May 24, 2026 2:53 pm

ਆਦਰਸ਼ ਸਕੂਲ ਪੱਕਾ ਦੇ ਅਧਿਆਪਕਾਂ ਵੱਲੋਂ ਦਿਨ-ਰਾਤ ਧਰਨਾ ਜਾਰੀ

ਫਰੀਦਕੋਟ, 14 ਦਸੰਬਰ (ਗੁਰਜੀਤ ਰੋਮਾਣਾ, ਪਰਵਿੰਦਰ ਸਿੰਘ ਕੰਧਾਰੀ)- ਆਦਰਸ਼ ਸਕੂਲ ਦੇ ਅਧਿਆਪਕਾਂ ਵੱਲੋਂ ਡਿਪਟੀ ਕਮਿਸ਼ਨਰ ਦਫਤਰ (ਫਰੀਦਕੋਟ) ਦੇ ਅਗੇ ਲਗਾਤਾਰ ਦਿਨ ਰਾਤ ਦਿਤਾ ਜਾ ਰਿਹਾ ਧਰਨਾ ਅਜ ਚੋਥੇ ਦਿਨ ਵਿਚ ਸਾਮਿਲ ਹੋ ਗਿਆ ਹੈ।ਇਹ ਧਰਨਾ ਸੁਖ ਸਾਗਰ ਵੈਲਫੇਅਰ ਐਸੋਸੀਏਸ਼ਨ ਮੈਨਜਮੈਂਟ ਚੇਅਰਮੈਨ ਦੀ ਕਾਰਜੁਗਾਰੀ ਤੋ ਦੁਖੀ ਹੋ ਕੇ ਸਕੂਲ ਮੈਨਜਮੈਂਟ ਨੂੰ ਹਟਾਉਣ ਲਈ ਪਕਾ ਆਦਰਸ਼ ਸਕੂਲ ਦੇ ਅਧਿਆਪਕਾਂ ਵਲੋਂ ਦਿਤਾ ਜਾ ਰਿਹਾ ਹੈ। ਪਿਛਲੇ ਇਕ ਸਾਲ ਦੌਰਾਨ ਸਕੂਲ ਮੈਨੇਜਮੈਂਟ ਦੇ ਚੇਅਰਮੈਨ ਨਰਿੰਦਰ ਰੰਧਾਵਾ ਅਤੇ ਉਪਰ ਸਕੂਲ ਅਧਿਆਪਕਾਵਾਂ ਨਾਲ ਛੇੜਛਾੜ, ਬਲਾਤਕਾਰ, ਧੋਖਾਧੜੀ ਅਤੇ ਭ੍ਰਿਸ਼ਟਾਚਾਰ ਦੇ ਚਾਰ ਮੁਕਦਮੇ ਦਰਜ ਹਨ। ਪਰ ਫਰੀਦਕੋਟ ਜ਼ਿਲ੍ਹਾ ਪ੍ਰਸ਼ਾਸਨ ਨਰਿੰਦਰ ਰੰਧਾਵਾ ਦੀ ਮਦਦ ਕਰ ਰਹੀ ਹੈ।ਅੱਜ ਮਿਡੂਮਾਨ ਆਦਰਸ਼ ਸਕੂਲ ਦੇ ਸਟਾਫ ਨੇ ਬਚਿਆਂ ਦੀ ਪੜ੍ਹਾਈ ਦਾ ਖਿਆਲ ਰਖਦੇ ਹੋਏ ਸਕੂਲ ਸਮੇਂ ਤੋਂ ਬਾਅਦ ਆਦਰਸ਼ ਸਕੂਲ ਪਕਾ ਦੇ ਅਧਿਆਪਕਾਵਾਂ ਵਲੋਂ ਮੈਨਜਮੈਂਟ ਹਟਾਉਣ ਅਤੇ ਬਾਬਤ ਦਿਤੇ ਜਾ ਰਹੇ ਧਰਨੇ ਵਿਚ ਸਾਮਿਲ ਦਾ ਐਲਾਨ ਕੀਤਾ ਹੈ। ਮਿਡੂਮਾਨ ਆਦਰਸ਼ ਸਕੂਲ ਦੇ ਪ੍ਰਿੰਸੀਪਲ ਅਤੇ ਸਮੂਹ ਸਟਾਫ ਨੇ ਕਿਹਾ ਕਿ ਜਦੋ ਤਕ ਸਾਡੀਆਂ ਮੰਗਾਂ ਨਹੀ ਮੰਨੀਆਂ ਜਾਂਦੀਆਂ ਉਦੋਂ ਤਕ ਇਹ ਸੰਘਰਸ਼ ਲਗਾਤਾਰ ਜਾਰੀ ਰਹੇਗਾ।

Send this to a friend