ਨਵੀਂ ਦਿੱਲੀ, 17 ਦਸੰਬਰ (ਪੰਜਾਬ ਟਾਇਮਜ਼ ਬਿਊਰੋ)- ਆਮ ਆਦਮੀ ਪਾਰਟੀ (ਆਪ) ਦੇ ਇਕ ਨੇਤਾ ਨੇ ਕਿਹਾ ਹੈ ਕਿ ਪਾਰਟੀ ਰਾਜ ਸਭਾ ਦੀਆਂ ਤਿੰਨ ਸੀਟਾਂ ਲਈ ਆਪਣੇ ਉਮੀਦਵਾਰਾਂ ’ਤੇ ਜਨਵਰੀ ਦੇ ਪਹਿਲੇ ਹਫਤੇ ਤੱਕ ਫੈਸਲਾ ਲਵੇਗੀ ਅਤੇ ਉਹ ਪਾਰਟੀ ਸੰਗਠਨ ਤੋਂ ਬਾਹਰ ਦੇ ਚਿਹਰੇ ’ਤੇ ਵਿਚਾਰ ਕਰ ਰਹੀ ਹੈ।ਸੰਸਦ ਦੇ ਉ¤ਪਰੀ ਸਦਨ ਦੀਆਂ ਤਿੰਨ ਸੀਟਾਂ ਲਈ ‘ਆਪ’ ’ਚ ਕਈ ਇ¤ਛਾਂਵਾਂ ਹਨ। ਮ¤ਧ ਜਨਵਰੀ ’ਚ ਇਨ੍ਹਾਂ ਸੀਟਾਂ ਲਈ ਚੋਣਾਂ ਹੋਣੀਆਂ ਹਨ। ਇਸ ਚੋਣਾਂ ਕਾਰਨ ਪਾਰਟੀ ‘ਚ ਕੜਵਾਹਟ ਘੁ¤ਲ ਗਈ ਹੈ। ਅਜਿਹੇ ‘ਚ ਉਮੀਦਵਾਰਾਂ ਦੇ ਐਲਾਨ ‘ਚ ਦੇਰੀ ਦੇ ਕਈ ਕਾਰਨਾਂ ‘ਚ ਇਹ ਵੀ ਇਕ ਕਾਰਨ ਹੈ। ਸੀਨੀਅਰ ਪਾਰਟੀ ਨੇਤਾ ਕੁਮਾਰ ਵਿਸ਼ਵਾਸ ਉਮੀਦਵਾਰੀ ਦੀ ਦੌੜ ‘ਚ ਸ਼ਾਮਲ ਨੇਤਾਵਾਂ ‘ਚ ਇਕ ਹਨ ਪਰ ਫਿਲਹਾਲ ਉਨ੍ਹਾਂ ਦੀ ਕੁਝ ਸਮੇਂ ਤੋਂ ਅਗਵਾਈ ਨਾਲ ਲੜਾਈ ਚ¤ਲ ਰਹੀ ਹੈ। ਮੁ¤ਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਨਾਲ ਉਨ੍ਹਾਂ ਦੇ ਮੌਜੂਦਾ ਸਮੀਕਰਨ ਕਾਰਨ ਪਾਰਟੀ ਵ¤ਲੋਂ ਉਨ੍ਹਾਂ ਨੂੰ ਉ¤ਪਰੀ ਸਦਨ ‘ਚ ਭੇਜੇ ਜਾਣ ਦੀ ਗੂੰਜਾਇਸ਼ ਬਿਲਕੁ¤ਲ ਕਮਜ਼ੋਰ ਹੈ। ਜੇਕਰ ਪਾਰਟੀ ਆਪਣੇ ਉਮੀਦਵਾਰ ਚੋਣ ਮੈਦਾਨ ‘ਚ ਉਤਾਰਨ ਦਾ ਫੈਸਲਾ ਕਰਦੀ ਹੈ ਤਾਂ ਉਨ੍ਹਾਂ ਤੋਂ ਇਲਾਵਾ ਆਸ਼ੂਤੋਸ਼ ਅਤੇ ਸੰਜੇ ਸਿੰਘ ਉ¤ਪਰੀ ਸਦਨ ਲਈ 2 ਹੋਰ ਉਮੀਦਵਾਰ ਹਨ।
ਨੇਤਾ ਨੇ ਕਿਹਾ ਪਰ ਅਸੀਂ ਪਾਰਟੀ ਸੰਗਠਨ ਦੇ ਬਾਹਰ ਉਮੀਦਵਾਰ ਲ¤ਭ ਰਹੇ ਹਾਂ।‘‘ ਨੇਤਾ ਨੇ ਦ¤ਸਿਆ ਕਿ ਪਾਰਟੀ ਕਾਨੂੰਨ, ਆਰਥਿਕ ਅਤੇ ਸਮਾਜਿਕ ਕੰਮ ਦੇ ਖੇਤਰ ਤੋਂ ਉਮੀਦਵਾਰ ਲ¤ਭਣ ‘ਚ ਜੁਟੀ ਹੈ। ਪਾਰਟੀ ਨੇ ਅਕਤੂਬਰ ‘ਚ ਭਾਰਤੀ ਰਿਜ਼ਰਵ ਬੈਂਕ ਦੇ ਸਾਬਕਾ ਗਵਰਨਰ ਰਘੂਰਾਮ ਰਾਜਨ ਨਾਲ ਸੰਪਰਕ ਕੀਤਾ ਸੀ ਪਰ ਉਨ੍ਹਾਂ ਨੇ ਪੇਸ਼ਕਸ਼ ਠੁਕਰਾ ਦਿ¤ਤੀ ਸੀ। ਪਾਰਟੀ ਦੇ ਕਿਸੇ ਵੀ ਨੇਤਾ ਨੂੰ ਰਾਜ ਸਭਾ ਦੇ ਚੋਣ ਮੈਦਾਨ ‘ਚ ਨਾ ਉਤਾਰਨ ਦੇ ਇਸ ਕਦਮ ਨੂੰ ਸੰਗਠਨ ਦੇ ਅੰਦਰ ਕਲੇਸ਼ ‘ਤੇ ਰੋਕ ਲਗਾਉਣ ਦੀ ਕੋਸ਼ਿਸ਼ ਦੇ ਰੂਪ ‘ਚ ਦੇਖਿਆ ਜਾ ਰਿਹਾ ਹੈ। ਦਿ¤ਲੀ ਰਾਜ ਸਭਾ ‘ਚ ਤਿੰਨ ਮੈਂਬਰਾਂ ਨੂੰ ਭੇਜਦੀ ਹੈ। ਫਿਲਹਾਲ ਜਨਾਰਦਲ ਦਿਵੇਦੀ, ਪਰਵੇਜ਼ ਹਾਸ਼ਮੀ ਅਤੇ ਕਰਨ ਸਿੰਘ ਰਾਜ ਸਭਾ ‘ਚ ਦਿ¤ਲੀ ਦਾ ਪ੍ਰਤੀਨਿਧੀਤ¤ਵ ਕਰ ਰਹੇ ਹਨ। ਉਨ੍ਹਾਂ ਦਾ ਕਾਰਜਕਾਲ ਜਨਵਰੀ ‘ਚ ਖਤਮ ਹੋ ਰਿਹਾ ਹੈ। ਦਿ¤ਲੀ ਦੀ 70 ਸਾਲਾ ਵਿਧਾਨ ਸਭਾ ‘ਚ 67 ਸੀਟਾਂ ‘ਤੇ ਕਾਬਿਜ਼ ‘ਆਪ‘ ਲਈ ਆਪਣੇ ਉਮੀਦਵਾਰਾਂ ਦੀ ਚੋਣ ਬਿਲਕੁ¤ਲ ਆਸਾਨ ਹੈ।