June 26, 2026 3:55 pm

ਬਠਿੰਡਾ ਦੇ 21 ਸਾਲ ਪੁਰਾਣੇ ਝੂਠੇ ਪੁਲਿਸ ਮੁਕਾਬਲੇ ਦੇ 8 ਪੁਲਸੀਆਂ ਨੂੰ ਉਮਰਕੈਦ

photo ਬਠਿੰਡਾ, 14 ਜਨਵਰੀ (ਪੀ.ਟੀ.)-ਆਖਿਰ 21 ਸਾਲ ਪਹਿਲਾਂ ਬਠਿੰਡਾ ’ਚ ਹੋਏ ਝੂਠੇ ਪੁਲਿਸ ਮੁਕਾਬਲੇ ਦੌਰਾਨ ਪਰਮਜੀਤ ਸਿੰਘ ਦੀ ਹੱਤਿਆ ਦੇ ਮਾਮਲੇ ’ਚ ਅ¤ਜ ਜ਼ਿਲਾ ਅਦਾਲਤ ਨੇ ਇਨਸਾਫ ਕਰਦਿਆਂ 8 ਪੁਲਸ ਮੁਲਾਜ਼ਮਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾ ਦਿਤੀ ਹੈ। ਇਸ ਮਾਮਲੇ ਚ ਕੁ¤ਲ 11 ਪੁਲਿਸ ਮੁਲਾਜ਼ਮ ਦੋਸ਼ੀ ਕਰਾਰ ਦਿਤੇ ਗਏ ਸਨ ਜਿਨ੍ਹਾਂ ’ਚੋਂ 1 ਅਜੇ ਤਕ ਭਗੌੜਾ ਹੈ ਜਦਕਿ ਦੋ ਦੀ ਮੌਤ ਹੋ ਗਈ ਹੈ।
ਜ਼ਿਕਰਯੋਗ ਹੈ ਕਿ 17 ਜੁਲਾਈ, 1992 ਨੂੰ ਬਠਿੰਡਾ ਦੇ ਆਰਮੀ ਦੇ ਅਸਲਾ ਡਿਪੂ ’ਚ ਤਾਇਨਾਤ ਪਰਮਜੀਤ ਸਿੰਘ ਨੂੰ ਪੁਲਿਸ ਟੀਮ ਨੇ ਬੀਬੀ ਵਾਲਾ ਚੌਕ ‘ਚੋਂ ਅਗਵਾ ਕਰਕੇ ਉਸ ਦੀ ਹੱਤਿਆ ਕਰ ਦਿੱਤੀ ਸੀ। ਇਸ ਤੋਂ ਬਾਅਦ ਪੁਲਸ ਨੇ ਉਸ ਨੂੰ ਭਗੌੜਾ ਐਲਾਨ ਦਿੱਤਾ ਪਰ ਪੁਲਸ ਦੀ ਇਸ ਝੂਠੀ ਕਹਾਣੀ ਤੋਂ ਬਾਅਦ ਪਰਮਜੀਤ ਦੇ ਪਰਿਵਾਰ ਨੇ ਅਦਾਲਤ ਦਾ ਸਹਾਰਾ ਲਿਆ। ਇਸ ਤੋਂ ਬਾਅਦ 23 ਜੁਲਾਈ, 1999 ਸੁਪਰੀਮ ਕੋਰਟ ਦੇ ਆਦੇਸ਼ ’ਤੇ ਇਸ ਮਾਮਲੇ ‘ਚ ਸਾਬਕਾ ਡੀ. ਐ¤ਸ. ਪੀ. ਗੁਰਜੀਤ ਸਿੰਘ ਸਮੇਤ 11 ਲੋਕਾਂ ’ਤੇ ਹੱਤਿਆ ਅਤੇ ਅਗਵਾ ਕਰਨ ਦਾ ਮਾਮਲਾ ਦਰਜ ਕੀਤਾ ਗਿਆ।
ਅਦਾਲਤ ਨੇ 10 ਜਨਵਰੀ, 2014 ਨੂੰ ਇਸ ਮਾਮਲੇ ਸੰਬੰਧੀ 11 ਲੋਕਾਂ ਨੂੰ ਦੋਸ਼ੀ ਕਰਾਰ ਦਿੱਤਾ, ਜਿਨ੍ਹਾਂ ‘ਚੋਂ 8 ਲੋਕਾਂ ਨੂੰ ਅੱਜ ਸਜ਼ਾ ਸੁਣਾਈ ਗਈ ਹੈ ਕਿਉਂਕਿ ਇਸ ਮਾਮਲੇ ਨਾਲ ਸੰਬੰਧਿਤ 2 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਮਾਮਲੇ ਦਾ ਮੁ¤ਖ ਦੋਸ਼ੀ ਡੀ. ਐ¤ਸ. ਪੀ. ਗੁਰਜੀਤ ਸਿੰਘ ਪਿਛਲੇ 6 ਸਾਲਾਂ ਤੋਂ ਭਗੌੜਾ ਹੈ। ਲੰਬੇ ਸਮੇਂ ਤੋਂ ਇਨਸਾਫ ਲਈ ਸੰਘਰਸ਼ ਕਰ ਰਹੇ ਪਰਮਜੀਤ ਦੇ ਪਰਿਵਾਰ ਦਾ ਕਹਿਣਾ ਹੈ ਕਿ ਇਸ ਕੇਸ ‘ਚ ਬਹੁਤ ਸਮਾਂ ਲ¤ਗ ਗਿਆ, ਜਿਸ ਦੇ ਹਿਸਾਬ ਨਾਲ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ, ਪਰ ਅਦਾਲਤ ਨੇ ਦੋਸ਼ੀਆਂ ਨੂੰ ਸਿਰਫ ਉਮਰ ਕੈਦ ਦੀ ਸਜ਼ਾ ਹੀ ਸੁਣਾਈ। ਪਰਿਵਾਰ ਦਾ ਕਹਿਣਾ ਹੈ ਕਿ ਇਨਸਾਫ ਲਈ ਕੀਤੇ ਗਏ ਸੰਘਰਸ਼ ‘ਚ ਉਨ੍ਹਾਂ ਨੇ ਲੰਬੇ ਸਮੇਂ ਬਾਅਦ ਸਫਲਤਾ ਹਾਸਲ ਕੀਤੀ ਹੈ।

Send this to a friend