋਈ ਅਤੇ ਸਮਾਣਾ ਦੇ ਵਿਧਾਇਕ ਸ੍ਰ. ਰਜਿੰਦਰ ਸਿੰਘ ਨੇ ਰਿਚੀ ਡਕਾਲਾ ਦੀ ਵਾਰਡ ਨੰ 14 ਦਾ ਜਾਇਜਾ ਲਿਆ ਅਤੇ ਕਾਂਗਰਸੀ ਵਰਕਰਾਂ ਦਾ ਹਾਲ ਚਾਲ ਪੱਛਿਆ।