ਮਾਛੀਵਾੜਾ ਸਾਹਿਬ, 15 ਜਨਵਰੀ (ਕਰਮਜੀਤ ਸਿੰਘ ਆਜ਼ਾਦ)-ਅੱਜ ਹਲਕਾ ਸਮਰਾਲਾ ਤੋਂ ਸਾਬਕਾ ਵਿਧਾਇਕ ਤੇ ਹਲਕਾ ਇੰਚਾਰਜ ਜਗਜੀਵਨ ਸਿੰਘ ਖੀਰਨੀਆਂ ਦੀ ਅਗਵਾਈ ਹੇਠ ਮਾਛੀਵਾੜਾ ਬਲਾਕ ਦੇ ਅਕਾਲੀ ਆਗੂਆਂ ਤੇ ਵਰਕਰਾਂ ਨੇ ਸਥਾਨਕ ਮੇਨ ਚੌਂਕ ਵਿਖੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਅਤੇ ਡਰੱਗ ਸਮਗ¦ਿਗ ਦੇ ਦੋਸ਼ ਵਿਚ ਫੜੇ ਗਏ ਪਹਿਲਵਾਨ ਜਗਦੀਸ਼ ਸਿੰਘ ਭੋਲਾ ਦੇ ਪੁਤਲੇ ਫੂਕੇ ਤੇ ਰੋਸ ਮੁਜਾਹਰਾ ਕੀਤਾ। ਅੱਜ ਮੇਨ ਚੌਂਕ ਵਿਖੇ ਪੁਤਲੇ ਫੂਕਣ ਤੋਂ ਪਹਿਲਾਂ ਸਾਬਕਾ ਵਿਧਾਇਕ ਜਗਜੀਵਨ ਸਿੰਘ ਖੀਰਨੀਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਕਾਂਗਰਸ ਦਾ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਸਿਰੇ ਦਾ ਪਾਖੰਡੀ ਤੇ ਡਰੱਗ ਸਮੱਗਲਰ ਜਗਦੀਸ਼ ਭੋਲਾ ਜੋ ਕਿ ਇੱਕ ਨਸ਼ੇੜੀ ਤੇ ਡਰੱਗ ਸਮੱਗਲਰ ਹੈ, ਇਹ ਦੋਵੇਂ ਰਲ ਕੇ ਯੂਥ ਅਕਾਲੀ ਦਲ ਦੇ ਪ੍ਰਧਾਨ ਤੇ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਖਿਲਾਫ਼ ਪਾਰਟੀ ਨੂੰ ਬਦਨਾਮ ਕਰਨ ਲਈ ਜੋ ਕੋਝੀਆਂ ਚਾਲਾਂ ਚੱਲ ਰਹੇ ਹਨ ਉਸਨੂੰ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਨਾਕਾਮ ਕਰ ਦੇਣਗੇ ਕਿਉਂਕਿ ਇਹ ਦੋਵੇਂ ਸਿਆਸੀ ਰੋਟੀਆਂ ਸੇਕ ਕੇ ਪੰਜਾਬ ਦੀ ਅਮਨ ਤੇ ਸ਼ਾਂਤੀ ਨੂੰ ਭੰਗ ਕਰਨਾ ਚਾਹੁੰਦੇ ਹਨ। ਅਕਾਲੀ ਆਗੂ ਖੀਰਨੀਆਂ ਨੇ ਕਿਹਾ ਕਿ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਤੇ ਲੱਗੇ ਬੇਬੁਨਿਆਦ ਦੋਸ਼ਾਂ ਤੋਂ ਲੋਕ ਭਲੀ ਭਾਂਤ ਜਾਣੂ ਹੋ ਚੁੱਕੇ ਹਨ ਕਿਉਂਕਿ ਡਰੱਗ ਸਮੱਗਲਰ ਜਗਦੀਸ਼ ਭੋਲਾ ਤੇ ਕਾਂਗਰਸ ਦੀ ਆਪਸੀ ਗੰਢਤੁੱਪ ਹੁਣ ਲੋਕਾਂ ਸਾਹਮਣੇ ਜੱਗ ਜਾਹਰ ਹੋ ਗਈ ਹੈ। ਉਨ੍ਹਾਂ ਕਿਹਾ ਕਿ ਜਗਦੀਸ਼ ਭੋਲਾ ਨੇ ਆਪਣੇ ਬਚਾਅ ਲਈ ਝੂਠੇ ਇਲਜ਼ਾਮ ਲਗਾਏ ਤੇ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਇਸਨੂੰ ਸਿਆਸੀ ਮੁੱਦਾ ਬਣਾ ਕੇ ਆਪਣੀ ਕੁਰਸੀ ਦੇ ਬਚਾਅ ਲਈ ਵਰਤ ਰਿਹਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਜਿੱਥੇ ਪਹਿਲਾਂ ਮੁੱਦਾਹੀਣ ਸੀ ਉਥੇ ਹੁਣ ਦਿਸ਼ਾਹੀਣ ਵੀ ਹੋ ਗਈ ਹੈ ਕਿਉਂਕਿ ਇਸ ਪਾਰਟੀ ਦੇ ਆਗੂਆਂ ਤੇ ਵਰਕਰਾਂ ਦੀ ਬਗਾਵਤ ਲੋਕਾਂ ਦੇ ਸਾਹਮਣੇ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸਰਕਲ ਜਥੇਦਾਰ ਹਰਜੀਤ ਸਿੰਘ ਸ਼ੇਰੀਆਂ, ਨਗਰ ਕੌਂਸਲ ਦੇ ਪ੍ਰਧਾਨ ਦਲਜੀਤ ਸਿੰਘ ਗਿੱਲ, ਸਾਬਕਾ ਪ੍ਰਧਾਨ ਉਜਾਗਰ ਸਿੰਘ ਬੈਨੀਪਾਲ, ਸ਼੍ਰੋਮਣੀ ਅਕਾਲੀ ਦਲ ਯੂਥ ਵਿੰਗ ਦੇ ਕੌਮੀ ਜਨ. ਸਕੱਤਰ ਰੁਪਿੰਦਰ ਸਿੰਘ ਬੈਨੀਪਾਲ, ਅਕਾਲੀ ਦਲ ਦੇ ਜ਼ਿਲ੍ਹਾ ਜਨ. ਸਕੱਤਰ ਹਰਜਤਿੰਦਰ ਸਿੰਘ ਬਾਜਵਾ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਦੇਸ ਰਾਜ ਸਿੰਘ ਰਹੀਮਾਂਬਾਦ, ਸਾਬਕਾ ਮੈਂਬਰ ਕੁਲਦੀਪ ਸਿੰਘ ਜਾਤੀਵਾਲ, ਬਲਾਕ ਸੰਮਤੀ ਦੇ ਚੇਅਰਮੈਨ ਗੁਰਚਰਨ ਸਿੰਘ ਟੋਡਰਪੁਰ, ਉਪ ਚੇਅਰਮੈਨ ਗੁਰਚਰਨ ਸਿੰਘ ਮਿੱਠੇਵਾਲ, ਭਾਜਪਾ ਆਗੂ ਅਸ਼ੋਕ ਸੂਦ, ਜਥੇ. ਮਨਮੋਹਣ ਸਿੰਘ ਖੇੜਾ, ਚਰਨ ਕੰਵਲ ਸਪੋਰਟਸ ਕਲੱਬ ਦੇ ਪ੍ਰਧਾਨ ਜਸਪਾਲ ਸਿੰਘ ਜੱਜ, ਮੀਤ ਪ੍ਰਧਾਨ ਹਰਪਿੰਦਰ ਸਿੰਘ ਤੱਖੀ, ਪੀਏਡੀਬੀ ਦੇ ਚੇਅਰਮੈਨ ਮੁਕੰਦ ਸਿੰਘ ਬੈਨੀਪਾਲ, ਉਪ ਚੇਅਰਮੈਨ ਜੋਗਿੰਦਰ ਸਿੰਘ ਪੋਲਾ, ਸਾਬਕਾ ਕੌਂਸਲਰ ਗੁਰਮੇਲ ਸਿੰਘ ਬੈਨੀਪਾਲ, ਯੂਥ ਵਿੰਗ ਦਿਹਾਤੀ ਦੇ ਪ੍ਰਧਾਨ ਅਰੁਣ ਲੂਥਰਾ, ਯੂਥ ਵਿੰਗ ਸ਼ਹਿਰੀ ਦੇ ਪ੍ਰਧਾਨ ਕਰਮਜੀਤ ਸਿੰਘ ਗਰੇਵਾਲ, ਬਲਾਕ ਸੰਮਤੀ ਮੈਂਬਰ ਜਥੇ. ਹਰਦੀਪ ਸਿੰਘ ਬਹਿਲੋਲਪੁਰ, ਬਲਾਕ ਸੰਮਤੀ ਮੈਂਬਰ ਚਰਨਜੀਤ ਸਿੰਘ ਲੱਖੋਵਾਲ, ਮਹਿੰਦਰ ਸਿੰਘ ਈਸਾਪੁਰ, ਗੁਰਭਗਤ ਸਿੰਘ ਨਾਮਧਾਰੀ, ਮਨੀ ਬਰਾੜ, ਦਵਿੰਦਰ ਸਿੰਘ ਬਵੇਜਾ, ਅਰਵਿੰਦਰਾਪਲ ਸਿੰਘ ਵਿੱਕੀ, ਮਨਰਾਜ ਸਿੰਘ ਲੁਬਾਣਗੜ੍ਹ, ਬਲਰਾਜ ਸਿੰਘ ਬੱਲੀ ਪੂੰਨੀਆਂ, ਜਥੇ. ਬਲਬੀਰ ਸਿੰਘ ਟਾਂਡਾ, ਅਜੇ ਕੁਮਾਰ ਬਾਂਸਲ,ਹਰਦੀਪ ਸਿੰਘ ਭੱਟੀਆਂ, ਸੰਤੋਖ ਸਿੰਘ ਲੌਂਗੀਆ, ਹਰਦੀਪ ਸਿੰਘ, ਸਤੀਸ਼ ਸਿੰਗਲਾ, ਸੰਜੀਵ ਲੀਹਲ, ਲਵਲੀ ਸਰੀਨ, ਸਵਰਨ ਸਿੰਘ ਸਰਪੰਚ ਅਢਿਆਣਾ, ਕਰਮਜੀਤ ਸਿੰਘ ਅਢਿਆਣਾ, ਦਲਬਾਰਾ ਸਿੰਘ ਅਢਿਆਣਾ, ਟਰਾਂਸਪੋਰਟ ਸੁਰਿੰਦਰ ਸਿੰਘ ਟੋਨੀ, ਮਿਲਕ ਪਲਾਂਟ ਦੇ ਡਾਇਰੈਕਟਰ ਗੁਰਦੇਵ ਸਿੰਘ ਛੌੜੀਆਂ, ਕਾਬਲ ਸਿੰਘ ਅਕਾਲਗੜ੍ਹ, ਮਨਜੀਤ ਸਿੰਘ ਮੱਕੜ, ਮੇਵਾ ਸਿੰਘ ਰਾਣਵਾਂ, ਰਣਜੀਤ ਸਿੰਘ ਮਾਂਗਟ, ਉਪਜਿੰਦਰ ਸਿੰਘ ਔਜਲਾ, ਕੰਵਲ ਨੌਨਿਹਾਲ ਸਿੰਘ, ਨਰਿੰਦਰਪਾਲ ਸਿੰਘ ਬਾਜਵਾ, ਨਿਸ਼ਾਨ ਸਿੰਘ ਮਾਣੇਵਾਲ, ਬਲਜੀਤ ਸਿੰਘ ਚੀਮਾ ਅਟਾਰੀ, ਸਿੰਗਾਰਾ ਸਿੰਘ ਔਜਲਾ, ਜਸਵੀਰ ਸਿੰਘ ਰਾਣਵਾਂ, ਸ਼ਿਵ ਕੁਮਾਰ ਬਾਲੀ ਆਦਿ ਵੀ ਮੌਜੂਦ ਸਨ।