June 26, 2026 3:55 pm

ਕਾਂਗਰਸ ਅਤੇ ‘ਆਪ’ ਇੱਕੋ ਸਿੱਕੇ ਦੇ ਦੋ ਪਹਿਲੂ : ਬਾਦਲ

  • ਕੇਜਰੀਵਾਲ ਦਾ ਸ਼ੋਅ ਦੋ ਤਿੰਨ ਮਹੀਨਿਆਂ ਵਿੱਚ ਹੀ ਫਲਾਪ ਹੋ ਜਾਵੇਗਾ : ਮੁੱਖ ਮੰਤਰੀ
  • ਕਾਂਗਰਸ ਤੋਂ ਦੇਸ਼ ਨੂੰ ਮੁਕਤ ਕਰਨ ਲਈ ਦੂਜੀ ਜੰਗ-ਏ-ਆਜ਼ਾਦੀ ਦਾ ਸੱਦਾ
  • ਉਪ ਮੁੱਖ ਮੰਤਰੀ ਨੇ ਬਾਜਵਾ ਨੂੰ ਦੱਸਿਆ ਵੱਡਾ ਸਮੱਗਲਰ
  • ਐਨ.ਡੀ.ਏ. ਸਰਕਾਰ ਬਣਨ ’ਤੇ ਸੇਮ ਦੇ ਖਾਤਮੇ ਲਈ ਸ਼ੁਰੂ ਹੋਵੇਗਾ ਕੌਮੀ ਪ੍ਰੋਜੈਕਟ

image ਸ੍ਰੀ ਮੁਕਤਸਰ ਸਾਹਿਬ, 14 ਜਨਵਰੀ (ਸੁਖਜੀਤ ਸਿੰਘ ਸਮਾਓ)-ਪੰਜਾਬ ਦੇ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਇੱਕੋ ਸਿੱਕੇ ਦੇ ਦੋ ਪਹਿਲੂ ਦਸਦੇ ਹੋਏ ਲੋਕਾਂ ਨੂੰ ਦੋਹਾਂ ਪਾਰਟੀਆਂ ਦੀ ਸੌੜੀ ਸਿਆਸੀ ਡਰਾਮੇਬਾਜੀ ਤੋਂ ਸਾਵਧਾਨ ਰਹਿਣ ਲਈ ਕਿਹਾ ਹੈ।
ਅੱਜ ਇੱਥੇ ਮਾਘੀ ਕਾਨਫਰੰਸ ਮੌਕੇ ਇੱਕ ਵੱਡੇ ਇੱਕਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਦੋਹਾਂ ਪਾਰਟੀਆਂ ਵੱਲੋਂ ਫੋਕੇ ਵਾਅਦਿਆਂ ਦੀ ਰਣਨੀਤੀ ਅਪਨਾਈ ਜਾ ਰਹੀ ਹੈ ਅਤੇ ਇਹ ਦੋਹੇਂ ਪਾਰਟੀਆਂ ਇਹ ਫੋਕੇ ਵਾਅਦੇ ਵੋਟਰਾਂ ਨੂੰ ਮੂਰਖ ਬਣਾਉਣ ਲਈ ਕਰ ਰਹੀਆਂ ਹਨ। ਸ: ਬਾਦਲ ਨੇ ਕਿਹਾ ਕਿ ਕਾਂਗਰਸ ਲੋਕਾਂ ਨੂੰ ਦਹਾਕਿਆਂ ਤੋਂ ਮੂਰਖ ਬਣਾਉਂਦੀ ਆ ਰਹੀ ਹੈ ਅਤੇ ਹੁਣ ਆਮ ਆਦਮੀ ਪਾਰਟੀ ਦੇ ਆਗੂ ਸ੍ਰੀ ਕੇਜਰੀਵਾਲ ਨੇ ਵੀ ਇਹੀ ਰਾਹ ਫੜ ਲਿਆ ਹੈ। ਆਮ ਆਦਮੀ ਦੀ ਲੀਡਰਸ਼ਿਪ ਤੇ ਤਿੱਖਾ ਹਮਲਾ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਸ ਦੀਆਂ ਨੀਤੀਆਂ ਅਤੇ ਪ੍ਰੋਗਰਾਮ ਪੂਰੀ ਤਰਾਂ ਨਾਲ ਭੰਬਲਭੂਸੇ ਨਾਲ ਭਰਪੂਰ ਹਨ। ਉਨ੍ਹਾਂ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ਦਾ ਇਹ ਪੁਰਾ ਡਰਾਮਾ ਦੋ ਤਿੰਨਾਂ ਮਹੀਨਿਆਂ ਦੇ ਅੰਦਰ ਅੰਦਰ ਫਲਾਪ ਹੋ ਜਾਵੇਗਾ। ਉਨ੍ਹਾਂ ਕਿਹਾ ਸ੍ਰੀ ਕੇਜਰੀਵਾਲਾ ਦੇ ਪੈਰ ਹੇਠ ਬਟੇਰਾ ਆ ਗਿਆ ਹੈ ਜਿਸ ਕਾਰਨ ਉਹ ਦਿੱਲੀ ਦੇ ਮੁੱਖ ਮੰਤਰੀ ਬਣ ਗਿਆ ਹੈ ਪਰ ਉਹ ਵਾਅਦੇ ਪੂਰੇ ਕਰਨ ਲਈ ਫੈਸਲੇ ਲੈਣ ਵਿਚ ਭੰਬਲਭੂਸੇ ਦੇ ਸ਼ਿਕਾਰ ਹਨ। ਜਨਤਾ ਦਰਬਾਰ ਦੇ ਸਬੰਧ ਵਿਚ ਦਿੱਲੀ ਦੇ ਮੁੱਖ ਮੰਤਰੀ ਦੀ ਤਿੱਖੀ ਆਲੋਚਨਾ ਕਰਦਿਆਂ ਸ: ਬਾਦਲ ਨੇ ਕਿਹਾ ਕਿ ਦਰਬਾਰ ਤਾਂ ਰਾਜੇ ਮਹਾਰਾਜੇ ਲਗਾਉਂਦੇ ਹਨ ਜਦਕਿ ਲੋਕਾਂ ਦੇ ਨੁੰਮਾਇੰਦੇ ਸੰਗਤ ਦਰਸ਼ਨ ਕਰਦੇ ਹਨ।
ਕੇਂਦਰ ਦੀ ਕਾਂਗਰਸ ਅਗਵਾਈ ਵਾਲੀ ਯੂ.ਪੀ.ਏ. ਸਰਕਾਰ ਤੇ ਤਿੱਖਾ ਹਮਲਾ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਹੁਣ ਸਭ ਤੋਂ ਭ੍ਰਿਸ਼ਟ ਅਤੇ ਨਿੰਕਮੀ ਸਰਕਾਰ ਨੂੰ ਬਾਹਰ ਦਾ ਰਾਸਤਾ ਵਿਖਾਉਣ ਦਾ ਸਮਾਂ ਆ ਗਿਆ ਹੈ। ਆਉਂਦੀਆਂ ਲੋਕ ਸਭਾ ਚੋਣਾਂ ਦੌਰਾਨ ਕਾਂਗਰਸ ਨੂੰ ਜੜੋ ਉਖਾੜ ਸੁੱਟਣ ਦਾ ਲੋਕਾਂ ਨੂੰ ਸੱਦਾ ਦਿੰਦਿਆਂ ਉਨ੍ਹਾਂ ਕਿਹਾ ਕਿ ਹੁਣ ਦੇਸ਼ ਦੀ ਦੁੱਜੀ ਅਜਾਦੀ ਦੀ ਲੜਾਈ ਕਾਂਗਰਸ ਸਰਕਾਰ ਵਿਰੁੱਧ ਸ਼ੁਰੂ ਕਰਨ ਦਾ ਸਮਾਂ ਆ ਗਿਆ ਹੈ ਜਿਸਨੇ ਆਮ ਲੋਕਾਂ ਦੀ ਜਿੰਦਗੀ ਮੁਸੀਬਤਾਂ ਭਰੀ ਬਣਾ ਦਿੱਤੀ ਹੈ। ਸ: ਬਾਦਲ ਨੇ ਕਿਹਾ ਕਿ ਇਹ ਜੰਗ ਬਹੁਤ ਮਹੱਤਵਪੂਰਨ ਹੈ ਕਿਉਂਕਿ ਇਹ ਨਾ ਕੇਵਲ ਦੇਸ਼ ਦੀ ਆਜਾਦੀ ਦੇ ਸੰਘਰਸ਼ ਦੌਰਾਨ ਆਪਣੀਆਂ ਜਾਨਾ ਕੁਰਬਾਨ ਕਰਨ ਵਾਲੇ ਮਹਾਂ ਯੋਧਿਆਂ ਵੱਲੋਂ ਲਏ ਗਏ ਸੁਪਨਿਆਂ ਨੂੰ ਅਮਲੀ ਜਾਮਾ ਪਹਿਨਾਉਨ ਲਈ ਹੀ ਨਹੀਂ ਹੈ ਸਗੋਂ ਦੇਸ਼ ਦੇ ਆਮ ਲਕਾਂ ਦੀਆਂ ਖਾਹਸ਼ਾ ਅਤੇ ਉਮੰਗਾਂ ਨੂੰ ਪੂਰਾ ਕਰਨ ਲਈ ਜਰੂਰੀ ਹੈ। ਇਹ ਜੰਗ ਸਾਡੀਆਂ ਭਵਿੱਖੀ ਪੀੜੀਆਂ ਅਤੇ ਵਰਤਮਾਨ ਲੋਕਾਂ ਦੇ ਹਿੱਤਾਂ ਦੀ ਸੁਰੱਖਿਆ ਲਈ ਬਹੁਤ ਜਰੁਰੀ ਹੈ। 
ਮੁੱਖ ਮੰਤਰੀ ਨੇ ਕਿਹਾ ਕਿ ਕਾਂਗਰਸ ਸਾਰੀਆਂ ਸਮਾਜਿਕ ਬੁਰਾਈਆਂ ਦੀ ਮਾਂ ਹੈ। ਯੂ.ਪੀ.ਏ. ਸਰਕਾਰ ਦੇ ਕੁਸ਼ਾਸਨ ਕਾਰਨ ਦੇਸ ਅੰਦਰੂਨੀ ਅਤੇ ਬਾਹਰੀ ਮਾਮਲਿਆਂ ਦੇ ਸਬੰਧ ਵਿਚ ਸੁਰੱਖਿਤ ਨਹੀਂ ਰਿਹਾ। ਸ: ਬਾਦਲ ਨੇ ਅੱਗੇ ਕਿਹਾ ਕਿ ਯੂ.ਪੀ.ਏ. ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਕਿਸਾਨਾਂ ਸਿਰ 32 ਹਜਾਰ ਕਰੋੜ ਦਾ ਕਰਜ ਚੜ ਗਿਆ ਹੈ।
ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਇਕ ਪਾਸੇ ਦੇਸ਼ ਦੀ ਕਿਰਸਾਨੀ ਨੂੰ ਤਬਾਹ ਕਰਨ ਤੇ ਤੁਲੀ ਹੋਈ ਹੈ ਦੂਜੇ ਪਾਸੇ ਪੰਜਾਬ ਸਰਕਾਰ ਰਾਜ ਦੇ ਕਿਸਾਨਾਂ ਨੂੰ 6000 ਕਰੋੜ ਰੁਪਏ ਦੀ ਬਿਜਲੀ ਸਬਸਿਡੀ ਦੇ ਰਹੀ ਹੈ। ਸ੍ਰੀ ਮੋਦੀ ਅਤੇ ਕਾਂਗਰਸ ਦੇ ਉਪ ਪ੍ਰਧਾਨ ਸ੍ਰੀ ਰਾਹੁਲ ਗਾਂਧੀ ਵਿਚਕਾਰ ਕੋਈ ਵੀ ਸਮਾਨਤਾ ਨਾ ਹੋਣ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸ੍ਰੀ ਮੋਦੀ ਨੇ ਆਪਣੇ ਸ਼ਾਸਨ ਦੌਰਾਨ ਆਪਣੇ ਪ੍ਰਸ਼ਾਸਕੀ ਹੁਨਰ ਨੂੰ ਸਿੱਧ ਕੀਤਾ ਹੈ ਅਤੇ ਉਨ੍ਹਾਂ ਦਾ ਜਨਤਕ ਜੀਵਨ ਵਿਚ ¦ਬਾ ਤਜਰਬਾ ਹੈ। ਉਨ੍ਹਾਂ ਕਿਹਾ ਕਿ ਨਹਿਰੂ ਗਾਂਧੀ ਪਰਿਵਾਰ ਨੌਜਵਾਨ ਰਾਹੁਲ ਗਾਂਧੀ ਪੂਰੀ ਤਰਾਂ ਤਜਰਬੇਹੀਨ ਹੈ ਅਤੇ ਇਕ ਤਜਰਬੇਹੀਨ ਡਰਾਇਰ ਦੇ ਹੱਥ ਵਿਚ ਦੇਸ਼ ਰੂਪੀ ਬੱਸ ਦੀ ਵਾਂਗਡੋਰ ਫੜਾ ਦਿੱਤੀ ਜਾਵੇ ਤਾਂ ਇਹ ਡਰਾਇਰ ਉਸ ਨੂੰ ਕਿਤੇ ਉਲਟਾ ਸਕਦਾ ਹੈ। ਇਸ ਲਈ ਅਜਿਹੇ ਵਿਅਕਤੀ ਦੇ ਦੇਸ਼ ਦੀ ਵਾਂਗਡੋਰ ਦੇਣਾ ਘਾਤਕ ਸਿੱਧ ਹੋਵੇਗਾ।
ਇਸ ਦੌਰਾਨ ਮਾਘੀ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅੱਜ ਦੇਸ਼ ਨੂੰ ਬਚਾਉਣ ਲਈ ਕਾਂਗਰਸ ਮੁਕਤ ਭਾਰਤ ਸਿਰਜਕੇ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਐਨ.ਡੀ.ਏ.  ਸਰਕਾਰ  ਸਮੇਂ ਦੀ ਮੰਗ ਹੈ। ਗਾਂਧੀ ਪਰਿਵਾਰ ’ਤੇ ਵਰਦਿਆਂ ਸ. ਬਾਦਲ ਨੇ ਕਿਹਾ ਕਿ ਇਸ ਪਰਿਵਾਰ ਨੇ ਦੇਸ਼ ਨੂੰ ਆਪਣੀ ਜਾਗੀਰ ਸਮਝਕੇ ਲੁੱਟਿਆ ਹੈ ਜਦਕਿ ਹੁਣ ਲੋਕ ਉਨ੍ਹਾਂ ਦੀ ਨੀਅਤ ਨੂੰ ਸਮਝ ਚੁੱਕੇ ਹਨ ਤੇ ਕਾਂਗਰਸ ਦਾ ਬਿਸਤਰਾ ਗੋਲ ਕਰਨ ਲਈ ਤਿਆਰ-ਬਰ-ਤਿਆਰ ਹਨ।
ਸੇਮ ਦੀ ਸਮਸਿਆ ਬਾਰੇ ਬੋਲਦਿਆਂ ਸ. ਬਾਦਲ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਵਲੋਂ ਇਸਨੂੰ ਰੋਕਣ ਲਈ ਵੱਡੇ ਯਤਨ ਕੀਤੇ ਗਏ , ਪਰ ਇਸਦੇ ਮੁਕੰਮਲ ਖਾਤਮੇ ਲਈ ਸੇਮ ਖਾਤਮੇ ਨੂੰ ਕੌਮੀ ਪ੍ਰਾਜੈਕਟ ਐਲਾਨ ਕੇ ਮੁਕੰਮਲ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਐਨ.ਡੀ.ਏ. ਸਰਕਾਰ ਬਣਨ ’ਤੇ ਇਸਨੂੰ ਕੌਮੀ ਪੱਧਰ ’ਤੇ ਲੈ ਕੇ ਪਹਿਲ ਦੇ ਆਧਾਰ ’ਤੇ ਹੱਲ ਕੀਤਾ ਜਾਵੇਗਾ। ਸ. ਬਾਦਲ ਨੇ ਨਾਲ ਹੀ ਐਲਾਨ ਕੀਤਾ ਕਿ ਸਿੰਚਾਈ ਲਈ ਅਗਲੇ 3 ਸਾਲਾਂ ਦੌਰਾਨ ਕੱਸੀਆਂ, ਸੂਇਆਂ ਦਾ ਨਵੀਨੀਕਰਨ ਤੇ ਮੁਰੰਮਤ ਕੀਤੀ ਜਾਵੇਗੀ।
ਨਸ਼ਿਆਂ ਬਾਰੇ ਪੰਜਾਬ ਕਾਂਗਰਸ ਵਲੋਂ ੍ਯਮਚਾਏ ਜਾ ਰਹੇ ਹੋ ਹੱਲੇ ਬਾਰੇ ਸ. ਬਾਦਲ ਨੇ ਕਿਹਾ ਕਿ ਅਸਲ ਵਿਚ ਪ੍ਰਤਾਪ ਸਿੰਘ ਬਾਜਵਾ ਸਭ ਤੋਂ ਵੱਡੇ ਤਸਕਰ ਹਨ। ਉਨ੍ਹਾਂ ਕਿਹਾ ਕਿ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਕਾਂਗਰਸ ਪ੍ਰਧਾਨ ਸ਼੍ਰੀਮਤੀ ਸੋਨੀਆ ਗਾਂਧੀ ਨੂੰ ਲਿਖੀ ਚਿੱਠੀ ਜਿਸ ਵਿਚ ਸ. ਬਾਜਵਾ ਦਾ ਭਾਂਡਾ ਭੰਨਿਆ ਗਿਆ ਹੈ, ਉਹ ਸ. ਬਾਜਵੇ ਦੀ ਅਸਲੀਅਤ ਸਾਹਮਣੇ ਲਿਆਉਂਦੀ ਹੈ।
ਉਨ੍ਹਾਂ ਕਿਹਾ ਕਿ ‘ਸ. ਬਾਜਵਾ ਤਸਕਰਾਂ ਨੂੰ ਬਚਾਉਣ ਲਈ ਪੂਰੀ ਸਿਆਸੀ ਵਾਹ ਲਾ ਰਹੇ ਹਨ ਜਦਕਿ ਮੈਂ ਤੁਹਾਨੂੰ ਯਕੀਨ ਦਿਵਾਉਂਦਾ ਹਾਂ ਕਿ ਕਿਸੇ ਵੀ ਤਸਕਰ ਨੂੰ ਛੱਡਿਆ ਨਹੀਂ ਜਾਵੇਗਾ’। ਉਨ੍ਹਾਂ ਕਿਹਾ ਕਿ ਪਿਛਲੇ ਡੇਢ ਸਾਲ ਦੌਰਾਨ 25 ਹਜ਼ਾਰ ਤਸਕਰਾਂ ਨੂੰ ਜੇਲ੍ਹ ਵਿਚ ਡੱਕਿਆ ਗਿਆ ਹੈ ਤੇ ਨਸ਼ਿਆਂ ਵਿਰੁੱਧ ਜੰਗ ਜਾਰੀ ਰਹੇਗੀ। ਖਜ਼ਾਨਾ ਖਾਲੀ ਹੋਣ ਬਾਰੇ ਕਾਂਗਰਸ ਵਲੋਂ ਕੀਤੇ ਜਾ ਰਹੇ ਕੂੜ ਪ੍ਰਚਾਰ ਬਾਰੇ ਸ. ਬਾਦਲ ਨੇ ਕਿਹਾ ਕਿ ੁਪੰਜਾਬ ਦੀ ਵਿੱਤੀ ਸਿਹਤ ਕੇਂਦਰ ਨਾਲੋਂ ਹਜ਼ਾਰਾਂ ਦਰਜੇ ਬਿਹਤਰ ਹੈ।
ਦਿੱਲੀ ਦੀ ਆਮ ਆਦਮੀ ਪਾਰਟੀ ਬਾਰੇ ਸ. ਬਾਦਲ ਨੇ ਕਿਹਾ ਕਿ ਉਹ ਅਕਾਲੀ ਦਲ ਦੀ ਹੀ ਨਕਲ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜੋ ਕੰਮ ‘ਆਪ’ ਨੇ ਅੱਜ ਸ਼ੁਰੂ ਕੀਤੇ ਹਨ ਉਹ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ 25 ਸਾਲ ਤੋਂ ਕਰ ਰਹੇ ਹਨ।
ਸ. ਬਾਦਲ ਨੇ  ਨਾਲ ਹੀ ਐਲਾਨ ਕੀਤਾ ਕਿ ਲੋੜਵੰਦਾਂ ਨੂੰ ਇਕ ਰੁਪੈ ਕਿਲੋ ਆਟਾ ਪਹਿਲੀ ਫਰਵਰੀ ਤੋਂ ਦੇਣ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ।
ਇਸ ਮੌਕੇ ਪੰਜਾਬ ਭਾਜਪਾ ਦੇ ਚੇਅਰਮੈਨ ਸ੍ਰੀ ਕਮਲ ਸ਼ਰਮਾ ਨੇ ਇਸ ਇਤਿਹਾਸਕ ਦਿਨ ਤੋਂ ਸੇਧ ਲੈ ਕੇ ਰਾਜ ਵਿਚ ਭਾਈਚਾਰਕ ਸਾਂਝ ਦੀਆਂ ਤੰਦਾ ਨੂੰ ਹੋਰ ਮਜਬੂਤ ਕਰਨ ਦਾ ਸੱਦਾ ਦਿੱਤਾ।
ਇਸ ਮੌਕੇ ਸ਼ੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਸ: ਬਲਵਿੰਦਰ ਸਿੰਘ ਭੁੰਦੜ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ: ਅਵਤਾਰ ਸਿੰਘ ਬਰਾੜ, ਸ: ਬਲਵੰਤ ਸਿੰਘ ਰਾਮੂਵਾਲੀਆਂ, ਸ: ਮਹੇਸ਼ਇੰਦਰ ਸਿੰਘ ਗਰੇਵਾਲ, ਲੋਕ ਸਭਾ ਮੈਂਬਰ ਸ: ਸ਼ੇਰ ਸਿੰਘ ਘੁਬਾਇਆ, ਸ: ਦਰਸ਼ਨ ਸਿੰਘ ਕੋਟਫੱਤਾ ਵਿਧਾਇਕ, ਸ: ਮਨਜੀਤ ਸਿੰਘ ਬਰਕੰਦੀ ਜ਼ਿਲ੍ਹਾ ਪ੍ਰਧਾਨ ਸ਼ੋਮਣੀ ਅਕਾਲੀ ਦਲ ਅਤੇ ਹਲਕਾ ਇੰਚਾਰਜ ਸ: ਕੰਵਰਜੀਤ ਸਿੰਘ ਬਰਕੰਦੀ ਨੇ ਵੀ ਸੰਬੋਧਨ ਕੀਤਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸਿੰਚਾਈ ਮੰਤਰੀ ਸ: ਜਨਮੇਜਾ ਸਿੰਘ ਸੇਖੋਂ, ਵਿਧਾਇਕ ਸ: ਹਰਪ੍ਰੀਤ ਸਿੰਘ, ਵਿਧਾਇਕ ਸ: ਜੋਗਿੰਦਰ ਸਿੰਘ ਜਿੰਦੂ, ਵਿਧਾਇਕ ਸ: ਗੁਰਤੇਜ ਸਿੰਘ ਘੁੜਿਆਣਾ, ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਸ੍ਰੀ ਹਰਚਰਨ ਬੈਂਸ, ਉਪ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਸ: ਹਰਜਿੰਦਰ ਸਿੰਘ ਸਿੱਧੂ,  ਜੱਥੇਦਾਰ ਦਿਆਲ ਸਿੰਘ ਕੋਲਿਆਂ ਵਾਲੀ ਚੇਅਰਮੈਨ ਪੰਜਾਬ ਐਗਰੋ, ਸ: ਅਵਤਾਰ ਸਿੰਘ ਵਨਵਾਲਾ ਪੀ.ਏ. ਟੂ ਉਪ ਮੁੱਖ ਮੰਤਰੀ, ਚੇਅਰਮੈਨ ਸ: ਤਜਿੰਦਰ ਸਿੰਘ ਮਿੱਡੂਖੇੜਾ, ਸ: ਸਤਿੰਦਰਜੀਤ ਸਿੰਘ ਮੰਟਾਂ ਇੰਚਾਰਜ ਹਲਕਾ ਜਲਾਲਾਬਾਦ, ਸ: ਚਰਨਜੀਤ ਸਿੰਘ ਬਰਾੜ ਇੰਚਾਰਜ ਅਰਨੀਵਾਲਾ ਜੋਨ, ਚੌਧਰੀ ਸੰਜੀਵ ਗੋਦਾਰਾ,  ਸ: ਮਿੱਤ ਸਿੰਘ ਬਰਾੜ ਸਾਬਕਾ ਪ੍ਰਧਾਨ ਨਗਰ ਕੌਂਸਲ, ਸ: ਹਰਦੀਪ ਸਿੰਘ ਡਿੰਪੀ ਢਿੱਲੋਂ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ, ਸ: ਮਨਜਿੰਦਰ ਸਿੰਘ ਬਿੱਟੂ ਸਰਕਲ ਪ੍ਰਧਾਨ, ਸ: ਕੁਲਵਿੰਦਰ ਸਿੰਘ ਭਾਈਕਾ ਕੇਰਾ ਚੇਅਰਮੈਨ ਪਨਕੋਫੈਡ, ਸ: ਹਰੀ ਸਿੰਘ ਜੀਰਾ, ਸ: ਪ੍ਰਕਾਸ਼ ਸਿੰਘ ਭੱਟੀ, ਸ: ਸੁਖਪਾਲ ਸਿੰਘ ਨਨੂੰ, ਸ: ਵਰਦੇਵ ਸਿੰਘ ਮਾਨ, ਹਰਜੀਤ ਸਿੰਘ ਨੀਲਾ ਮਾਨ, ਸ: ਰਾਕੇਸ ਧੀਗੜਾਂ ਭਾਜਪਾ ਜ਼ਿਲ੍ਹਾਂ ਪ੍ਰਧਾਨ, ਸ: ਸੁਖਦਰਸ਼ਨ ਸਿੰਘ ਮਰਾੜ, ਸ: ਸੰਤ ਸਿੰਘ ਬਰਾੜ, ਸ: ਜਸਵੰਤ ਸਿੰਘ ਚੌਧਰੀ ¦ਬੀ, ਜੱਥੇਦਾਰ ਨਵਤੇਜ ਸਿੰਘ ਕਾਊਣੀ, ਸ: ਲਖਵਿੰਦਰ ਸਿੰਘ ਰੋਹੀਵਾਲਾ, ਪੱਪੀ ਤਰਮਾਲਾ, ਸ: ਰਣਜੋਧ ਸਿੰਘ ¦ਬੀ, ਸ: ਮਨਜੀਤ ਸਿੰਘ ਲਾਲਬਾਈ, ਬੀਬੀ ਵੀਰਪਾਲ ਕੌਰ ਤਰਮਾਲਾ, ਸ: ਜਸਵਿੰਦਰ ਸਿੰਘ ਧੌਲਾ, ਸ: ਅਕਾਸ਼ਦੀਪ ਸਿੰਘ ਮਿੱਡੂਖੇੜਾ ਆਦਿ ਵੀ ਹਾਜਰ ਸਨ।

Send this to a friend